23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਦਿੱਲੀ 'ਚ ਇਕ ਔਰਤ ਨਾਲ ਬੱਸ ਵਿਚ ਹੋਇਆ ਜਬਰ ਜਨਾਹ, ਪੁਲਿਸ ਨੇ ਦੋਸ਼ੀ ਕੀਤੇ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 15-05-2026
ਨਵੀਂ ਦਿੱਲੀ, 14 ਮਈ (ਡਾ. ਬਲਵਿੰਦਰ ਸਿੰਘ ਸੋਢੀ)- ਦੇਸ਼ ਦੀ ਰਾਜਧਾਨੀ ਵਿਚ ਇਕ ਵਾਰ ਫਿਰ ਔਰਤਾਂ ਦੀ ਸੁਰੱਖਿਆ ਪ੍ਰਤੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋਏ ਹਨ | ਦਿੱਲੀ ਦੇ ਰਾਣੀ ਬਾਗ਼ ਦੇ ਸਰਸਵਤੀ ਵਿਹਾਰ ਦੇ ਇਲਾਕੇ ਵਿਚ ਬੀਤੇ ਦਿਨੀਂ ਇਕ ਔਰਤ, ਜੋ ਬਸ ਦਾ ਇੰਤਜ਼ਾਰ ਕਰ ਰਹੀ ਸੀ ਅਤੇ ਉਸੇ ਸਮੇਂ ਇਕ ਬਸ ਉੱਥੇ ਆ ਕੇ ਰੁਕੀ | ਔਰਤ ਨੇ ਦਰਵਾਜ਼ੇ 'ਤੇ ਖੜ੍ਹੇ ਵਿਅਕਤੀ ਤੋਂ ਟਾਈਮ ਪੁੱਛਿਆ, ਪ੍ਰੰਤੂ ਉਸ ਵਿਅਕਤੀ ਨੇ ਔਰਤ ਨੂੰ ਬਸ ਦੇ ਅੰਦਰ ਖਿੱਚ ਲਿਆ ਅਤੇ ਉਸ ਨਾਲ ਬਸ ਦੇ ਚਾਲਕ ਤੇ ਹੈਲਪਰ ਨੇ ਔਰਤ ਦੇ ਨਾਲ ਜਬਰ ਜਨਾਹ ਕੀਤਾ | ਬਾਅਦ ਵਿਚ ਉਸ ਨੂੰ ਨਾਂਗਲੋਈ ਮੈਟਰੋ ਸਟੇਸ਼ਨ ਕੋਲ ਸੁੱਟ ਕੇ ਆਪ ਭੱਜ ਗਏ | ਇਸ ਪੀੜਤ ਔਰਤ ਨੂੰ ਪੁਲਿਸ ਨੇ ਉਸੇ ਸਮੇਂ ਹਸਪਤਾਲ ਦਾਖ਼ਲ ਕਰਾਇਆ ਅਤੇ ਮਾਮਲਾ ਦਰਜ ਕਰ ਲਿਆ | ਪੁਲਿਸ ਨੇ ਇਸ ਮਾਮਲੇ ਪ੍ਰਤੀ ਜਾਂਚ ਸ਼ੁਰੂ ਕੀਤੀ ਅਤੇ ਨਾਲ ਹੀ ਸੀ.ਸੀ.ਟੀ.ਵੀ. ਦੀ ਜਾਂਚ ਕੀਤੀ | ਅਖੀਰ ਪੁਲਿਸ ਇਸ ਨਤੀਜੇ 'ਤੇ ਪੁੱਜੀ ਕਿ ਜਿਸ ਬਸ ਵਿਚ ਔਰਤ ਨਾਲ ਜਬਰ ਜਨਾਹ ਕੀਤਾ ਗਿਆ ਸੀ, ਉਸ ਬੱਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਅਤੇ ਨਾਲ ਹੀ ਇਸ ਦੇ ਚਾਲਕ ਅਤੇ ਹੈਲਪਰ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਇਸ ਮਾਮਲੇ ਪ੍ਰਤੀ ਹੋਰ ਵੀ ਜਾਂਚ ਕਰ ਰਹੀ ਹੈ | ਵਰਨਣਯੋਗ ਹੈ ਕਿ ਉਪਰੋਕਤ 30 ਸਾਲਾ ਦੀ ਔਰਤ ਆਪਣੇ ਪਤੀ ਤੇ ਦੋ ਬੱਚਿਆਂ ਨਾਲ ਪੀਤਮਪੁਰਾ ਇਲਾਕੇ ਵਿਚ ਰਹਿੰਦੀ ਹੈ ਅਤੇ ਉਸ ਦਾ ਪਤੀ ਟੀ.ਬੀ. ਦਾ ਮਰੀਜ਼ ਹੈ | ਇਹ ਔਰਤ ਮੰਗੋਲਪੁਰੀ ਇਲਾਕੇ ਵਿਚ ਇਕ ਫੈਕਟਰੀ ਵਿਚ ਕੰਮ ਕਰਦੀ ਹੈ | ਇਹ ਔਰਤ ਘਰ ਜਾਣ ਲਈ ਬਸ ਦਾ ਇੰਤਜ਼ਾਰ ਕਰ ਰਹੀ ਸੀ, ਇਸੇ ਦੌਰਾਨ ਇਹ ਘਟਨਾ ਵਾਪਰ ਗਈ |
Ad Position 22
No active advertisement
ਪਿਛਲੀ ਖ਼ਬਰ ਬਿਸ਼ਨਾ ਮੱਲ ਸਕੂਲ ਕਾਲਾਂਵਾਲੀ ਵਿਖੇ ਬਾਲ ਭਾਰਤੀ ਦਾ ਗਠਨ ਅਗਲੀ ਖ਼ਬਰ ਬਾਬਾ ਹਰਦੇਵ ਸਿੰਘ ਦੀ ਯਾਦ ਵਿਚ ਹੋਇਆ ਸੰਤ ਸਮਾਗਮ
Ad Position 24