ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

‘ਮਿਸ਼ਨ ਮੈਦਾਨ 2.0’ ਦੇ ਤਹਿਤ ਵੱਖ-ਵੱਖ ਥਾਵਾਂ ਤੋਂ ਦੋ ਮੁਲਜ਼ਮ ਨਸ਼ੀਲੇ ਕੈਪਸੂਲਾਂ ਤੇ ਭੁੱਕੀ ਸਮੇਤ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 23-06-2026
ਯਮੁਨਾਨਗਰ, 22 ਜੂਨ (ਗੁਰਦਿਆਲ ਸਿੰਘ ਨਿਮਰ)-’’ਮਿਸ਼ਨ ਮੈਦਾਨ 2.0’’ ਦੇ ਤਹਿਤ ਕਰਵਾਈ ਕਰਦਿਆਂ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਨੇ ਇਕ ਮੁਲਜ਼ਮ ਨੂੰ 720 ਨਸ਼ੀਲੇ ਕੈਪਸੂਲਾਂ ਸਮੇਤ, ਜਦਕਿ ਸਦਰ ਪੁਲਿਸ ਥਾਣਾ ਜਗਾਧਰੀ ਦੀ ਟੀਮ ਨੇ ਇਕ ਮੁਲਜ਼ਮ ਨੂੰ 814 ਗ੍ਰਾਮ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਦੇ ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਵਿਸ਼ਵਕਰਮਾ ਚੌਕ ‘’ਚ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਸਮੇਤ ਘੁੰਮ ਰਿਹਾ ਹੈ। ਇਸ ਜਾਣਕਾਰੀ ਦੇ ਆਧਾਰ ‘’ਤੇ ਸਬ-ਇੰਸਪੈਕਟਰ ਜੈਪਾਲ, ਏ. ਐਸ. ਆਈ. ਜਸਵੀਰ ਸਿੰਘ, ਅਮਿਤ ਅਤੇ ਲਲਿਤ ਸੁਲਤਾਨ ‘’ਤੇ ਆਧਾਰਿਤ ਇਕ ਟੀਮ ਗਠਿਤ ਕੀਤੀ ਗਈ, ਜਿਸ ਨੇ ਮੌਕੇ ‘’ਤੇ ਪਹੁੰਚ ਕੇ ਨੌਜਵਾਨ ਨੂੰ ਗ੍ਰਿਫ਼ਤਾਰ ਕਰਦਿਆਂ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਪਾਬੰਦੀਸ਼ੁਦਾ ਕੈਪਸੂਲ ਬਰਾਮਦ ਹੋਏ, ਜਿਨ੍ਹਾਂ ਦੀ ਜਾਂਚ ਡਰੱਗ ਕੰਟਰੋਲਰ ਡਾ. ਬਿੰਦੂ ਧੀਮਾਨ ਦੁਆਰਾ ਕੀਤੀ ਗਈ। ਜਾਂਚ ਦੌਰਾਨ ਸਾਹਮਣੇ ਆਇਆ ਨੌਜਵਾਨ ਤੋਂ ਬਰਾਮਦ ਨਸੀਲਾ ਪਦਾਰਥ ਟਰਾਮਾਡੋਲ ਦੇ 720 ਕੈਪਸੂਲ ਸਨ, ਜੋ ਕਿ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਇਨ੍ਹਾਂ ਕੈਪਸੂਲਾਂ ਸੰਬੰਧੀ ਮੌਕੇ ‘’ਤੇ ਕੋਈ ਵੀ ਦਸਤਾਵੇਜ਼ ਪੇਸ਼ ਕਰਨ ‘’ਚ ਅਸਮਰੱਥ ਰਿਹਾ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਦੀ ਪਛਾਣ ਚੰਦਰਪਾਲ ਉਰਫ਼ ਸੋਨੂੰ ਵਜੋਂ ਹੋਈ ਹੈ, ਜੋ ਕਿ ਵੀਨਾ ਨਗਰ ਕੈਂਪ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਇੰਚਾਰਜ ਅਨਿਲ ਕੁਮਾਰ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਪਤਾ ਚੱਲਿਆ ਹੈ ਕਿ ਮੁਲਜ਼ਮ ਚੰਦਰਪਾਲ ਉੱਤਰ ਪ੍ਰਦੇਸ਼ ਤੋਂ ਪਾਬੰਦੀਸ਼ੁਦਾ ਦਵਾਈਆਂ ਲੈ ਕੇ ਆਇਆ ਸੀ। ਇਸੇ ਤਰ੍ਹਾਂ ਜਗਾਧਰੀ ਸਦਰ ਪੁਲਿਸ ਥਾਣੇ ਦੀ ਟੀਮ ਨੇ ਪਿੰਡ ਤਰਨਵਾਲਾ ਦੇ ਰਹਿਣ ਵਾਲੇ ਹੰਸਰਾਜ ਦੇ ਪੁੱਤਰ ਨਿਰਮਲ ਸਿੰਘ ਨੂੰ 814 ਗ੍ਰਾਮ ਭੁੱਕੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਪੁਲਿਸ ਨੇ ਐਨ. ਡੀ. ਪੀ. ਐਸ. ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪ੍ਰਾਪਰਟੀ ਟੈਕਸ ਡਿਫਾਲਟਰ 30 ਜੂਨ ਤੱਕ ਬਿਨਾਂ ਵਿਆਜ ਤੋਂ ਜਮ੍ਹਾਂ ਕਰਵਾ ਸਕਦੇ ਨੇ ਆਪਣਾ ਪ੍ਰਾਪਰਟੀ ਟੈਕਸ : ਮੇਅਰ
ਯਮੁਨਾਨਗਰ, 20 ਜੂਨ (ਗੁਰਦਿਆਲ ਸਿੰਘ ਨਿਮਰ)-ਪ੍ਰਾਪਰਟੀ ਟੈਕਸ ਡਿਫਾਲਟਰ 30 ਜੂਨ ਤੱਕ ਬਿਨਾਂ ਵਿਆਜ ਤੋਂ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਸਕਦੇ ਹਨ ਅਤੇ ਇਕਮੁਸ਼ਤ ਟੈਕਸ ਜਮ੍ਹਾਂ ਕਰਵਾਉਣ ‘’ਤੇ ਇਸ ‘’ਤੇ ਲੱਗਣ ਵਾਲੇ ਵਿਆਜ ਤੋਂ 100 ਫ਼ੀਸਦੀ ਛੋਟ ਮਿਲਦੀ ਹੈ। ਵਿਆਜ ਮੁਆਫ਼ੀ ਦੀ ਇਹ ਸਰਕਾਰੀ ਯੋਜਨਾ ਸਿਰਫ਼ 30 ਜੂਨ ਤੱਕ ਜਾਰੀ ਹੈ, ਜਿਸ ਤਹਿਤ ਜਾਇਦਾਦ ਮਾਲਕ ਤਿੰਨੋਂ ਨਗਰ ਨਿਗਮ ਦਫ਼ਤਰਾਂ ‘’ਚ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਸਰਕਾਰ ਦੀ ਵਿਆਜ ਮੁਆਫ਼ੀ ਯੋਜਨਾ ਦਾ ਲਾਭ ਲੈ ਸਕਦੇ ਹਨ। ਇਹ ਜਾਣਕਾਰੀ ਸਾਂਝੀ ਕਰਦਿਆਂ ਮੇਅਰ ਸੁਮਨ ਬਾਹਮਣੀ ਨੇ ਦੱਸਿਆ ਕਿ 30 ਜੂਨ ਤੋਂ ਬਾਅਦ ਨਗਰ ਨਿਗਮ ਪੂਰੇ ਵਿਆਜ ਸਮੇਤ ਪ੍ਰਾਪਰਟੀ ਟੈਕਸ ਇਕੱਠਾ ਕਰੇਗਾ ਅਤੇ ਪ੍ਰਾਪਰਟੀ ਟੈਕਸ ਡਿਫਾਲਟਰ ਦੀਆਂ ਪ੍ਰਾਪਰਟੀਆਂ ਨੂੰ ਸੀਲ ਕਰਨ ਦੀ ਕਾਰਵਾਈ ਆਰੰਭੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਨੇ ਪ੍ਰਾਪਰਟੀ ਟੈਕਸ ਭੁਗਤਾਨਾਂ ਲਈ 100 ਫ਼ੀਸਦੀ ਵਿਆਜ ਮੁਆਫ਼ੀ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਦੇ ਤਹਿਤ 2010-11 ਤੋਂ ਲੈ ਕੇ 2024-25 ਤੱਕ ਪ੍ਰਾਪਰਟੀ ਟੈਕਸ ਦੇ ਬਕਾਏ ‘’ਤੇ ਪੂਰਾ ਵਿਆਜ ਮੁਆਫ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਪ੍ਰਾਪਰਟੀ ਮਾਲਕ ਜੋ 30 ਜੂਨ ਤੱਕ ਆਪਣਾ ਪ੍ਰਾਪਰਟੀ ਟੈਕਸ ਅਦਾ ਕਰਦਾ ਹੈ, ਉਸ ਦਾ ਪੂਰਾ ਵਿਆਜ ਮੁਆਫ਼ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਾਇਦਾਦ ਮਾਲਕ ਜਗਾਧਰੀ, ਕਨ੍ਹੱਈਆ ਸਾਹਿਬ ਚੌਕ ਅਤੇ ਸ਼ਹੀਦ ਭਗਤ ਸਿੰਘ ਚੌਕ ‘’ਚ ਸਥਿਤ ਨਗਰ ਨਿਗਮ ਦਫ਼ਤਰਾਂ ‘’ਚ ਜਾ ਕੇ ਨਾਗਰਿਕ ਸਹੂਲਤ ਕੇਂਦਰਾਂ ‘’ਚ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਲਾਭ ਸਿਰਫ਼ ਉਨ੍ਹਾਂ ਟੈਕਸਦਾਤਾਵਾਂ ਨੂੰ ਮਿਲੇਗਾ ਜੋ ਕਿ ਨਿਰਧਾਰਤ ਸਮਾਂ-ਸੀਮਾ ਤੱਕ ਬਕਾਇਆ ਰਕਮ ਦਾ ਭੁਗਤਾਨ ਕਰਦੇ ਹਨ ਅਤੇ ਆਪਣੀ ਪ੍ਰਾਪਰਟੀ ਦੀ ਸਵੈ-ਤਸਦੀਕ ਕਰਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ 30 ਜੂਨ ਤੋਂ ਬਾਅਦ ਪ੍ਰਾਪਰਟੀ ਟੈਕਸ ਪੂਰੇ ਵਿਆਜ ਸਮੇਤ ਇਕੱਤਰ ਕੀਤਾ ਜਾਵੇਗਾ। ਉਨ੍ਹਾਂ ਸਾਰੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਨੂੰ ਅਪੀਲ ਕੀਤੀ ਕਿ ਉਹ 30 ਜੂਨ ਤੋਂ ਪਹਿਲਾਂ-ਪਹਿਲਾਂ ਬਿਨਾਂ ਵਿਆਜ ਤੋਂ ਆਪਣਾ ਪ੍ਰਾਪਰਟੀ ਟੈਕਸ ਅਦਾ ਕਰਨ ਤਾਂ ਜੋ ਉਨ੍ਹਾਂ ਦੀਆਂ ਪ੍ਰਾਪਰਟੀ ਨੂੰ ਸੀਲ ਕਰਨ ਦੀ ਨੌਬਤ ਨਾ ਆਵੇ।
1 ਲੱਖ ਤੋਂ ਵੱਧ ਪ੍ਰਾਪਰਟੀ ਟੈਕਸ ਬਕਾਇਆ ਵਾਲੀਆਂ ਪ੍ਰਾਪਰਟੀਆਂ ਕੀਤੀਆਂ ਜਾਣਗੀਆਂ ਸੀਲ
-ਇਸੇ ਦੌਰਾਨ ਖੇਤਰੀ ਟੈਕਸੇਸ਼ਨ ਅਫ਼ਸਰ ਅਜੇ ਵਾਲੀਆ ਨੇ ਦੱਸਿਆ ਕਿ ਯਮੁਨਾਨਗਰ-ਜਗਾਧਰੀ ਨਗਰ ਨਿਗਮ ਖੇਤਰ ‘’ਚ ਲਗਭਗ 2,17,500 ਪ੍ਰਾਪਰਟੀਆਂ ਹਨ ਅਤੇ ਵੱਡੀ ਗਿਣਤੀ ‘’ਚ ਪ੍ਰਾਪਰਟੀ ਟੈਕਸ ਡਿਫਾਲਟਰਾਂ ਵੱਲ ਪ੍ਰਾਪਰਟੀ ਟੈਕਸ ਦੇ ਭੁਗਤਾਨ ਬਕਾਇਆ ਹਨ। ਉਨ੍ਹਾਂ ਕਿਹਾ ਕਿ ਡਿਫਾਲਟਰਾਂ ਨੂੰ 30 ਜੂਨ ਤੱਕ ਬਿਨਾਂ ਵਿਆਜ ਤੋਂ ਆਪਣਾ ਪ੍ਰਾਪਰਟੀ ਟੈਕਸ ਅਦਾ ਕਰਨ ਦਾ ਸਮਾਂ ਦਿੱਤਾ ਗਿਆ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਦੀਆਂ ਪ੍ਰਾਪਰਟੀਆਂ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ ਜਾਵੇਗੀ।
ਪ੍ਰਾਪਰਟੀ ਟੈਕਸ ਨਾਲ ਸੰਬੰਧਿਤ ਇਤਰਾਜ਼ਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ : ਮੇਅਰ
-ਮੇਅਰ ਸੁਮਨ ਬਾਹਮਣੀ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪ੍ਰਾਪਰਟੀ ਟੈਕਸ ਨਾਲ ਸੰਬੰਧਿਤ ਇਤਰਾਜ਼ਾਂ ਦਾ ਜਲਦ ਨਿਪਟਾਰਾ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪ੍ਰਾਪਰਟੀ ਟੈਕਸ ‘’ਤੇ ਵਿਆਜ ਮੁਆਫ਼ੀ ਯੋਜਨਾ ਸ਼ੁਰੂ ਕੀਤੀ ਹੈ। ਕੁਝ ਲੋਕਾਂ ਨੇ ਇਸ ਯੋਜਨਾ ਦਾ ਲਾਭ ਲੈਣ ਲਈ ਪ੍ਰਾਪਰਟੀ ਟੈਕਸ ਨਾਲ ਸੰਬੰਧਿਤ ਇਤਰਾਜ਼ ਉਠਾਏ ਹਨ। ਉਨ੍ਹਾਂ ਕਿਹਾ ਕਿ ਜਨਤਕ ਹਿੱਤ ਨੂੰ ਧਿਆਨ ‘’ਚ ਰੱਖਦੇ ਹੋਏ ਸਾਰੇ ਅਧਿਕਾਰੀਆਂ ਨੂੰ ਪ੍ਰਾਪਰਟੀ ਟੈਕਸ ਦੇ ਬਕਾਇਆ ਇਤਰਾਜ਼ਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਨਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ‘ਚ ਐਸ. ਆਈ. ਆਰ. ਅਤੇ ਗਿਣਤੀ ਫਾਰਮਾਂ ਦੀ ਵੰਡ ਨਾਲ ਸੰਬੰਧਿਤ ਲਗਭਗ 86 ਫ਼ੀਸਦੀ ਕੰਮ ਪੂਰਾ ਹੋਇਆ : ਡੀ. ਸੀ. ਅਗਲੀ ਖ਼ਬਰ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ ਰਾਕੇਟਰੀ ਵਰਕਸ਼ਾਪ ਕਰਵਾਈ
Ad Position 24
No active advertisement