ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ ਰਾਕੇਟਰੀ ਵਰਕਸ਼ਾਪ ਕਰਵਾਈ

Ad Position 21
No active advertisement
ਅਜੀਤ ਡੈਸਕ 23-06-2026
ਯਮੁਨਾਨਗਰ, 22 ਜੂਨ (ਗੁਰਦਿਆਲ ਸਿੰਘ ਨਿਮਰ)-ਸੁਸਾਇਟੀ ਫਾਰ ਪ੍ਰਮੋਸ਼ਨ ਆਫ਼ ਸਾਇੰਸ ਅਤੇ ਪ੍ਰੇਰਨਾ-2026 ਵਲੋਂ ਹਰਿਆਣਾ ਅੰਦਰ ਪੰਜ ਥਾਵਾਂ ‘’ਤੇ ਚਲਾਏ ਜਾ ਰਹੇ ਸਮਰ ਸਕੂਲ ਫਾਰ ਟੈਕਨਾਲੋਜੀ ਇੰਨ ਇੰਡੀਆ ਦੇ ਸਹਿਯੋਗ ਨਾਲ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ ਵਿਸ਼ੇਸ਼ ਰਾਕੇਟਰੀ ਵਰਕਸ਼ਾਪ ਕਰਵਾਈ ਗਈ, ਜਿਸ ‘’ਚ 9ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਵਰਕਸ਼ਾਪ ਦੌਰਾਨ ਇੰਜ. ਅਮਨ ਕੁਮਾਰ ਸਹਾਇਕ ਮੈਨੇਜਰ ਅਤੇ ਗੁਲਸ਼ਨ ਪ੍ਰਾਜੈਕਟ ਸਹਾਇਕ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ 15 ਤੋਂ ਵੱਧ ਰਾਕੇਟ ਬਣਾਏ ਅਤੇ ਉਨ੍ਹਾਂ ਨੂੰ ਸਵੈ-ਨਿਰਮਤ ਰਾਕੇਟ ਲਾਂਚਰ ਦੀ ਮਦਦ ਨਾਲ ਸਫਲਤਾਪੂਰਵਕ ਲਾਂਚ ਕੀਤਾ। ਇਸ ਵਰਕਸ਼ਾਪ ‘’ਚ ਦੇਸ਼ ਦੀਆਂ ਵਕਾਰੀ ਸੰਸਥਾਵਾਂ ਦੇ ਸਲਾਹਕਾਰਾਂ ਜਿਵੇਂ ਗੌਤਮ ਜੰਗੀਦ, ਯਸ਼ ਗੁਪਤਾ, ਸ਼ੌਰਿਆ, ਅਭਿਲਾਸ਼ਾ ਅਤੇ ਜਾਨਵੀ ਆਦਿ ਨੇ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਅਤੇ ਵਿਦਿਆਰਥੀਆਂ ਨੂੰ ਰਾਕੇਟ ਬਣਾਉਣ ਲਈ ਪ੍ਰੇਰਿਤ ਕੀਤਾ। ਇਸ ਵਰਕਸ਼ਾਪ ਦੀ ਮੁੱਖ ਵਿਸ਼ੇਸ਼ਤਾ ਸਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਦੇ ਪ੍ਰਿੰ. ਸੰਜੀਵ ਸਹਿਗਲ ਵਲੋਂ ਪਹਿਲੇ ਰਾਕੇਟ ਨੂੰ ਦਾਗਣਾ ਸੀ। ਇਸ ਤੋਂ ਬਾਅਦ ਹੋਰਨਾਂ ਸਟਾਫ ਮੈਂਬਰ ਜਿਵੇਂ ਕਿ ਸੁਨੀਲ ਪੰਜੇਟਾ, ਰੰਜਨ ਪੰਨੂ, ਅਤੇ ਦੀਪਕ ਸੈਣੀ ਨੇ ਵਿਦਿਆਰਥੀਆਂ ਨਾਲ ਮਿਲ ਕੇ ਉਨ੍ਹਾਂ ਦੇ ਰਾਕੇਟ ਲਾਂਚ ਕੀਤੇ, ਜਿਨ੍ਹਾਂ ਦੇ ਨਾਂਅ ਆਰੀਆਭੱਟ, ਰਫ਼ਤਾਰ ਅਤੇ ਸ਼ਾਖਾ ਰੱਖੇ ਗਏ ਸਨ। ਹਰੇਕ ਰਾਕੇਟ ਲਗਭਗ 200 ਮੀਟਰ ਦੀ ਉੱਚਾਈ ‘’ਤੇ ਪਹੁੰਚਿਆ। ਰਾਕੇਟ ਵਰਕਸ਼ਾਪ ਤੋਂ ਬਾਅਦ ਵਿਦਿਆਰਥੀਆਂ ਨੇ ਇਕ ਬਾਕਸ ਟੈਲੀਸਕੋਪ ਬਣਾਉਣ ਵਾਲੇ ਪ੍ਰੋਗਰਾਮ ‘’ਚ ਹਿੱਸਾ ਲਿਆ, ਜਿਸ ਦੌਰਾਨ 20 ਤੋਂ ਵੱਧ ਟੈਲੀਸਕੋਪ ਬਣਾਏ ਗਏ। ਇਨ੍ਹਾਂ ਟੈਲੀਸਕੋਪਾਂ ਦੀ ਵਰਤੋਂ ਕਰਦੇ ਹੋਏ ਵਿਦਿਆਰਥੀਆਂ ਨੇ ਦੂਰ ਦੀਆਂ ਵਸਤੂਆਂ ਨੂੰ ਦੇਖ ਕੇ ਖਗੋਲ ਵਿਗਿਆਨ ‘’ਚ ਆਪਣੀ ਦਿਲਚਸਪੀ ਦਿਖਾਈ। ਇਸ ਮੌਕੇ ਸਾਰੇ ਭਾਗੀਦਾਰਾਂ ਨੂੰ ਮੁੜ ਊਰਜਾਵਾਨ ਬਣਾਉਣ ਲਈ ਰਿਫਰੈਸ਼ਮੈਂਟ ਵੀ ਪ੍ਰਦਾਨ ਕੀਤੀ ਗਈ। ਇਸ ਮੌਕੇ ਕਪਿਲ ਸ਼ਰਮਾ ਸਥਾਨਕ ਕੋਆਰਡੀਨੇਟਰ ਸਮਰ ਸਕੂਲ ਦਾਮਲਾ ਵੀ ਉਚੇਚੇ ਤੌਰ ‘’ਤੇ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ‘ਮਿਸ਼ਨ ਮੈਦਾਨ 2.0’ ਦੇ ਤਹਿਤ ਵੱਖ-ਵੱਖ ਥਾਵਾਂ ਤੋਂ ਦੋ ਮੁਲਜ਼ਮ ਨਸ਼ੀਲੇ ਕੈਪਸੂਲਾਂ ਤੇ ਭੁੱਕੀ ਸਮੇਤ ਗ੍ਰਿਫ਼ਤਾਰ ਅਗਲੀ ਖ਼ਬਰ ਲੋਕਾਂ ਨੂੰ ਆਯੁਸ਼ਮਾਨ ਭਾਰਤ ਯੋਜਨਾ ਦਾ ਮਿਲ ਰਿਹਾ ਹੈ ਲਾਭ-ਡਿਪਟੀ ਸਿਵਲ ਸਰਜਨ
Ad Position 24
No active advertisement