06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਯਮੁਨਾਨਗਰ ਵਿਖੇ ‘ਐਮ. ਐਸ. ਐਮ. ਈ. ਸਸ਼ਕਤੀਕਰਨ’ ਵਿਸ਼ੇ ’ਤੇ ਕਰਵਾਇਆ ਰਾਸ਼ਟਰੀ ਸੈਮੀਨਾਰ ਸਮਾਪਤ

Ad Position 21
No active advertisement
ਅਜੀਤ ਡੈਸਕ 11-07-2026
ਯਮੁਨਾਨਗਰ, 10 ਜੁਲਾਈ (ਗੁਰਦਿਆਲ ਸਿੰਘ ਨਿਮਰ)-ਕਰਨਾਲ ਦੇ ਐਮ. ਐਸ. ਐਮ. ਈ. ਵਿਕਾਸ ਦਫ਼ਤਰ ਦੁਆਰਾ ਯੁਮਨਾਨਗਰ ਵਿਖੇ ‘ਐਮ. ਐਸ. ਐਮ. ਈ. ਸਸ਼ਕਤੀਕਰਨ’ ਵਿਸ਼ੇ ‘ਤੇ ਕਰਵਾਇਆ ਗਿਆ ਰਾਸ਼ਟਰੀ ਸੈਮੀਨਾਰ ਸਫਲਤਾਪੂਰਵਕ ਸਮਾਪਤ ਹੋ ਗਿਆ। ਇਸ ਸੈਮੀਨਾਰ ‘ਚ ਖੇਤਰ ਦੇ ਪ੍ਰਮੁੱਖ ਉਦਯੋਗਿਕ ਕਲੱਸਟਰਾਂ ਜਿਵੇਂ ਕਿ ਪਲਾਈਵੁੱਡ ਨਿਰਮਾਣ, ਬਰਤਨ ਨਿਰਮਾਣ ਅਤੇ ਜਨਰਲ ਇੰਜੀਨੀਅਰਿੰਗ ਦੇ 150 ਤੋਂ ਵੱਧ ਮੋਹਰੀ ਉੱਦਮੀਆਂ ਨੇ ਇੰਜੀਨੀਅਰਿੰਗ ਅਤੇ ਪ੍ਰਬੰਧਨ ਕਾਲਜਾਂ ਦੇ ਵਿਦਿਆਰਥੀਆਂ ਸਮੇਤ ਹਿੱਸਾ ਲਿਆ। ਇਸ ਮੌਕੇ ਸੰਜੀਵ ਚਾਵਲਾ ਵਧੀਕ ਵਿਕਾਸ ਕਮਿਸ਼ਨਰ ਸੂਖਮ, ਲਘੂ ਅਤੇ ਦਰਮਿਆਨੇ ਉੱਦਮ ਮੰਤਰਾਲੇ (ਐਮ. ਐਸ. ਐਮ. ਈ.) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਆਪਣੇ ਸੰਬੋਧਨ ਦੌਰਾਨ ਛੋਟੇ ਉਦਯੋਗਾਂ ਨੂੰ ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ ਬਣਾਉਣ ‘ਚ ਕੇਂਦਰ ਸਰਕਾਰ ਦੀਆਂ ਵੱਖ-ਵੱਖ ਵਿਕਾਸ ਯੋਜਨਾਵਾਂ ਦੀ ਪਰਿਵਰਤਨਸ਼ੀਲ ਭੂਮਿਕਾ ‘ਤੇ ਚਾਨਣਾ ਪਾਇਆ। ਉਨ੍ਹਾਂ ਸਥਾਨਕ ਪਲਾਈਵੁੱਡ, ਬਰਤਨ ਅਤੇ ਇੰਜੀਨੀਅਰਿੰਗ ਨਿਰਮਾਤਾਵਾਂ ਨੂੰ ਲੀਨ ਮੈਨੂਫੈਕਚਰਿੰਗ ਅਪਣਾਉਣ, ਉੱਦਯਮ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾਉਣ ਅਤੇ ਕ੍ਰੈਡਿਟ-ਲਿੰਕਡ ਸਬਸਿਡੀਆਂ ਦੇ ਲਾਭਾਂ ਨੂੰ ਵੱਧ ਤੋਂ ਵੱਧ ਕਰਨ ਦਾ ਸੱਦਾ ਦਿੱਤਾ। ਇਸ ਸੈਮੀਨਾਰ ਦੌਰਾਨ ਦੇਸ਼ ਦੇ ਚੋਟੀ ਦੇ ਤਕਨੀਕੀ ਮਾਹਿਰਾਂ ਦੁਆਰਾ ਵੱਖ-ਵੱਖ ਮਹੱਤਵਪੂਰਨ ਵਿਸ਼ਿਆਂ ‘ਤੇ ਭਾਸ਼ਣ ਦੇਣ ਦੇ ਨਾਲ-ਨਾਲ ਸੈਸ਼ਨ ਪੇਸ਼ ਕੀਤੇ ਗਏ। ਇਸ ਮੌਕੇ ਤੁਸ਼ਾਰ ਕੇ. ਬੰਦੋਪਾਧਿਆਏ (ਤਕਨੀਕੀ ਸਲਾਹਕਾਰ ਆਈ. ਆਈ. ਪੀ. ਦਿੱਲੀ) ਨੇ ਉੱਨਤ ਉਦਯੋਗਿਕ ਪੈਕੇਜਿੰਗ ਵਿਗਿਆਨ ਅਤੇ ਘਰੇਲੂ ਅਤੇ ਅੰਤਰਰਾਸ਼ਟਰੀ ਗੁਣਵੱਤਾ ਮਾਨਕੀਕਰਨ ਪ੍ਰੋਟੋਕੋਲ ਬਾਰੇ ਜਾਣਕਾਰੀ ਪ੍ਰਦਾਨ ਕੀਤੀ, ਜਦਕਿ ਜ਼ਿਲਾਰਡ ਇਲੈਕਟ੍ਰਾਨਿਕਸ ਦੇ ਪ੍ਰਬੰਧਕ ਨਿਰਦੇਸ਼ਕ ਸੰਜੀਵ ਸਿੰਘ ਨੇ ਸਮਾਰਟ ਨਿਰਮਾਣ ਫਰੇਮਵਰਕ ਅਤੇ ਉਦਯੋਗ 4.0 ਆਟੋਮੇਸ਼ਨ ਪ੍ਰਣਾਲੀਆਂ ਦੇ ਲਾਈਵ ਐਪਲੀਕੇਸ਼ਨ ਪੇਸ਼ ਕੀਤੇ। ਇਸ ਤੋਂ ਇਲਾਵਾ ਕੁਆਲਿਟੀ ਕੌਂਸਲ ਆਫ਼ ਇੰਡੀਆ ਦੇ ਡਿਪਟੀ ਸਲਾਹਕਾਰ ਸ਼ਰਦ ਦੱਤ ਨੇ ਕੁਆਲਿਟੀ ਮੈਨੇਜਮੈਂਟ ਸਿਸਟਮ ਅਤੇ ਸੰਚਾਲਨ ਉੱਤਮਤਾ ਦੇ ਬੁਨਿਆਦੀ ਸਿਧਾਂਤਾਂ ਬਾਰੇ ਜਾਣਕਾਰੀ ਸਾਂਝੀ ਕੀਤ, ਜਦਕਿ ਐਨ. ਪੀ. ਸੀ. ਚੰਡੀਗੜ੍ਹ ਦੇ ਖੇਤਰੀ ਡਾਇਰੈਕਟਰ-ਇੰਚਾਰਜ ਅਸ਼ੋਕ ਕੁਮਾਰ ਨੇ ਉੱਦਮੀਆਂ ਨੂੰ ਲੀਨ ਨਿਰਮਾਣ ਅਤੇ ਕਲੱਸਟਰ ਪਰਿਵਰਤਨ ਪਹਿਲਕਦਮੀਆਂ ਦੇ ਵਿਵਹਾਰਕ ਲਾਗੂਕਰਨ ਬਾਰੇ ਮਾਰਗਦਰਸ਼ਨ ਪ੍ਰਦਾਨ ਕੀਤਾ। ਇਸੇ ਤਰ੍ਹਾਂ ਐਨ. ਆਈ. ਡੀ. ਹਰਿਆਣਾ ਦੇ ਉਦਯੋਗਿਕ ਡਿਜ਼ਾਈਨ ਦੇ ਮੁਖੀ ਤ੍ਰਿਲੋਕ ਚੌਹਾਨ ਨੇ ਉਦਯੋਗਿਕ ਡਿਜ਼ਾਈਨ ਅਤੇ ਤੇਜ਼ ਪ੍ਰੋਟੋਟਾਈਪਿੰਗ ਪ੍ਰਣਾਲੀਆਂ ਦੇ ਵਿਵਹਾਰਕ ਮਹੱਤਵ ਨੂੰ ਉਜਾਗਰ ਕੀਤਾ, ਜਦਕਿ ਐਫ. ਆਈ. ਈ. ਓ. ਦੇ ਵਪਾਰ ਸਹੂਲਤ ਅਧਿਕਾਰੀ ਅਰਨਬ ਚੱਕਰਵਰਤੀ ਨੇ ਵਿਦੇਸ਼ੀ ਵਪਾਰ ਨੀਤੀ ਦੇ ਤਹਿਤ ਆਯਾਤ-ਨਿਰਯਾਤ ਪ੍ਰਕਿਰਿਆਵਾਂ ਅਤੇ ਕਾਨੂੰਨੀ ਪਾਲਣਾ ਬਾਰੇ ਵਿਸਥਾਰਪੂਵਰਕ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਜੀ. ਈ. ਐਮ. ਦੇ ਵਿਸ਼ਾ ਵਸਤੂ ਮਾਹਿਰ ਆਨੰਦ ਕਿਸ਼ੋਰ ਮਿਸ਼ਰਾ ਨੇ ਇਕ ਇੰਟਰਐਕਟਿਵ ਸੈਸ਼ਨ ਦਾ ਸੰਚਾਲਨ ਕੀਤਾ, ਜਿਸ ‘ਚ ਸਰਕਾਰੀ ਖਰੀਦ ਵਿਧੀਆਂ ਅਤੇ ਜੀ. ਈ. ਐਮ. ਪੋਰਟਲ ਏਕੀਕਰਨ ਬਾਰੇ ਸਰਲ ਭਾਸ਼ਾ ‘ਚ ਸਮਝਾਇਆ ਗਿਆ। ਸੈਮੀਨਾਰ ਦੇ ਅੰਤਿਮ ਪੜਾਅ ‘ਚ ਐਮ. ਐਸ. ਐਮ. ਈ.-ਡੀ. ਐਫ. ਓ. ਕਰਨਾਲ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਇੰਟਰਐਕਟਿਵ ਸੈਸ਼ਨ ਕਰਵਾਏ ਗਏ, ਜਿਨ੍ਹਾਂ ਦੌਰਾਨ ਸਥਾਨਕ ਨਿਰਮਾਤਾਵਾਂ ਅਤੇ ਕਾਲਜ ਦੇ ਵਿਦਿਆਰਥੀਆਂ ਦੇ ਵੱਖ-ਵੱਖ ਤਕਨੀਕੀ ਅਤੇ ਪ੍ਰਸ਼ਾਸਕੀ ਸਵਾਲਾਂ ਨੂੰ ਮੌਕੇ ‘ਤੇ ਹੀ ਹੱਲ ਕੀਤਾ ਗਿਆ। ਅੰਤ ‘ਚ ਰਾਸ਼ਟਰੀ ਸੈਮੀਨਾਰ ਦੇ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਸਹਾਇਕ ਨਿਰਦੇਸ਼ਕ ਰਮੇਸ਼ ਰਾਜਾ, ਹਰਪਾਲ ਸਿੰਘ, ਮੀਨੂੰ ਧੀਮਾਨ, ਨੌਜਵਾਨ ਪੇਸ਼ੇਵਰ ਆਰਤੀ ਅਤੇ ਰਿਤੇਸ਼ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਵਿਸ਼ੇ ’ਚ 100 ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਸਰਕਾਰ ਨੂੰ ਨੌਜਵਾਨਾਂ ਦੇ ਭਵਿੱਖ ਨਾਲ ਖੇਡਣਾ ਬੰਦ ਕਰਨਾ ਚਾਹੀਦੈ- ਕੁਮਾਰੀ ਸ਼ੈਲਜਾ ਐਚਟੈਟ ਪ੍ਰੀਖਿਆ ਵਿਚ ਹਫੜਾ-ਦਫੜੀ ਨੇ...
Ad Position 24
No active advertisement