15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

‘ ਫਿਰੋਜ਼ਪੁਰ ‘ਆਪ’ ਦੇ ਬਲਾਕ ਪ੍ਰਧਾਨ’ ਵਲੋਂ ਲੋਹੀਆਂ ’ਚ ਪੁਲਿਸ ਜਵਾਨ ਨਾਲ ਬੈਲਟ ਦੇ ਚਲਾਨ ਨੂੰ ਲੈ ਕੇ ‘ਬਦਤਮੀਜ਼ੀ’

ਲੋਹੀਆਂ ਖਾਸ, 15 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੰਘੀ ਰਾਤ ਲੋਹੀਆਂ ਬਲਾਕ ਦੇ ਪਿੰਡ ਗਿੱਦੜ ਪਿੰਡੀ ਦੇ ਸਤਲੁਜ ਦਰਿਆ ਦੇ ਪੁੱਲ ਨੇੜੇ ਪੈਂਦੇ ਟੋਲ ਪਾਲਜ਼ਾ ’ਤੇ ਹਾਈਟੈੱਕ ਨਾਕੇ ’ਤੇ ਦੇਰ ਰਾਤ ‘ਇਕ ‘ਆਪ’ ਪ੍ਰਧਾਨ’ ਦਾ ਹਾਈਵੋਲਟੇਜ਼ ਡਰਾਮਾ ਦੇਖਣ ਨੂੰ ਮਿਲਿਆ| ਜਾਣਕਾਰੀ ਮੁਤਾਬਕ ਉਕਤ ਹਾਈਟੈੱਕ ਨਾਕੇ ’ਤੇ ਤਾਇਨਾਤ ਲੋਹੀਆਂ ਪੁਲਿਸ ਦੇ ਮੁਲਾਜ਼ਮ ਨੇ ਇਕ ਬਰੀਜ਼ਾ ਗੱਡੀ ’ਚ ਸਵਾਰ ਚਾਲਕ ਨੂੰ ਸੀਟ ਬੈਲਟ ਨਾ ਲਾਉਣ ਤੋਂ ਰੋਕਦੇ ਹੋਏ ਚਲਾਨ ਕਟਵਾਉਣ ਨੂੰ ਕਿਹਾ ਤਾਂ, ਉਕਤ ਗੱਡੀ ’ਚ ਨਾਲ ਬੈਠੇ ਸੁਰਜੀਤ ਸਿੰਘ ਸਾ. ਸਰਪੰਚ ਪੁੱਤਰ ਕੱਕਾ ਸਿੰਘ ਵਾਸੀ ਗੱਟੀ ਰਹੀਮੋ ਕੇ (ਜੱਲੋਕੇ) ਥਾਣਾ ਸਦਰ ਫਿਰੋਜ਼ਪੁਰ ਜੋ ਆਪਣੇ ਆਪ ਨੂੰ ਬਲਾਕ ਪ੍ਰਧਾਨ ਦੱਸਦਾ ਸੀ, ਦਾ ਪਾਰਾ ਚੜ੍ਹ ਗਿਆ ਅਤੇ ਚਲਾਨ ਕਟਵਾਉਣ ਦੀ ਥਾਂ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਕਿ ਤੂੰ ਕੌਣ ਹੁੰਦਾ ਹੈ ਮੇਰੇ ਕੋਲੋ ਚਲਾਨ ਕਟਵਾਉਣ ਵਾਲਾ, ਮੈਂ ਤੇਰੀ ਵਰਦੀ ਲੁਹਾਵਾਂਗਾ, ਇਸ ਤਰ੍ਹਾਂ ਦੇ ਮਾੜੇ ਵਰਤਾਰੇ ਦੀ ਪੁਲਿਸ ਮੁਲਾਜ਼ਮ ਵਲੋਂ ਆਪਣੇ ਮੋਬਾਈਲ ਨਾਲ ਵੀਡੀਓ ਬਣਾ ਲਈ ਗਈ, ਜਿਸ ’ਤੇ ਹੋਰ ਔਖੇ ਹੋਏ ਪ੍ਰਧਾਨ ਨੇ ‘ਆਪਣੇ ਐੱਮ.

Ad Position 21
No active advertisement
ਅਜੀਤ ਡੈਸਕ 16-11-2026
ਲੋਹੀਆਂ ਖਾਸ, 15 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੰਘੀ ਰਾਤ ਲੋਹੀਆਂ ਬਲਾਕ ਦੇ ਪਿੰਡ ਗਿੱਦੜ ਪਿੰਡੀ ਦੇ ਸਤਲੁਜ ਦਰਿਆ ਦੇ ਪੁੱਲ ਨੇੜੇ ਪੈਂਦੇ ਟੋਲ ਪਾਲਜ਼ਾ ’ਤੇ ਹਾਈਟੈੱਕ ਨਾਕੇ ’ਤੇ ਦੇਰ ਰਾਤ ‘ਇਕ ‘ਆਪ’ ਪ੍ਰਧਾਨ’ ਦਾ ਹਾਈਵੋਲਟੇਜ਼ ਡਰਾਮਾ ਦੇਖਣ ਨੂੰ ਮਿਲਿਆ| ਜਾਣਕਾਰੀ ਮੁਤਾਬਕ ਉਕਤ ਹਾਈਟੈੱਕ ਨਾਕੇ ’ਤੇ ਤਾਇਨਾਤ ਲੋਹੀਆਂ ਪੁਲਿਸ ਦੇ ਮੁਲਾਜ਼ਮ ਨੇ ਇਕ ਬਰੀਜ਼ਾ ਗੱਡੀ ’ਚ ਸਵਾਰ ਚਾਲਕ ਨੂੰ ਸੀਟ ਬੈਲਟ ਨਾ ਲਾਉਣ ਤੋਂ ਰੋਕਦੇ ਹੋਏ ਚਲਾਨ ਕਟਵਾਉਣ ਨੂੰ ਕਿਹਾ ਤਾਂ, ਉਕਤ ਗੱਡੀ ’ਚ ਨਾਲ ਬੈਠੇ ਸੁਰਜੀਤ ਸਿੰਘ ਸਾ. ਸਰਪੰਚ ਪੁੱਤਰ ਕੱਕਾ ਸਿੰਘ ਵਾਸੀ ਗੱਟੀ ਰਹੀਮੋ ਕੇ (ਜੱਲੋਕੇ) ਥਾਣਾ ਸਦਰ ਫਿਰੋਜ਼ਪੁਰ ਜੋ ਆਪਣੇ ਆਪ ਨੂੰ ਬਲਾਕ ਪ੍ਰਧਾਨ ਦੱਸਦਾ ਸੀ, ਦਾ ਪਾਰਾ ਚੜ੍ਹ ਗਿਆ ਅਤੇ ਚਲਾਨ ਕਟਵਾਉਣ ਦੀ ਥਾਂ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਕਿ ਤੂੰ ਕੌਣ ਹੁੰਦਾ ਹੈ ਮੇਰੇ ਕੋਲੋ ਚਲਾਨ ਕਟਵਾਉਣ ਵਾਲਾ, ਮੈਂ ਤੇਰੀ ਵਰਦੀ ਲੁਹਾਵਾਂਗਾ, ਇਸ ਤਰ੍ਹਾਂ ਦੇ ਮਾੜੇ ਵਰਤਾਰੇ ਦੀ ਪੁਲਿਸ ਮੁਲਾਜ਼ਮ ਵਲੋਂ ਆਪਣੇ ਮੋਬਾਈਲ ਨਾਲ ਵੀਡੀਓ ਬਣਾ ਲਈ ਗਈ, ਜਿਸ ’ਤੇ ਹੋਰ ਔਖੇ ਹੋਏ ਪ੍ਰਧਾਨ ਨੇ ‘ਆਪਣੇ ਐੱਮ. ਐੱਲ. ਏ.’ ਨੂੰ ਫੋਨ ਲਗਵਾ ਕੇ ਫਿਰੋਜ਼ਪੁਰ ਦੀ ਪੁਲਿਸ (ਮੱਖੂ ਥਾਣੇ ਤੋਂ ਥਾਣਾ ਮੁਖੀ) ਨੂੰ ਬੁਲਾ ਲਿਆ ਅਤੇ ਸੜਕ ’ਤੇ ਆਪਣੀ ਪਤਨੀ ਤੇ ਪੁੱਤਰ ਸਮੇਤ ਧਰਨਾ ਲਗਾ ਦਿੱਤਾ| ਇਸੇ ਦੌਰਾਨ ਲੋਹੀਆਂ ਪੁਲਿਸ ਦੇ ਮੁਖੀ ਸੁਖਜਿੰਦਰ ਸਿੰਘ ਖੈਹਿਰਾ ਤੇ ਮੱਖੂ ਥਾਣੇ ਦੇ ਮੁਖੀ ਵਲੋਂ ਆਪਣੇ ਤਰਫ਼ੋ ‘ਮੁਆਫੀ’ ਮੰਗਦੇ ਹੋਏ ਬਹੁਤ ਵਾਰ ‘ਪ੍ਰਧਾਨ’ ਨੂੰ ਧਰਨਾ ਚੁੱਕਣ ਤੇ ਗੱਲ ਛੱਡਣ ਲਈ ਕਿਹਾ, ਪਰ ਪ੍ਰਧਾਨ ਨੇ ਉਕਤ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰਨ ਦੀ ਜਿੱਦ ਨਾ ਛੱਡੀ, ਜਿਸ ’ਤੇ ਥਾਣਾ ਮੁਖੀ ਸੀਨੀਅਰ ਅਧਿਕਾਰੀਆਂ ਨਾਲ ਮੁਲਾਜ਼ਮ ਨੂੰ ਮੁਅੱਤਲ ਕਰਨ ਦੀਆਂ ਸਲਾਹਾਂ ਕਰਨ ਲੱਗੇ ਤਾਂ ਪੁਲਿਸ ਮੁਲਾਜ਼ਮ ਰਜਿੰਦਰਪ੍ਰਤਾਪ ਸਿੰਘ ਸੰਧੂ ਨੇ ਪਾਣੀ ਪੀਣ ਦੇ ਬਹਾਨੇ ਗਾਰਦ ਰੂਮ ’ਚ ਜਾ ਕੇ ਅੰਦਰੋ ਕੁੰਢੀ ਲਾ ਲਈ ਅਤੇ ਪੱਖੇ ’ਤੇ ਪਰਨਾ ਬੰਨ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੀ ਚੀਕ ਨਿਕਲਣ ’ਤੇ ਲੋਹੀਆਂ ਪੁਲਿਸ ਦੇ ਮੁਖੀ ਸੁਖਜਿੰਦਰ ਸਿੰਘ ਖੈਹਿਰਾ ਤੇ ਹੋਰ ਪ੍ਰਤੱਖ ਦਰਸ਼ੀਆਂ ਨੇ ਉਕਤ ਗਾਰਦ ਰੂਮ ਦੀ ਬਾਰੀ ਨੂੰ ਤੋੜ ਕੇ ਅੰਦਰੋਂ ਉਕਤ ਪੁਲਿਸ ਮੁਲਾਜ਼ਮ ਰਜਿੰਦਰਪ੍ਰਤਾਪ ਸਿੰਘ ਸੰਧੂ ਨੂੰ ਪੱਖੇ ਨਾਲੋਂ ਲਾਹ ਕੇ ਤੁਰੰਤ ਸਿਵਲ ਹਸਪਤਾਲ ਲੋਹੀਆਂ ਵਿਖੇ ਪਹੁੰਚਾਇਆ ਤੇ ਉਥੇ ਹਾਜ਼ਰ ਡਾਕਟਰੀ ਟੀਮ ਨੇ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ, ਜਿਥੇ ਹੁਣ ਤੱਕ ਉਹ ਜ਼ੇਰੇ ਇਲਾਜ ਹੈ | ਓਧਰ ਇਸ ਘਟਨਾਕ੍ਰਮ ਤੋਂ ਪੀੜਤ ਹੋਈ ਸਮੁੱਚੀ ਪੁਲਿਸ ਨੇ ਉੱਚ ਅਧਿਕਾਰੀਆਂ ਦੀ ਸਲਾਹ ਨਾਲ ਕਥਿਤ ਦੋਸ਼ੀ ਸੁਰਜੀਤ ਸਿੰਘ ਸਾ. ਸਰਪੰਚ ਪੁੱਤਰ ਕੱਕਾ ਸਿੰਘ ਵਾਸੀ ਗੱਟੀ ਰਹੀਮੋ ਕੇ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਲੋਹੀਆਂ ਵਿਖੇ ਲੈ ਆਂਦਾ ਅਤੇ ਉਸ ਵਿਰੁੱਧ ਰਪਟ ਲਿਖ ਦਿੱਤੀ ਗਈ ਹੈ| ਇਸੇ ਦੌਰਾਨ ਆਪਣੇ ਅਕਾਵਾਂ ਦੀ ਮ ਦਦ ਨਾਲ ਉਕਤ ਪ੍ਰਧਾਨ ਸਾਬ ਥਾਣਾ ਲੋਹੀਆਂ ਵਿਖੇ ‘ਲਿਖਤੀ ਮੁਆਫ਼ੀ ਨਾਮਾ’ ਦੇ ਕੇ 14 ਨਵੰਬਰ ਨੂੰ ਸਵੇਰੇ 11 ਵਜੇ ਥਾਣੇ ਹਾਜ਼ਰ ਹੋਣ ਦਾ ਵਾਅਦਾ ਕਰਕੇ ਰਾਤੋ ਰਾਤ ਇਥੋਂ ਚਲੇ ਗਏ ਦੱਸੇ ਜਾਂਦੇ ਹਨ| ਇਧਰ ਲੋਹੀਆਂ ਪੁਲਿਸ ਅੱਜ ਸਵੇਰੇ 11 ਵਜੇ ਤੋਂ ਉਕਤ ‘ਆਪ’ ਪ੍ਰਧਾਨ ਨੂੰ ਉਡੀਕ ਰਹੀ ਹੈ ਜੋ ਹਾਲੇ ਤੱਕ ਨਹੀਂ ਆਇਆ|
Ad Position 22
No active advertisement
ਪਿਛਲੀ ਖ਼ਬਰ ਬਾਬਾ ਬਲਬੀਰ ਸਿੰਘ (96 ਕਰੋੜੀ), ਬਾਬਾ ਨਾਗਰ ਸਿੰਘ (ਹਰੀਆਂ ਬੇਲਾਂ) ਤੇ ਬਾਬਾ ਹਰਜੀਤ ਸਿੰਘ ਮਹਿਤਾ ਚੌਕ 21 ਦੇ ਮੁੱਖ ਨਗਰ... ਅਗਲੀ ਖ਼ਬਰ ਜਲੰਧਰ ਜਿਮਖਾਨਾ ਕਲੱਬ ’ਚ ਬਾਲ ਦਿਵਸ ਮੌਕੇ ਬੱਚਿਆਂ ਨੇ ਕੀਤੀ ਖੂਬ ਮਸਤੀ
Ad Position 24