ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਹਥਿਆਰਾਂ ਸਮੇਤ 3 ਵਿਅਕਤੀ ਗ੍ਰਿਫ਼ਤਾਰ

Ad Position 21
No active advertisement
ਅਜੀਤ ਡੈਸਕ 13-07-2026

ਨਵੀਂ ਦਿੱਲੀ, 12 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)-ਸਾਰਥੀ ਈਸਟ ਜ਼ਿਲ੍ਹੇ ਦੇ ਥਾਣਾ ਉਸਮਾਨਪੁਰ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਦੋ ਕਤਲ ਕੇਸਾਂ ਦੇ ਵਿਚ ਸ਼ਾਮਿਲ ਸਨ। ਇਨ੍ਹਾਂ ਦੇ ਕੇਲੋਂ ਪੁਲਿਸ ਨੇ ਇਕ ਸੈਮੀ ਆਟੋਮੈਟਿਕ ਪਿਸਤੌਲ, 2 ਜ਼ਿੰਦਾ ਕਾਰਤੂਸ ਫੜੇ ਹਨ। ਇਨ੍ਹਾਂ ਦੇ ਨਾਂਅ ਪਵਨ (24) ਨਿਵਾਸੀ ਨਵਾਂ ਉਸਮਾਨਪੁਰ, ਸ਼ੇਖਰ ਉਰਫ਼ ਅਪਰਾਧੀ (22) ਨਿਵਾਸੀ ਨਵਾਂ ਉਸਮਾਨਪੁਰ ਅਤੇ ਕ੍ਰਿਸ਼ਨ ਉਰਫ਼ ਕਿਸ਼ੂ (23) ਨਿਵਾਸੀ ਪੁਰਾਣਾ ਉਸਮਾਨਪੁਰ ਹਨ। ਇਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਪੁਲਿਸ ਨੇ ਦੋ ਕਤਲ ਕੇਸ ਦੇ ਮਾਮਲੇ ਸੁਲਝੇ ਹਨ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਫਾਇਰਿੰਗ ਦੀਆਂ ਕੁਝ ਘਟਨਾਵਾਂ ਬਾਰੇ ਜਾਣਕਾਰੀ ਮਿਲੀ ਸੀ। ਪੁਲਿਸ ਨੇ ਦੋਸ਼ੀਆਂ ਨੂੰ ਫੜਨ ਦੇ ਲਈ ਇਕ ਵਿਸ਼ੇਸ਼ ਟੀਮ ਬਣਾਈ, ਇੰਸਪੈਕਟਰ ਮਨੋਜ ਕੁਮਾਕ, ਦੀਪਕ ਪੂਨੀਆ, ਉਦਿਤ ਜੈਨ, ਏ. ਐਸ. ਆਈ ਯੁੱਧਵੀਰ, ਸੀਮਾ, ਸੰਗੀਤ ਤੇ ਹੋਰ ਪੁਲਿਸ ਕਰਮਚਾਰੀ ਸਨ। ਇਨ੍ਹਾਂ ਦੋਸ਼ੀਆਂ ਦੇ ਪ੍ਰਤੀ ਜਾਣਕਾਰੀ ਲੈਣ ਦੇ ਲਈ 50 ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ, ਇਲਾਕੇ ਦੇ ਆਸਪਾਸ ਦੇ ਲੋਕਾਂ ਤੋਂ ਜਾਣਕਾਰੀ ਲੈਣਾ, ਤਕਨੀਕੀ ਜਾਣਕਾਰੀ ਇਕੱਠੀ ਕਰ ਕੇ ਤਿੰਨੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਅਤੇ ਇਨ੍ਹਾਂ ਤੋਂ ਸਖ਼ਤੀ ਦੇ ਨਾਲ ਪੁੱਛ ਪੜਤਾਲ ਕੀਤੀ ਤਾਂ ਇਨ੍ਹਾਂ ਨੇ ਸਾਰੀ ਕਹਾਣੀ ਪੁਲਿਸ ਨੂੰ ਦੱਸ ਦਿੱਤੀ। ਪੁਲਿਸ ਇਨ੍ਹਾਂ ਤੋਂ ਹਥਿਆਰਾਂ ਦੇ ਬਾਰੇ ਵੀ ਜਾਣਕਾਰੀ ਲੈ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਦਿੱਲੀ ਪੁਲਿਸ ਦਾ ਸੈਲਫ਼ ਡਿਫੈਂਸ ਵਿੰਗ ਸਕੂਲੀ ਬੱਚਿਆਂ ਨੂੰ ਆਤਮ ਸੁਰੱਖਿਆ ਦੀ ਦੇ ਰਿਹਾ ਟ੍ਰੇਨਿੰਗ ਅਗਲੀ ਖ਼ਬਰ ਭਾਜਪਾ ਸਰਕਾਰ ਨੇ ਵਾਅਦਿਆਂ ਦੀ ਰਾਜਨੀਤੀ ਨੂੰ ਸਿਰਫ਼ ਬਿਆਨਬਾਜ਼ੀ ਵਿੱਚ ਬਦਲ ਦਿੱਤਾ- ਕੁਮਾਰੀ ਸ਼ੈਲਜਾ
Ad Position 24
No active advertisement