22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਮੋਬਾਈਲ ਫੋਨ ਹੈਕ ਕਰ ਕੇ ਇੱਕ ਵਿਅਕਤੀ ਨਾਲ ਸਾਈਬਰ ਠੱਗੀ ਕਰਨ ਦੇ ਮਾਮਲੇ ’ਚ ਦੋ ਨੌਜਵਾਨ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 22-06-2026

ਸਿਰਸਾ, 21 ਜੂਨ (ਭੁਪਿੰਦਰ ਪੰਨੀਵਾਲੀਆ)- ਸਾਈਬਰ ਥਾਣਾ ਪੁਲਿਸ ਦੀ ਟੀਮ ਨੇ ਇੱਕ ਵਿਅਕਤੀ ਦਾ ਮੋਬਾਈਲ ਫੋਨ ਹੈਕ ਕਰਕੇ ਬੈਂਕ ਖਾਤੇ ਵਿੱਚੋਂ 98,000 ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ‘ਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਸੁਪਰਡੈਂਟ ਦੀਪਕ ਸਹਾਰਨ ਨੇ ਦੱਸਿਆ ਕਿ ਬਣੀ ਪਿੰਡ ਦੇ ਇੱਕ ਵਾਸੀ ਨੇ ਸਾਈਬਰ ਥਾਣਾ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ 28 ਮਈ 2026 ਨੂੰ ਉਸਦੇ ਮੋਬਾਈਲ ਫੋਨ ‘ਤੇ ਇੱਕ ਅਣਜਾਣ ਨੰਬਰ ਤੋਂ ਕਾਲ ਆਈ। ਕਾਲ ਮਿਲਣ ‘ਤੇ ਉਸਦੇ ਮੋਬਾਈਲ ਦੀ ਸਕਰੀਨ ਅਚਾਨਕ ਕਾਲੀ ਹੋ ਗਈ ਅਤੇ ਫੋਨ ਨੇ ਲਗਭਗ 10 ਤੋਂ 15 ਮਿੰਟ ਲਈ ਕੰਮ ਕਰਨਾ ਬੰਦ ਕਰ ਦਿੱਤਾ। ਜਦੋਂ ਫੋਨ ਚਾਲੂ ਹੋਇਆ ਤਾਂ ਉਸਨੂੰ ਸ਼ੱਕ ਹੋਇਆ ਕਿ ਕੁਝ ਗੜਬੜ ਹੈ। ਪੀੜਤ ਨੇ ਤੁਰੰਤ ਆਪਣਾ ਮੋਬਾਈਲ ਫ਼ੋਨ ਰੀਸੈਟ ਕੀਤਾ ਆਪਣਾ ਸਿਮ ਕਾਰਡ ਦੂਜੇ ਮੋਬਾਈਲ ਫ਼ੋਨ ਵਿੱਚ ਪਾ ਕੇ ਆਪਣੇ ਬੈਂਕ ਖਾਤੇ ਦੀ ਲੈਣ-ਦੇਣ ਦੀ ਹਿਸਟਰੀ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸਦੇ ਬੈਂਕ ਆਫ਼ ਬੜੌਦਾ ਖਾਤੇ ‘ਚੋਂ 50 ਅਤੇ 48 ਹਜ਼ਾਰ ਰੁਪਏ ਦੇ ਦੋ ਵੱਖ-ਵੱਖ ਲੈਣ-ਦੇਣ ਕੀਤੇ ਗਏ ਸਨ ਅਤੇ ਕੁੱਲ 98 ਹਜ਼ਾਰ ਰੁਪਏ ਅਣਪਛਾਤੇ ਵਿਅਕਤੀਆਂ ਨੇ ਟਰਾਂਸਫਰ ਕਰ ਲਏ ਸਨ। ਸ਼ਿਕਾਇਤ ਮਿਲਣ ਤੋਂ ਬਾਅਦ ਸਾਈਬਰ ਪੁਲਿਸ ਸਟੇਸ਼ਨ ਵਿੱਚ ਅਣਪਛਾਤੇ ਮੁਲਜ਼ਮਾਂ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਜਾਂਚ ਸ਼ੁਰੂ ਕੀਤੀ ਗਈ ਸੀ। ਤਕਨੀਕੀ ਸਬੂਤਾਂ, ਬੈਂਕਿੰਗ ਰਿਕਾਰਡਾਂ ਅਤੇ ਗੁਪਤ ਜਾਣਕਾਰੀ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮ ਨੇ ਅਬੋਹਰ ਖੇਤਰ ਤੋਂ ਦੋ ਮੁਲਜ਼ਮਾਂ ਪੁਰਸ਼ੋਤਮ ਪੁੱਤਰ �ਮਪ੍ਰਕਾਸ਼ ਵਾਸੀ ਚੱਕਰਈਆਂ ਵਾਲਾ ਤਹਿਸੀਲ ਅਬੋਹਰ ਅਤੇ ਗਿਰੀਸ਼ ਕੁਮਾਰ ਪੁੱਤਰ ਰਵਿੰਦਰ ਵਾਸੀ ਮੁਕਤਸਰ ਸਾਹਿਬ ਪੰਜਾਬ ਨੂੰ ਗ੍ਰਿਫ਼ਤਾਰ ਕੀਤਾ ਹੈ।

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਤਿੰਨ ਮੋਟਰਸਾਈਕਲ ਸਵਾਰ ਗ੍ਰਿਫ਼ਤਾਰ ਅਗਲੀ ਖ਼ਬਰ ਦਿੱਲੀ ਨਗਰ ਨਿਗਮ ਨੇ ਮੱਛਰਜਨਿਤ ਬਿਮਾਰੀਆਂ ਰੋਕਣ ਲਈ ਜਾਗਰੂਕਤਾ ਮੁਹਿੰਮ ਕੀਤੀ ਸ਼ੁਰੂ
Ad Position 24