16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਪੋਕਲੇਨ ਮਸ਼ੀਨ ਨਹਿਰ 'ਚ ਡਿਗਣ ਨਾਲ ਡਰਾਈਵਰ ਦੀ ਮੌਕੇ 'ਤੇ ਮੌਤ <br/>

Ad Position 21
No active advertisement
ਨਹਿਰ 'ਚ ਡਿੱਗੀ ਪੋਕਲੇਨ ਮਸ਼ੀਨ | ਤਸਵੀਰ : ਨਿਮਰ <br/> 20-05-2026
ਯਮੁਨਾਨਗਰ, 19 ਮਈ (ਗੁਰਦਿਆਲ ਸਿੰਘ ਨਿਮਰ)-ਅੱਜ ਸਵੇਰੇ ਬਾਡੀ ਮਾਜਰਾ ਪੁਲ ਨੇੜੇ ਯਮੁਨਾ ਨਹਿਰ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦੇ ਚੱਲ ਰਹੇ ਕੰਮ ਦੌਰਾਨ ਇਕ ਵੱਡਾ ਹਾਦਸਾ ਵਾਪਰਿਆ, ਜਿਥੇ ਨਹਿਰ 'ਚ ਕੰਮ ਕਰ ਰਹੀ ਇਕ ਪੋਕਲੇਨ ਮਸ਼ੀਨ ਅਚਾਨਕ ਚਿੱਕੜ ਦੇ ਵਹਾਅ ਕਾਰਨ ਕੰਟਰੋਲ ਗੁਆ ਬੈਠੀ ਅਤੇ ਨਹਿਰ 'ਚ ਡਿੱਗ ਗਈ | ਇਸ ਦੌਰਾਨ ਕੈਬਿਨ ਵਿਚ ਫਸੇ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ | ਇਸ ਹਾਦਸੇ ਸਮੇਂ ਨਹਿਰ ਵਿਚ ਪਾਣੀ ਵਗ ਰਿਹਾ ਸੀ, ਜਿਸ ਕਾਰਨ ਮੌਕੇ 'ਤੇ ਦਹਿਸ਼ਤ ਫੈਲ ਗਈ | ਜਾਣਕਾਰੀ ਅਨੁਸਾਰ ਯਮੁਨਾ ਕੰਢੇ ਹੜ੍ਹਾਂ ਤੋਂ ਬਚਾਉਣ ਲਈ ਨਦੀ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਦਾ ਕੰਮ ਚੱਲ ਰਿਹਾ ਹੈ | ਇਸ ਕੰਮ ਵਿਚ ਲੱਗੀ ਇਕ ਪੋਕਲੇਨ ਮਸ਼ੀਨ ਅਚਾਨਕ ਸੰਤੁਲਨ ਗੁਆ ਬੈਠੀ ਅਤੇ ਸਿੱਧੀ ਪਾਣੀ 'ਚ ਡਿੱਗ ਗਈ | ਇਸ ਹਾਦਸੇ ਨੂੰ ਦੇਖ ਕੇ ਨੇੜੇ ਕੰਮ ਕਰ ਰਹੇ ਮਜ਼ਦੂਰਾਂ ਅਤੇ ਹੋਰ ਮਸ਼ੀਨ ਆਪਰੇਟਰਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਅਤੇ ਇਕ ਹੋਰ ਜੇ. ਸੀ. ਬੀ. ਮਸ਼ੀਨ ਦੀ ਮਦਦ ਨਾਲ ਪੋਕਲੇਨ ਨੂੰ ਸਿੱਧਾ ਕਰਕੇ ਡਰਾਈਵਰ ਨੂੰ ਬਾਹਰ ਕੱਢ ਕੇ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਡਾਕਟਰਾਂ ਨੇ ਉਕਤ ਨੂੰ ਮਿ੍ਤਕ ਐਲਾਨ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਥਾਣਾ ਸਿਟੀ ਟੋਹਾਣਾ ਨੇ ਚੋਰੀ ਦੇ ਮਾਮਲੇ 'ਚ ਦੋਸ਼ੀ ਕੀਤਾ ਕਾਬੂ ਚੋਰੀਸ਼ੁਦਾ ਸੋਨਾ, ਚਾਂਦੀ ਅਤੇ ਨਕਦੀ ਬਰਾਮਦ <... ਅਗਲੀ ਖ਼ਬਰ ਮਾਣਯੋਗ ਸੁਪਰੀਮ ਕੋਰਟ ਵਲੋਂ 21, 22 ਤੇ 23 ਅਗਸਤ ਨੂੰ ਲਗਾਈ ਜਾਵੇਗੀ ਵਿਸ਼ੇਸ਼ ਲੋਕ ਅਦਾਲਤ : ਸੀ. ਜੇ. ਐਮ. ਸੁਮਿੱਤਰਾ...
Ad Position 24