29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਪੁਲਿਸ ਨੇ ਨੌਜਵਾਨ ਨੂੰ 353 ਗ੍ਰਾਮ ਅਫੀਮ ਸਮੇਤ ਕੀਤਾ ਕਾਬੂ <br/>

Ad Position 21
No active advertisement
ਅਜੀਤ ਡੈਸਕ 08-06-2026
ਸਿਰਸਾ, 7 ਜੂਨ (ਭੁਪਿੰਦਰ ਪੰਨੀਵਾਲੀਆ)- ਸਿਰਸਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਇੱਕ ਵਿਸ਼ੇਸ਼ ਮੁਹਿੰਮ ਦੇ ਤਹਿਤ ਐਲਨਾਬਾਦ ਖੇਤਰ ਤੋਂ ਇੱਕ ਨੌਜਵਾਨ ਨੂੰ 353 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਗਿਆ ਹੈ | ਇਹ ਜਾਣਕਾਰੀ ਦਿੰਦੇ ਹੋਏ ਸੀਆਈਏ ਐਲਨਾਬਾਦ ਇੰਚਾਰਜ ਨੇ ਦੱਸਿਆ ਕਿ ਪੁਲਿਸ ਟੀਮ ਨੇ ਗਸ਼ਤ ਕਰਦੇ ਹੋਏ ਐਲਨਾਬਾਦ ਖੇਤਰ ਤੋਂ ਇੱਕ ਨੌਜਵਾਨ ਨੂੰ 353 ਗ੍ਰਾਮ ਅਫੀਮ ਸਮੇਤ ਗਿ੍ਫ਼ਤਾਰ ਕੀਤਾ | ਉਹਨਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਰਮੇਸ਼ ਕੁਮਾਰ ਪੁੱਤਰ ਲੀਲੂ ਰਾਮ ਵਾਸੀ ਢਾਣੀ ਲਖਜੀ ਐਲਨਾਬਾਦ ਵਜੋਂ ਹੋਈ ਹੈ | ਉਨ੍ਹਾਂ ਅੱਗੇ ਕਿਹਾ ਕਿ ਸੀਆਈਏ ਐਲਨਾਬਾਦ ਪੁਲਿਸ ਦੀ ਇੱਕ ਟੀਮ ਐਲਨਾਬਾਦ ਖੇਤਰ ਵਿੱਚ ਨਾਲ ਪੁਲੀ ਨੇੜੇ ਇੱਕ ਕੱਚੀ ਸੜਕ 'ਤੇ ਗਸ਼ਤ ਕਰ ਰਹੀ ਸੀ | ਸਾਹਮਣੇ ਤੋਂ ਇੱਕ ਨੌਜਵਾਨ ਨੂੰ ਆਉਂਦਾ ਦਿਖਾਈ ਦਿੱਤਾ | ਪੁਲਿਸ ਦੀ ਗੱਡੀ ਦੇਖ ਕੇ ਨੌਜਵਾਨ ਅਚਾਨਕ ਘਬਰਾ ਗਿਆ ਅਤੇ ਉਸਨੇ ਪਿੱਛੇ ਮੁੜ ਕੇ ਭੱਜਣ ਦੀ ਕੋਸ਼ਿਸ਼ ਕੀਤੀ | ਪੁਲਿਸ ਟੀਮ ਨੇ ਨੌਜਵਾਨ ਨੂੰ ਫੜ ਲਿਆ ਅਤੇ ਇੱਕ ਗਜ਼ਟਿਡ ਅਧਿਕਾਰੀ ਦੀ ਮੌਜੂਦਗੀ ਵਿੱਚ ਤਲਾਸ਼ੀ ਲਈ | ਉਸਦੇ ਕਬਜ਼ੇ ਵਿੱਚੋਂ 353 ਗ੍ਰਾਮ ਅਫੀਮ ਬਰਾਮਦ ਕੀਤੀ ਗਈ | ਸੀਆਈਏ ਇੰਚਾਰਜ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਥਾਣਾ ਐਲਨਾਬਾਦ ਵਿਖੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟਰੋਪਿਕ ਸਬਸਟੈਂਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਜਾਂਚ ਥਾਣਾ ਐਲਨਾਬਾਦ 'ਚ ਤਬਦੀਲ ਕਰ ਦਿੱਤੀ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਕੁਰੂਕਸ਼ੇਤਰ 'ਚ ਦੀਪੇਂਦਰ ਹੁੱਡਾ ਨਾਲ ਕੀਤੀ ਬਦਸਲੂਕੀ ਦੇ ਵਿਰੋਧ ਵਿੱਚ ਯੂਥ ਕਾਂਗਰਸ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ... ਅਗਲੀ ਖ਼ਬਰ ਵਾਰਡ ਕੌਂਸਲਰਾਂ ਅਤੇ ਮੈਂਬਰਾਂ ਨੇ ਕੂੜੇ ਦੇ ਨਿਪਟਾਰੇ ਦੀ ਪ੍ਰਕਿਰਿਆ ਦਾ ਕੀਤਾ ਨਿਰੀਖਣ <br/>
Ad Position 24