23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਬਜਰੰਗ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਦੇ ਨਤੀਜਿਆਂ ਵਿਚ ਮਾਰੀ ਬਾਜ਼ੀ

Ad Position 21
No active advertisement
ਬਜਰੰਗ ਮਾਡਲ ਸਕੂਲ ਦੇ ਵਧੀਆ ਨਤੀਜੇ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਨਾਮਵਰ ਹਸਤੀਆਂ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 16-05-2026
ਟੋਹਾਣਾ, 15 ਮਈ (ਮਨਜੀਤ ਸਿੰਘ) - ਸਮਾਜਸੇਵੀ, ਸੀਨੀਅਰ ਸਿਟੀਜ਼ਨ ਪਰਿਸ਼ਦ ਦੇ ਪ੍ਰਧਾਨ ਅਤੇ ਸਕੱਤਰ ਦੀ ਮੌਜੂਦਗੀ ਵਿੱਚ ਆਜ਼ਾਦ ਨਗਰ ਸਥਿਤ ਦੇ ਵਿਦਿਆਰਥੀਆਂ ਦੇ ਸ਼ਾਨਦਾਰ ਪ੍ਰੀਖਿਆ ਨਤੀਜਿਆਂ ਉੱਤੇ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ | ਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਸਕੂਲ, ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ | ਸਕੂਲ ਦੇ ਹੋਣਹਾਰ ਵਿਦਿਆਰਥੀ ਜਤਿਨ ਭਾਰਦਵਾਜ ਨੇ 97.2 ਫ਼ੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਅਭਿਸ਼ੇਕ ਸ਼ਰਮਾ ਨੇ 95.8 ਫ਼ੀਸਦੀ ਅਤੇ ਕਿ੍ਤੀ ਨੇ 95 ਫ਼ੀਸਦੀ ਅੰਕ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ | ਸੰਦੇਸ਼, ਯਤੀਸ਼ ਕੁਮਾਰ ਅਤੇ ਮੰਸ਼ੂ ਰਾਣੀ ਨੇ 94.2 ਫ਼ੀਸਦੀ ਅੰਕ ਹਾਸਲ ਕੀਤੇ, ਜਦਕਿ ਤਮੰਨਾ ਨੇ 93.2 ਫ਼ੀਸਦੀ ਅਤੇ ਨਿਧੀ ਨੇ 91.4 ਫ਼ੀਸਦੀ ਅੰਕ ਪ੍ਰਾਪਤ ਕੀਤੇ | ਹੋਰ ਵਿਦਿਆਰਥੀਆਂ ਵਿੱਚ ਆਸਥਾ ਸ਼ਰਮਾ ਨੇ 89.6 ਫ਼ੀਸਦੀ, ਸ਼ਿਵਮ ਨੇ 88.4 ਫ਼ੀਸਦੀ, ਦੀਕਸ਼ਾ ਨੇ 87.2 ਫ਼ੀਸਦੀ, ਕਾਰਤਿਕ ਸਿੰਘ ਨੇ 86.8 ਫ਼ੀਸਦੀ, ਅਰਮਾਨ ਨੇ 86.4 ਫ਼ੀਸਦੀ, ਅੰਸ਼ੁਲ ਨੇ 80.6 ਫ਼ੀਸਦੀ, ਚਾਹਤ ਨੇ 80.4 ਫ਼ੀਸਦੀ, ਲਵਪ੍ਰੀਤ ਨੇ 80 ਫ਼ੀਸਦੀ, ਆਸ਼ੀਸ਼ ਨੇ 79.2 ਫ਼ੀਸਦੀ, ਰਵਿੰਦਰ ਕੌਰ ਨੇ 77.4 ਫ਼ੀਸਦੀ, ਵਿਸ਼ੇਸ਼ ਨੈਨ ਨੇ 75.8 ਫ਼ੀਸਦੀ ਅਤੇ ਮੋਹਿਤ ਸਿੰਘ ਨੇ 75.4 ਫ਼ੀਸਦੀ ਅੰਕ ਪ੍ਰਾਪਤ ਕੀਤੇ | ਸਕੂਲ ਦੇ ਸ਼ਾਨਦਾਰ ਨਤੀਜਿਆਂ ਉੱਤੇ ਸਕੂਲ ਡਾਇਰੈਕਟਰ ਅਤੇ ਪਿ੍ੰਸੀਪਲ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਖਤ ਮਿਹਨਤ, ਅਧਿਆਪਕਾਂ ਦੀ ਲਗਨ ਅਤੇ ਮਾਪਿਆਂ ਦੇ ਸਹਿਯੋਗ ਨਾਲ ਸਕੂਲ ਲਗਾਤਾਰ ਸ਼ਾਨਦਾਰ ਨਤੀਜੇ ਦੇ ਰਿਹਾ ਹੈ | ਸਕੂਲ ਪਰਿਵਾਰ ਵੱਲੋਂ ਸਫਲ ਵਿਦਿਆਰਥੀਆਂ ਦਾ ਮਿਠਾਈ ਵੰਡ ਕੇ ਹੌਸਲਾ ਅਫਜ਼ਾਈ ਕੀਤੀ ਗਈ | ਇਸ ਮੌਕੇ ਹੋਣਹਾਰ ਵਿਦਿਆਰਥੀਆਂ ਨੂੰ ਨੋਟਾਂ ਦੇ ਹਾਰ ਅਤੇ ਪੱਗਾਂ ਪਹਿਨਾ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਸਮਾਜਸੇਵੀ ਵਿਕਰਮ ਪ੍ਰਭਾਕਰ ਨੇ ਕਿਹਾ ਕਿ ਅੱਜ ਦੇ ਵਿਦਿਆਰਥੀ ਹੀ ਦੇਸ਼ ਦਾ ਭਵਿੱਖ ਹਨ | ਬਜਰੰਗ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਮਿਹਨਤ ਅਤੇ ਅਨੁਸ਼ਾਸਨ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਲਗਾਤਾਰ ਮਿਹਨਤ ਕਰਨ ਅਤੇ ਮਾਪਿਆਂ ਤੇ ਅਧਿਆਪਕਾਂ ਦਾ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ | ਸੀਨੀਅਰ ਸਿਟੀਜ਼ਨ ਪਰਿਸ਼ਦ ਦੇ ਪ੍ਰਧਾਨ ਗੋਪਾਲ ਦੱਤ ਸ਼ਰਮਾ ਨੇ ਕਿਹਾ ਕਿ ਸਕੂਲ ਦਾ ਨਤੀਜਾ ਬਹੁਤ ਹੀ ਮਾਣ ਵਾਲਾ ਹੈ | ਵਿਦਿਆਰਥੀਆਂ ਦੀ ਸਫਲਤਾ ਵਿੱਚ ਅਧਿਆਪਕਾਂ ਦੀ ਮਿਹਨਤ ਅਤੇ ਮਾਪਿਆਂ ਦੇ ਸਹਿਯੋਗ ਦੀ ਅਹਿਮ ਭੂਮਿਕਾ ਹੁੰਦੀ ਹੈ | ਉਨ੍ਹਾਂ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਪਤਨੀ ਸੁਮਨ ਸੈਣੀ ਨੇ ਮਰਹੂਮ ਊਸ਼ਾ ਗੁਪਤਾ ਦੇ ਦਿਹਾਂਤ 'ਤੇ ਪਰਿਵਾਰ ਨਾਲ ਸੰਵੇਦਨਾ ਪ੍ਰਗਟ ਕੀਤੀ ਅਗਲੀ ਖ਼ਬਰ ਤਿਲੋਕੇਵਾਲਾ ਵਿਖੇ ਲਗਾਇਆ ਹੋਮਿਓਪੈਥਿਕ ਮੈਡੀਕਲ ਕੈਂਪ
Ad Position 24