ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਅੰਬਾਲਾ ਗਰੁੱਪ ਆਰਮੀ ਕੈਂਪ-ਕਮ-ਸੰਯੁਕਤ ਸਾਲਾਨਾ ਸਿਖਲਾਈ ਕੈਂਪ ਦੇ ਨੌਵੇਂ ਦਿਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ

Ad Position 21
No active advertisement
ਅਜੀਤ ਡੈਸਕ 23-06-2026
ਯਮੁਨਾਨਗਰ, 22 ਜੂਨ (ਗੁਰਦਿਆਲ ਸਿੰਘ ਨਿਮਰ)-ਅੰਬਾਲਾ ਗਰੁੱਪ ਆਰਮੀ ਕੈਂਪ-ਕਮ-ਸੰਯੁਕਤ ਸਾਲਾਨਾ ਸਿਖਲਾਈ ਕੈਂਪ ਦੇ ਨੌਵੇਂ ਦਿਨ ਸਰਸਵਤੀ ਵਿੱਦਿਆ ਮੰਦਰ ਜਗਾਧਰੀ ਵਿਖੇ ਐਨ. ਸੀ. ਸੀ. ਕੈਡਿਟਾਂ ਦੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਗਿਆਨ ਵਧਾਉਣ ਵਾਲੇ ਲੈਕਚਰਾਂ ਅਤੇ ਵਿਵਹਾਰਕ ਸਿਖਲਾਈ ਗਤੀਵਿਧੀਆਂ ਦਾ ਪ੍ਰਬੰਧ ਕੀਤਾ ਗਿਆ। ਅੰਬਾਲਾ ਗਰੁੱਪ ਐਨ. ਸੀ. ਸੀ. ਦੁਆਰਾ ਗਰੁੱਪ ਕਮਾਂਡਰ ਬ੍ਰਿਗੇਡੀਅਰ ਰੋਹਿਤ ਸਹਿਗਲ ਤੇ ਕਮਾਂਡਿੰਗ ਅਫਸਰ ਕਰਨਲ ਪੰਕਜ ਪਾਰੀਕ ਦੇ ਨਿਰਦੇਸ਼ਾਂ ਅਨੁਸਾਰ ਲੈਫ. ਕਰਨਲ ਕੁਮੁਦ ਮੈਨੀ ਦੀ ਅਗਵਾਈ ਅਤੇ ਪ੍ਰਸ਼ਾਸਕੀ ਪ੍ਰਬੰਧਨ ਹੇਠ ਚਲਾਏ ਜਾ ਰਹੇ ਇਸ ਕੈਂਪ ਦੌਰਾਨ ਸਮੁੱਚੀਆਂ ਸਿਖਲਾਈ ਗਤੀਵਿਧੀਆਂ ਸੂਬੇਦਾਰ ਮੇਜਰ ਜਸਵੰਤ ਸਿੰਘ ਅਤੇ ਉਨ੍ਹਾਂ ਦੀ ਟੀਮ ਦੁਆਰਾ ਚਲਾਈਆਂ ਜਾ ਰਹੀਆਂ ਹਨ। ਕੈਂਪ ਦੇ ਨੌਵੇਂ ਦਿਨ ਦੀ ਸ਼ੁਰੂਆਤ ‘’ਕਿਸ਼ੋਰ ਅਵਸਥਾ ਦੌਰਾਨ ਸਰੀਰਕ ਅਤੇ ਮਾਨਸਿਕ ਤਬਦੀਲੀਆਂ’’ ਵਿਸ਼ੇ ‘’ਤੇ ਕਰਵਾਏ ਗਏ ਇਕ ਸੈਸ਼ਨ ਨਾਲ ਹੋਈ, ਜਿਸ ਦੌਰਾਨ ਯਮੁਨਾਨਗਰ ਦੀ ਆਯੁਰਵੈਦਿਕ ਮੈਡੀਕਲ ਅਫ਼ਸਰ ਸ਼ਿਖਾ ਅਗਰਵਾਲ ਦੁਆਰਾ ਭਾਸ਼ਣ ਦਿੱਤਾ ਗਿਆ। ਇਸ ਮੌਕੇ ਡਾ. ਅਗਰਵਾਲ ਨੇ ਕੈਡਿਟਾਂ ਨੂੰ ਕਿਸ਼ੋਰ ਅਵਸਥਾ ਦੌਰਾਨ ਹੋਣ ਵਾਲੀਆਂ ਸਰੀਰਕ, ਭਾਵਨਾਤਮਕ ਅਤੇ ਮਾਨਸਿਕ ਤਬਦੀਲੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਸਿਹਤਮੰਦ ਜੀਵਨ ਸ਼ੈਲੀ, ਸੰਤੁਲਿਤ ਖੁਰਾਕ ਤੇ ਮਾਨਸਿਕ ਸਿਹਤ ‘’ਤੇ ਜ਼ੋਰ ਦਿੰਦਿਆਂ ‘’ਸਵੈ-ਅਨੁਸ਼ਾਸਨ’’ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ। ਇਸ ਤੋਂ ਬਾਅਦ ਸੂਬੇਦਾਰ ਕਮਲ ਦੇਵ, ਹੌਲਦਾਰ ਬਲਕਾਰ ਅਤੇ ਹੌਲਦਾਰ ਅਰਵਿੰਦ ਦੁਆਰਾ ‘’ਸੰਚਾਰ ਹੁਨਰ’’ ਵਿਸ਼ੇ ‘’ਤੇ ਭਾਸ਼ਣ ਦਿੱਤਾ ਗਿਆ। ਉਨ੍ਹਾਂ ਫ਼ੌਜੀ ਜੀਵਨ ‘’ਚ ਲੀਡਰਸ਼ਿਪ, ਟੀਮ ਵਰਕ, ਸ਼ਖ਼ਸੀਅਤ ਵਿਕਾਸ ਅਤੇ ਪ੍ਰਭਾਵਸ਼ਾਲੀ ਸੰਚਾਰ ਦੀ ਮਹੱਤਤਾ ‘’ਤੇ ਚਾਨਣਾ ਪਾਇਆ। ਇਸ ਤੋਂ ਉਨ੍ਹਾਂ ਕੈਡਿਟਾਂ ਨੂੰ ਮੌਖਿਕ ਅਤੇ ਗੈਰ-ਮੌਖਿਕ ਸੰਚਾਰ, ਜਨਤਕ ਭਾਸ਼ਣ, ਆਤਮ-ਵਿਸ਼ਵਾਸ ਅਤੇ ਅੰਤਰ-ਵਿਅਕਤੀਗਤ ਸੰਬੰਧਾਂ ਬਾਬਤ ਸਿਖਲਾਈ ਦਿੱਤੀ। ਇਸ ਮੌਕੇ ਕੈਡਿਟਾਂ ਨੂੰ ਫ਼ੌਜੀ ਸਿਖਲਾਈ ਦੇ ਹਿੱਸੇ ਵਜੋਂ ‘’ਫੀਲਡ ਕਰਾਫਟ ਅਤੇ ਬੈਟਲ ਕਰਾਫਟ’’ ਵਿਸ਼ਿਆਂ’’ ‘’ਤੇ ਸੂਬੇਦਾਰ ਕਲਾਮ ਨੇਗੀ ਅਤੇ ਕੰਪਨੀ ਹੌਲਦਾਰ ਮੇਜਰ (ਸੀ. ਐਚ. ਐਮ.) ਸੰਦੀਪ ਦੁਆਰਾ ਇਕ ਲੈਕਚਰ-ਕਮ-ਪ੍ਰਦਰਸ਼ਨ ਦਿੱਤਾ ਗਿਆ। ਇਸ ਦੌਰਾਨ ਜੰਗ ਦੇ ਮੈਦਾਨ ‘’ਚ ਵਰਤੀਆਂ ਜਾਣ ਵਾਲੀਆਂ ਮਹੱਤਵਪੂਰਨ ਤਕਨੀਕਾਂ ਅਤੇ ਰਣਨੀਤਿਕ ਕਾਰਵਾਈਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸੇ ਦੌਰਾਨ ਫ਼ੌਜੀ ਸਿਖਲਾਈ ਨੂੰ ਹੋਰ ਮਜ਼ਬੂਤ ਕਰਨ ਲਈ ਸੀ. ਐੱਚ. ਐੱਮ. ਅਮਨ ਦੀ ਨਿਗਰਾਨੀ ਹੇਠ ਕੈਡਿਟਾਂ ਨੂੰ ਫਾਈਰਿੰਗ ਅਭਿਆਸ ਵੀ ਕਰਵਾਇਆ ਗਿਆ। ਇਸ ਦੌਰਾਨ ਕੈਡਿਟਾਂ ਨੂੰ ਹਥਿਆਰਾਂ ਦੀ ਸੁਰੱਖਿਅਤ ਵਰਤੋਂ, ਸ਼ੂਟਿੰਗ ਤਕਨੀਕਾਂ, ਨਿਸ਼ਾਨਾ ਲਗਾਉਣ ਆਦਿ ਬਾਰੇ ਵਿਵਹਾਰਕ ਸਿਖਲਾਈ ਦਿੱਤੀ ਗਈ। ਇਸ ਵਿਵਹਾਰਕ ਸਿਖਲਾਈ ਨੇ ਕੈਡਿਟਾਂ ਦੇ ਆਤਮ-ਵਿਸ਼ਵਾਸ ‘’ਚ ਵਾਧਾ ਕਰਨ ਦੇ ਨਾਲ ਹੀ ਉਨ੍ਹਾਂ ਦੇ ਸ਼ੂਟਿੰਗ ਹੁਨਰ ਨੂੰ ਨਿਖਾਰਿਆ।
Ad Position 22
No active advertisement
ਪਿਛਲੀ ਖ਼ਬਰ ਬੱਚਿਆਂ ਨੂੰ ਗੁਰਮਤਿ ਨਾਲ ਜੋੜਨਾ ਸਾਡਾ ਸਾਰਿਆਂ ਦਾ ਸਾਂਝਾ ਫਰਜ਼ : ਸੁਖਵਿੰਦਰ ਸਿੰਘ ਅਗਲੀ ਖ਼ਬਰ ਜ਼ਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਅੱਜ
Ad Position 24
No active advertisement