13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਪਿੰਡ ਪਹੁੰਚਣ 'ਤੇ ਕੀਤਾ ਗਿਆ ਸ਼ਾਨਦਾਰ ਸਵਾਗਤ ਪਿੰਡ ਢਾਣੀ ਬਿੰਜਾ ਲਾਂਬਾ ਦੀ ਧੀ ਸਿਮਰਨ ਭਾਰਤੀ ਫ਼ੌਜ 'ਚ ਲੈਫ਼ਟੀਨੈਂਟ ਬਣੀ

Ad Position 21
No active advertisement
ਹਾਰਕੋਫੈੱਡ ਦੇ ਚੇਅਰਮੈਨ ਵੇਦ ਫੂਲਾ ਅਤੇ ਪਿੰਡ ਵਾਸੀ ਫ਼ੌਜ 'ਚ ਲੈਫ਼ਟੀਨੈਂਟ ਬਣੀ ਸਿਮਰਨ ਦਾ ਸਨਮਾਨ ਕਰਦੇ ਹੋਏ | ਤਸਵੀਰ : ਹਰਬੰਸ ਸਿੰਘ ਮੰਡੇਰ <br/> 04-06-2026
ਫ਼ਤਿਹਾਬਾਦ, 3 ਜੂਨ (ਹਰਬੰਸ ਸਿੰਘ ਮੰਡੇਰ)- ਪਿੰਡ ਢਾਣੀ ਬਿੰਜਾ ਲਾਂਬਾ ਦੀ ਧੀ ਸਿਮਰਨ ਨੇ ਭਾਰਤੀ ਫ਼ੌਜ ਦੀ ਮੈਡੀਕਲ ਸ਼ਾਖਾ 'ਚ ਲੈਫ਼ਟੀਨੈਂਟ ਬਣ ਕੇ ਆਪਣੇ ਪਰਿਵਾਰ, ਪਿੰਡ ਅਤੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ | ਸਿਮਰਨ 4 ਸਾਲ ਦੀ ਫ਼ੌਜੀ ਸਿਖਲਾਈ ਸਫਲਤਾਪੂਰਵਕ ਪੂਰੀ ਕਰਨ ਉਪਰੰਤ ਆਪਣੇ ਪਿੰਡ ਪਹੁੰਚੀ ਤਾਂ ਪਿੰਡ ਵਾਸੀਆਂ ਵਲੋਂ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ | ਹਾਰਕੋਫੈੱਡ ਦੇ ਚੇਅਰਮੈਨ ਵੇਦ ਫੂਲਾ ਸਮੇਤ ਇਲਾਕੇ ਦੇ ਕਈ ਪ੍ਰਮੁੱਖ ਲੋਕਾਂ ਨੇ ਸਿਮਰਨ ਦਾ ਸਨਮਾਨ ਕਰਦਿਆਂ ਉਸ ਨੂੰ ਵਧਾਈ ਦਿੱਤੀ | ਉਸ ਦੇ ਦਾਦਾ ਚੌਧਰੀ ਭਗਵਾਨਾ ਰਾਮ ਕੁੰਟ ਅਤੇ ਪਿਤਾ ਨਾਇਬ ਸੂਬੇਦਾਰ ਪਿ੍ਥਵੀ ਸਿੰਘ ਨੇ ਕਿਹਾ ਕਿ ਸਿਮਰਨ ਬਚਪਨ ਤੋਂ ਹੀ ਦੇਸ਼ ਦੀ ਸੇਵਾ ਕਰਨ ਦਾ ਸੁਪਨਾ ਦੇਖਦੀ ਸੀ | ਉਸ ਨੇ ਆਪਣੀ ਮੁੱਢਲੀ ਸਿੱਖਿਆ ਆਰਮੀ ਪਬਲਿਕ ਸਕੂਲ ਹਿਸਾਰ ਕੈਂਟ ਤੋਂ ਪ੍ਰਾਪਤ ਕੀਤੀ ਜਿੱਥੇ ਉਸ ਨੇ ਅਕਾਦਮਿਕ ਅਤੇ ਐਨ.ਸੀ.ਸੀ. ਗਤੀਵਿਧੀਆਂ ਦੋਵਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | 2021 ਦੀ ਆਲ ਇੰਡੀਆ ਐਂਟਰੈਂਸ ਪ੍ਰੀਖਿਆ ਫ਼ਾਰ ਮਿਲਟਰੀ ਨਰਸਿੰਗ ਸਰਵਿਸ (ਐਮ. ਐਨ. ਐਸ.) 'ਚ ਸਿਮਰਨ ਨੇ 150 'ਚੋਂ 150 ਅੰਕ ਪ੍ਰਾਪਤ ਕਰ ਕੇ ਦੇਸ਼ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ਉਪਰੰਤ ਉਸ ਨੂੰ ਭਾਰਤੀ ਫ਼ੌਜ ਲਈ ਚੁਣਿਆ ਗਿਆ ਅਤੇ ਬੰਗਲੁਰੂ ਦੇ ਏਅਰ ਫੋਰਸ ਕਮਾਂਡ ਹਸਪਤਾਲ 'ਚ 4 ਸਾਲ ਦੀ ਸਿਖਲਾਈ ਦਿੱਤੀ ਗਈ | ਸਿਖਲਾਈ ਦੌਰਾਨ ਸਿਮਰਨ ਨੇ ਨਾ ਸਿਰਫ਼ ਆਪਣੀ ਪੜ੍ਹਾਈ 'ਚ ਉੱਤਮਤਾ ਪ੍ਰਾਪਤ ਕੀਤੀ ਸਗੋਂ ਵੱਖ-ਵੱਖ ਮੁਕਾਬਲਿਆਂ 'ਚ ਆਪਣੇ ਸਮੂਹ ਦੀ ਅਗਵਾਈ ਕਰ ਕੇ ਲੀਡਰਸ਼ਿਪ ਹੁਨਰ ਦਾ ਪ੍ਰਦਰਸ਼ਨ ਵੀ ਕੀਤਾ | ਉਸ ਨੇ ਖੇਡ ਗਤੀਵਿਧੀਆਂ ਖ਼ਾਸ ਕਰ ਕੇ ਸ਼ਾਟ ਪੁੱਟ ਮੁਕਾਬਲਿਆਂ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਸ ਦੇ ਚਾਚਾ ਡਾ. ਰਾਕੇਸ਼ ਕੁੰਟ ਸਬ-ਡਿਵੀਜ਼ਨਲ ਐਗਰੀਕਲਚਰ ਅਫ਼ਸਰ ਸਿਰਸਾ ਨੇ ਕਿਹਾ ਕਿ ਬੰਗਲੁਰੂ 'ਚ ਹੋਏ ਕਮਿਸ਼ਨਿੰਗ ਸਮਾਰੋਹ ਦੌਰਾਨ ਸਿਮਰਨ ਨੇ ਪਰੇਡ ਦੀ ਅਗਵਾਈ ਕੀਤੀ ਅਤੇ ਆਪਣੇ ਬੈਚ 'ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਕੇ ਵਿਸ਼ੇਸ਼ ਪ੍ਰਾਪਤੀ ਕੀਤੀ | ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਸਿਮਰਨ ਦੀ ਸਖ਼ਤ ਮਿਹਨਤ, ਅਨੁਸ਼ਾਸਨ, ਹਿੰਮਤ ਅਤੇ ਸਮਰਪਣ ਦਾ ਨਤੀਜਾ ਹੈ | ਪਿੰਡ ਵਿਖੇ ਕਰਵਾਏ ਸਨਮਾਨ ਸਮਾਰੋਹ 'ਚ ਸਿਮਰਨ ਨੂੰ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਵਲੋਂ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਨਿਹੰਗ ਸਿੰਘ ਜਥੇਬੰਦੀਆਂ ਨੇ ਮਹੱਲਾ ਕੱਢਿਆ ਅਤੇ ਘੋੜਿਆਂ ਦੀ ਦੌੜ ਲਗਾਈ ਅਗਲੀ ਖ਼ਬਰ ਟੋਹਾਣਾ ਦੇ ਮਨਿਆਣਾ ਰੋਡ 'ਤੇ 18 ਦਰੱਖ਼ਤਾਂ ਦੀ ਕਟਾਈ ਦਾ ਮਾਮਲਾ ਗਰਮਾਇਆ-ਚੰਡੀਗੜ੍ਹ ਤੋਂ ਪੁੱਜੀ ਉੱਚ ਪੱਧਰੀ ਜਾਂਚ ਟੀਮ...
Ad Position 24