29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਦੂਜਾ ਮੁਫ਼ਤ ਅੱਖਾਂ ਦੀ ਜਾਂਚ ਤੇ ਮੋਤੀਆਬਿੰਦ ਆਪ੍ਰੇਸ਼ਨ ਕੈਂਪ, 50 ਮਰੀਜ਼ਾਂ ਦੀ ਸ਼ਨਾਖ਼ਤ <br/>

Ad Position 21
No active advertisement
ਅੱਖਾਂ ਦੀ ਮੁਫ਼ਤ ਜਾਂਚ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਡਾ. ਐਮ.ਐਲ. ਬਾਗਲਾ | <br/> 08-06-2026
ਡੱਬਵਾਲੀ, 7 ਜੂਨ (ਇਕਬਾਲ ਸਿੰਘ ਸ਼ਾਂਤ)-ਅਖਿਲ ਭਾਰਤੀ ਸੇਵਾ ਸੰਘ ਵਲੋਂ ਅੱਜ ਬਾਗਲਾ ਹਸਪਤਾਲ ਵਿਖੇ ਦੂਜਾ ਵਿਸ਼ਾਲ ਮੁਫ਼ਤ ਅੱਖਾਂ ਦੀ ਜਾਂਚ ਤੇ ਮੋਤੀਆਬਿੰਦ ਆਪ੍ਰੇਸ਼ਨ ਕੈਂਪ ਲਗਾਇਆ ਗਿਆ | ਕੈਂਪ ਵਿਚ ਕਰੀਬ 250 ਮਰੀਜ਼ ਇਲਾਜ ਲਈ ਪੁੱਜੇੇ, ਜਿਨ੍ਹਾਂ ਵਿਚੋਂ ਲਗਭਗ 50 ਮਰੀਜ਼ਾਂ ਨੂੰ ਮੋਤੀਆਬਿੰਦ ਦੇ ਆਪ੍ਰੇਸ਼ਨ ਦੀ ਸ਼ਨਾਖ਼ਤ ਕੀਤੀ ਗਈ | ਕੈਂਪ ਦਾ ਆਗਾਜ਼ ਮੁੱਖ ਮਹਿਮਾਨ ਸ਼ਾਮ ਲਾਲ ਜਿੰਦਲ ਨੇ ਜੋਤ ਜਗਾ ਕੇ ਕੀਤਾ | ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਦੇ ਓਐਸਡੀ ਡਾ. ਕੇ.ਵੀ. ਸਿੰਘ, ਸੰਘ ਦੇ ਕੌਮੀ ਪ੍ਰਧਾਨ ਡਾ. ਇੰਦਰ ਗੋਇਲ, ਸੂਬਾਈ ਸੀਨੀਅਰ ਮੀਤ ਪ੍ਰਧਾਨ ਮੁਕੇਸ਼ ਵਰਮਾ, ਸੂਬਾਈ ਜਨਰਲ ਸਕੱਤਰ ਆਕਾਸ਼ ਸੈਣ 'ਜੇ.ਕੇ.', ਸਿਰਸਾ ਸ਼ਾਖਾ ਦੇ ਪ੍ਰਧਾਨ ਸੂਰਜ ਬਾਂਸਲ, ਸੁਦੇਸ਼ ਕੁਮਾਰ, ਸੁਮਿਤ ਮਿੱਡਾ ਅਤੇ ਅਜੈ ਛਾਬੜਾ ਮੌਜੂਦ ਸਨ | ਕੈਂਪ ਵਿਚ ਡਾ. ਐਮ.ਐਲ. ਬਾਗਲਾ ਸਮੇਤ ਹੋਰ ਅੱਖ ਰੋਗਾਂ ਦੇ ਡਾਕਟਰਾਂ ਨੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕਰਕੇ ਦਵਾਈਆਂ ਦਿੱਤੀਆਂ | ਡਾ. ਇੰਦਰ ਗੋਇਲ ਨੇ ਆਪਣੇ ਸੰਬੋਧਨ ਦੌਰਾਨ ਮੌਨ ਸਾਧਨਾ ਦੇ ਤਜ਼ਰਬੇ ਸਾਂਝੇ ਕਰਦਿਆਂ ਜੀਵਨ ਵਿਚ ਆਤਮ-ਚਿੰਤਨ ਅਤੇ ਹਾਂ-ਪੱਖੀ ਸੋਚ ਦੀ ਮਹੱਤਤਾ ਬਾਰੇ ਦੱਸਿਆ | ਡਾ. ਕੇ.ਵੀ. ਸਿੰਘ ਨੇ ਵੀ ਆਪਣੇ ਵਿਚਾਰ ਰੱਖੇ | ਕੌਮੀ ਸੰਗਠਨ ਮੰਤਰੀ ਤੇ ਪ੍ਰਾਜੈਕਟ ਚੇਅਰਮੈਨ ਡਾ. ਰਾਜਿੰਦਰ ਗਰਗ ਨੇ ਦੱਸਿਆ ਕਿ ਕੈਂਪ ਦਾ ਸਮਾਪਤੀ ਸਮਾਰੋਹ 14 ਜੂਨ ਨੂੰ ਓਮ ਹੋਟਲ ਵਿਚ ਕਰਵਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਵਾਰਡ ਕੌਂਸਲਰਾਂ ਅਤੇ ਮੈਂਬਰਾਂ ਨੇ ਕੂੜੇ ਦੇ ਨਿਪਟਾਰੇ ਦੀ ਪ੍ਰਕਿਰਿਆ ਦਾ ਕੀਤਾ ਨਿਰੀਖਣ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਰ ਲਈ ਅਰਜ਼ੀਆਂ 31 ਜੁਲਾਈ ਤੱਕ
Ad Position 24