ਨਵੀਂ ਦਿੱਲੀ, 28 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਰੋਹਿਣੀ ਵੈਸਟ ਮੈਟਰੋ ਸਟੇਸ਼ਨ ਦਾ ਨਾਂਅ ਹੁਣ ਬਦਲ ਦਿੱਤਾ ਗਿਆ ਹੈ | ਹੁਣ ਇਸ ਸਟੇਸ਼ਨ ਦਾ ਨਾਂਅ ਬਾਬਾ ਸਾਹਿਬ ਅੰਬੇਡਕਰ ਸਟੇਸ਼ਨ ਰੱਖਿਆ ਗਿਆ ਹੈ | ਇਸ ਤੋਂ ਇਲਾਵਾ ਰੋਹਿਣੀ ਈਸਟ ਮੈਟਰੋ ਸਟੇਸ਼ਨ ਦਾ ਨਾਂਅ ਹੁਣ ਬਦਲ ਕੇ ਰੋਹਿਣੀ ਮੈਟਰੋ ਸਟੇਸ਼ਨ ਕਰ ਦਿੱਤਾ ਗਿਆ ਹੈ | ਦੁਆਰਕਾ ਮੈਟਰੋ ਸਟੇਸ਼ਨ ਦਾ ਨਵਾਂ ਨਾਂਅ ਹਣ ਦੁਆਰਕਾ ਕਕਰੋਲਾ ਮੈਟਰੋ ਸਟੇਸ਼ਨ ਕਰ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਰੋਹਿਣੀ ਦੇ ਬੇਗਮਪੁਰ ਵਿਚ ਨਿਰਮਾਣ ਅਧੀਨ ਖੇਡ ਸਟੇਡੀਅਮ ਦਾ ਨਾਂਅ ਅਟੱਲ ਖੇਡ ਸਟੇਡੀਅਮ ਰੱਖਣ ਦਾ ਫੈਸਲਾ ਕੀਤਾ ਗਿਆ ਹੈ | ਇਸ ਦੇ ਨਾਲ ਹੀ ਇਥੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮੂਰਤੀ ਵੀ ਲਗਾਉਣ ਬਾਰੇ ਕਿਹਾ ਗਿਆ ਹੈ | ਵਰਨਣਯੋਗ ਹੈ ਕਿ ਕੁਝ ਸਾਲ ਪਹਿਲਾਂ ਵੀ ਕੁਝ ਮੈਟਰੋ ਰੇਲ ਦੇ ਸਟੇਸ਼ਨਾਂ ਦੇ ਨਾਂਅ ਬਦਲੇ ਗਏ ਸਨ ਜਿਵੇਂ ਕਿ ਪ੍ਰਗਤੀ ਮੈਦਾਨ ਮੈਟਰੋ ਸਟੇਸ਼ਨ ਦਾ ਨਾਂਅ ਸੁਪਰੀਮ ਕੋਰਟ ਮੈਟਰੋ ਸਟੇਸ਼ਨ ਰੱਖਿਆ ਗਿਆ ਸੀ |