03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਪੰਚਾਇਤ ਭਵਨ ਹਿੰਡਾਲਵਾਲਾ 'ਚ ਦਰੱਖ਼ਤ ਕੱਟਣ ਦਾ ਮਾਮਲਾ ਗਰਮਾਇਆ, ਜਾਂਚ ਦੀ ਮੰਗ

Ad Position 21
repet_subhas-goyals [Copy P29]
ਅਜੀਤ ਡੈਸਕ 06-06-2026
ਟੋਹਾਣਾ, 5 ਜੂਨ (ਮਨਜੀਤ ਸਿੰਘ) - ਟੋਹਾਣਾ ਦੇ ਮਨਿਆਣਾ ਰੋਡ 'ਤੇ 18 ਦਰਖ਼ਤ ਕੱਟਣ ਦੇ ਮਾਮਲੇ ਦੀ ਗੂੰਜ ਅਜੇ ਠੰਢੀ ਨਹੀਂ ਪਈ ਸੀ ਕਿ ਹੁਣ ਬਲਾਕ ਟੋਹਾਣਾ ਦੇ ਪਿੰਡ ਹਿੰਡਾਲਵਾਲਾ ਵਿੱਚ ਪੰਚਾਇਤ ਭਵਨ ਗਲਿਆਰੇ ਅੰਦਰ ਲੱਗੇ 20 ਤੋਂ 25 ਦਰਖਤਾਂ ਨੂੰ ਨਾਜਾਇਜ਼ ਢੰਗ ਨਾਲ ਵੱਢੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਪਿੰਡ ਹਿੰਡਾਲਵਾਲਾ ਦੇ ਵਾਸੀ ਮੁਖਵਿੰਦਰ ਸਿੰਘ ਨੇ ਐਸ.ਡੀ.ਐਮ. ਟੋਹਾਣਾ, ਡੀ.ਐਫ.ਓ. ਅਤੇ ਐਸ.ਐਫ.ਓ. ਨੂੰ ਲਿਖਤੀ ਸ਼ਿਕਾਇਤ ਦੇ ਕੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ | ਮੁਖਵਿੰਦਰ ਸਿੰਘ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਬੀ. ਡੀ. ਪੀ. ਓ. ਦਫ਼ਤਰ ਵਿੱਚ ਕੀਤੀ ਗਈ ਸੀ, ਜਿਸ ਤੋਂ ਬਾਅਦ ਐਸ.ਡੀ.ਐਮ. ਟੋਹਾਣਾ ਨੂੰ ਵੀ ਦਰਖਾਸਤ ਸੌਂਪੀ ਗਈ | ਉਨ੍ਹਾਂ ਦਾ ਦੋਸ਼ ਹੈ ਕਿ ਪੰਚਾਇਤ ਦੀ ਜ਼ਮੀਨ ਵਿੱਚ ਖੜ੍ਹੇ 20 ਤੋਂ 25 ਦਰਖਤਾਂ ਨੂੰ ਬਿਨਾਂ ਕਿਸੇ ਮਨਜ਼ੂਰੀ ਦੇ ਕੱਟਿਆ ਗਿਆ ਹੈ | ਸ਼ਿਕਾਇਤਕਰਤਾ ਅਨੁਸਾਰ ਬੀ.ਡੀ.ਪੀ.ਓ. ਟੋਹਾਣਾ ਸ਼ਿਕਾਇਤ ਦਰਜ ਕਰਵਾਉਣ ਬਾਅਦ ਮੌਕੇ 'ਤੇ ਪਹੁੰਚੇ ਤਾਂ ਜ਼ਰੂਰ ਪਰ ਉਹ ਜਾਂਚ ਕਰਨ ਦੀ ਬਜਾਏ ਪੰਚਾਇਤ ਭਵਨ ਤੋਂ ਵਾਪਸ ਚਲੇ ਗਏ | ਮੁਖਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਲਟਾ ਉਸ ਨੂੰ ਕਿਹਾ ਗਿਆ ਕਿ ਸਰਕਾਰੀ ਕੰਮ ਵਿੱਚ ਅੜਿੱਕਾ ਪਾਉਣ ਦੇ ਦੋਸ਼ਾਂ ਦੀ ਤੁਹਾਡੇ ਵਿਰੁੱਧ ਰਿਪੋਰਟ ਲਿਖਵਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਬੀ.ਡੀ.ਪੀ.ਓ. ਵੱਲੋਂ ਐਸ.ਡੀ.ਐਮ. ਨੂੰ ਭੇਜੀ ਰਿਪੋਰਟ ਅਤੇ ਪੁਲਿਸ ਥਾਣਾ ਸਦਰ ਵਿੱਚ ਦਿੱਤੀ ਸ਼ਿਕਾਇਤ ਵਿੱਚ ਦਰਖਤਾਂ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਕੱਟੇ ਜਾਣ ਦੀ ਗੱਲ ਕਹੀ ਗਈ | ਮੁਖਵਿੰਦਰ ਸਿੰਘ ਦਾ ਦੋਸ਼ ਹੈ ਕਿ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਅਸਲ ਸ਼ਿਕਾਇਤ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੰਚਾਇਤ ਵੱਲੋਂ ਵੀ ਮਤਾ ਪਾਸ ਕਰਕੇ ਅਣਪਛਾਤੇ ਵਿਅਕਤੀਆਂ ਦਾ ਜ਼ਿਕਰ ਕੀਤਾ ਗਿਆ | ਉਨ੍ਹਾਂ ਕਿਹਾ ਕਿ ਪੰਚਾਇਤ ਭਵਨ ਦੀ ਸੁਰੱਖਿਆ ਲਈ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ, ਜਿਨ੍ਹਾਂ ਦੀ ਫੁਟੇਜ ਤੋਂ ਇਹ ਸਪਸ਼ਟ ਹੋ ਸਕਦਾ ਹੈ ਕਿ ਦਰਖ਼ਤ ਕੱਟੇ ਗਏ ਹਨ ਜਾਂ ਕਿਸੇ ਕੁਦਰਤੀ ਕਾਰਨ ਕਰਕੇ ਡਿੱਗੇ ਹਨ | ਇਸ ਦੇ ਬਾਵਜੂਦ ਅਜੇ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਮੌਕੇ 'ਤੇ ਪਹੁੰਚ ਕੇ ਵਿਸਥਾਰਪੂਰਵਕ ਜਾਂਚ ਨਹੀਂ ਕੀਤੀ ਗਈ | ਮੁਖਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਜੰਗਲਾਤ ਵਿਭਾਗ ਕੋਲ ਪਹੁੰਚੇ ਤਾਂ ਉੱਥੇ ਦੇ ਕਰਮਚਾਰੀਆਂ ਨੇ ਕਿਹਾ ਕਿ ਇਹ ਦਰਖ਼ਤ ਪੰਚਾਇਤ ਦੀ ਜ਼ਮੀਨ 'ਤੇ ਹੋਣ ਕਾਰਨ ਉਨ੍ਹਾਂ ਦੇ ਵਿਭਾਗ ਦਾ ਇਸ ਮਾਮਲੇ ਨਾਲ ਕੋਈ ਸਿੱਧਾ ਸਬੰਧ ਨਹੀਂ ਬਣਦਾ | ਸ਼ਿਕਾਇਤਕਰਤਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੂਰੇ ਮਾਮਲੇ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਜੇਕਰ ਕਿਸੇ ਅਧਿਕਾਰੀ ਜਾਂ ਪੰਚਾਇਤ ਨੁਮਾਇੰਦੇ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਮਹਿਲਾ ਤੇ ਦੋ ਨੌਜਵਾਨ ਹੈਰੋਇਨ ਸਮੇਤ ਕਾਬੂ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਆਰੰਭ
Ad Position 24