23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਨੀਟ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀ ਮਾਨਸਿਕ ਤੌਰ 'ਤੇ ਹੋਏ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 15-05-2026
ਨਵੀਂ ਦਿੱਲੀ, 14 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਨੀਟ ਦੀ ਪ੍ਰੀਖਿਆ ਰੱਦ ਹੋਣ ਕਾਰਨ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਪ੍ਰੀਖਿਆ ਪ੍ਰਤੀ ਜ਼ੋਰਦਾਰ ਤਿਆਰੀ ਕੀਤੀ ਸੀ, ਉਹ ਵਿਦਿਆਰਥੀ ਮਾਨਸਿਕ ਰੂਪ ਤੋਂ ਬਹੁਤ ਪ੍ਰੇਸ਼ਾਨ ਹੋ ਗਏ ਹਨ ਕਿਉਂਕਿ ਉਨ੍ਹਾਂ ਨੇ ਆਪਣੇ ਦੂਰ ਦੁਰਾਡੇ ਘਰਾਂ ਤੋਂ ਆ ਕੇ ਵਿਸ਼ੇਸ਼ ਤੌਰ 'ਤੇ ਕੋਚਿੰਗ ਲਈ, ਜਿਸ ਲਈ ਫੀਸਾਂ ਵੀ ਦਿੱਤੀਆਂ ਅਤੇ ਇੱਥੇ ਕਿਰਾਏ ਦੇ ਮਕਾਨ ਵਿਚ ਰਹਿ ਕੇ ਕਿਵੇਂ ਨਾ ਕਿਵੇਂ ਗੁਜ਼ਾਰਾ ਕੀਤਾ ਕਿਉਂਕਿ ਉਨ੍ਹਾਂ ਦੇ ਅੱਗੇ ਉਮੀਦ ਬਣੀ ਹੋਈ ਸੀ ਪਰੰਤੂ ਹੁਣ ਇਨ੍ਹਾਂ ਦਾ ਸਭ ਕੁੱਝ ਮਿੱਟੀ ਵਿਚ ਮਿਲ ਗਿਆ | ਕਈ ਵਿਦਿਆਰਥੀ ਤਾਂ ਇੰਨੇ ਪ੍ਰੇਸ਼ਾਨ ਹੋ ਗਏ ਹਨ ਕਿ ਉਹ ਆਪਣੀਆਂ ਨਮ ਅੱਖਾਂ ਦੇ ਨਾਲ ਆਪਣੇ ਘਰਾਂ ਨੂੰ ਮੁੜ ਵਾਪਸ ਚਲੇ ਗਏ ਹਨ | ਕਈ ਵਿਦਿਆਰਥੀ ਘਰੋਂ ਗਰੀਬ ਹਨ ਪਰੰਤੂ ਉਨ੍ਹਾਂ ਦੇ ਮਾਪਿਆਂ ਨੇ ਉਮੀਦ ਰੱਖ ਕੇ ਕਿਵੇਂ ਨਾ ਕਿਵੇਂ ਆਪਣੇ ਬੱਚਿਆਂ ਦੀਆਂ ਫੀਸਾਂ ਤੇ ਹੋਰ ਖਰਚ ਕੀਤੇ ਪਰੰਤੂ ਹੁਣ ਸਭ 'ਤੇ ਪਾਣੀ ਫਿਰ ਗਿਆ ਹੈ | ਵਿਦਿਆਰਥੀਆਂ ਦਾ ਇਹ ਵੀ ਕਹਿਣਾ ਸੀ ਕਿ ਉਨ੍ਹਾਂ ਨੇ ਦਿਨ-ਰਾਤ ਬਹੁਤ ਤਿਆਰੀ ਕੀਤੀ ਸੀ ਅਤੇ ਉਨ੍ਹਾਂ ਦਾ ਪੇਪਰ ਵੀ ਬਹੁਤ ਵਧੀਆ ਹੋਇਆ ਸੀ | ਉਨ੍ਹਾਂ ਨੂੰ ਇਹ ਵੀ ਫਿਕਰ ਬਣਿਆ ਹੋਇਆ ਹੈ ਕਿ ਦੁਬਾਰਾ ਪੇਪਰ ਵਿਚ ਪਤਾ ਨਹੀਂ ਕਿਹੋ ਜਿਹੇ ਪ੍ਰਸ਼ਨ ਆਉਣਗੇ | ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਨੇ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ, ਉਨ੍ਹਾਂ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸਾਲਾਨਾ ਪ੍ਰੀਖਿਆਵਾਂ 'ਚ ਅੱਵਲ ਰਹੇ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਇਕ ਕਰੋੜ ਦੀ ਠੱਗੀ ਮਾਰਨ ਵਾਲਾ ਡਾਕਟਰ ਕਾਬੂ
Ad Position 24