22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਅਵਾਰਾ ਗਊਆਂ ਕਾਰਨ ਹੋ ਰਹੇ ਨੇ ਹਾਦਸੇ

Ad Position 21
No active advertisement
ਅਜੀਤ ਡੈਸਕ 22-06-2026

ਨਵੀਂ ਦਿੱਲੀ, 21 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੀ ਸ਼ਕੂਰ ਬਸਤੀ ਦੀ ਪੁਰਾਣੀ ਸਬਜ਼ੀ ਮੰਡੀ ਚੌਕ ਵਾਲੀ ਸੜਕ ’ਤੇ ਹਮੇਸ਼ਾ ਵਾਰਾ ਗਊਆਂ ਦਾ ਜਮਾਵੜਾ ਲੱਗਣ ਨਾਲ ਆਉਣ-ਜਾਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੋ ਰਹੀ ਹੈ ਅਤੇ ਕਈ ਵਾਰ ਹਾਦਸੇ ਹੋ ਚੁੱਕੇ ਹਨ। ਲੋਕ ਇਨ੍ਹਾਂ ਗਊਆਂ ਨੂੰ ਚੌਕ ਵਿਚ ਹੀ ਚਾਰਾ ਅਤੇ ਹੋਰ ਚੀਜ਼ਾ ਖਾਣ ਲਈ ਪਾ ਜਾਂਦੇ ਹਨ, ਜਿਸ ਕਰਕੇ ਇਸੇ ਸੜਕ ’ਤੇ ਅਕਸਰ ਵਾਰਾ ਗਊਆਂ ਖੜ੍ਹੀਆਂ ਰਹਿੰਦੀਆਂ ਹਨ। ਇਸ ਸੜਕ ’ਤੇ ਹਮੇਸ਼ਾ ਹੀ ਆਵਾਜਾਈ ਰਹਿੰਦੀ ਹੈ, ਕਿਉਂਕਿ ਇਹ ਰਸਤਾ ਮਹਾਂਵੀਰ ਹਸਪਤਾਲ ਅਤੇ ਹੋਰ ਕਾਲੋਨੀਆਂ ਵਿਚ ਜਾਂਦਾ ਹੈ, ਜਿਸ ਕਰਕੇ ਬੱਸਾਂ, ਆਟੋ, ਈ. ਰਿਕਸ਼ਾ, ਕਾਰਾਂ, ਬਾਇਕ ਇਥੋਂ ਲੰਘਦੇ ਹਨ। ਟ੍ਰੈਫਿਕ ਲਾਈਟਾਂ ਨਾ ਹੋਣ ਕਰਕੇ ਲੋਕ ਆਪੋ-ਧਾਪੀ ਕਰਦੇ ਹਨ ਅਤੇ ਇਸੇ ਕਰਕੇ ਕਈ ਵਾਰ ਟਰੈਫਿਕ ਵੀ ਜਾਮ ਹੋ ਜਾਂਦਾ ਹੈ। ਇਸ ਚੌਕ ’ਤੇ ਕੋਈ ਪੁਲਿਸ ਕਰਮਚਾਰੀ ਮੌਜੂਦ ਨਾ ਹੋਣ ਕਰਕੇ ਕਦੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਰਾਤ ਦੇ ਸਮੇਂ ਇਸ ਚੌਕ ਦੀਆਂ ਸਾਰੇ ਪਾਸੇ ਦੀਆਂ ਸੜਕਾਂ ’ਤੇ ਗਊਆਂ ਬੈਠੀਆਂ ਰਹਿੰਦੀਆਂ ਹਨ।

Ad Position 22
No active advertisement
ਪਿਛਲੀ ਖ਼ਬਰ ਬੇਸਹਾਰਾ, ਲੋੜਵੰਦਾਂ ਦੀ ਮਦਦ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਹੈ - ਰਾਜੇਸ਼ ਚੌਹਾਨ ਅਗਲੀ ਖ਼ਬਰ ਬਰਸਾਤ ਦੇ ਮੌਸਮ ਦੌਰਾਨ ਸੱਪਾਂ ਦੀ ਗਤੀਵਿਧੀ ਵਧ ਜਾਂਦੀ ਹੈ, ਜੇ ਡੱਸ ਜਾਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲਓ - ਨਵਜੋਤ ਸਿ...
Ad Position 24