ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਭੁੱਖ ਹੜਤਾਲ ’ਤੇ ਬੈਠੇ ਸੋਨਮ ਵਾਂਗਚੁੱਕ ਦਾ 7.5 ਕਿੱਲੋ ਭਾਰ ਘਟਿਆ

Ad Position 21
No active advertisement
ਅਜੀਤ ਡੈਸਕ 13-07-2026

ਨਵੀਂ ਦਿੱਲੀ, 12 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਜੰਤਰ ਮੰਤਰ ’ਤੇ ਕਾਕਰੋਚ ਜਨਤਾ ਪਾਰਟੀ ਦਾ ਧਰਨਾ ਪ੍ਰਦਰਸ਼ਨ ਅੱਗੇ ਵਧਦਾ ਜਾ ਰਿਹਾ ਹੈ। ਨੀਟ ਐਂਟਰੈਂਸ ਪੇਪਰ ਸਮੇਤ ਲੀਕ ਹੋਏ ਪੇਪਰਾਂ ਨੂੰ ਲੈ ਕੇ ਸੀ. ਜੇ. ਪੀ. ਦਾ ਵਿਰੋਧ ਪ੍ਰਦਰਸ਼ਨ ਅਤੇ ਸਮਾਜ ਸੇਵੀ ਸੋਨਮ ਵਾਂਗਚੁੱਕ ਦੀ ਭੁੱਖ ਹੜਤਾਲ ਅਜੇ ਵੀ ਜਾਰੀ ਹੈ ਅਤੇ ਸੋਨਮ ਵਾਂਗਚੁੱਕ ਦੀ ਇਸ ਭੁੱਖ ਹੜਤਾਲ ਨੂੰ ਦੋ ਹਫ਼ਤਿਆਂ ਦਾ ਸਮਾਂ ਹੋ ਚੁੱਕਾ ਹੈ। ਇਨ੍ਹਾਂਦਾ ਵਜ਼ਨ 7.5 ਕਿੱਲੋ ਘੱਟ ਹੋ ਗਿਆ ਹੈ। ਅਤੇ ਨਾਲ ਹੀ ਸਰੀਰਕ ਕਮਜ਼ੋਰੀ ਦੇ ਚਿੰਨ੍ਹ ਇਨ੍ਹਾਂ ਚਿਹਰੇ ਤੋਂ ਵਿਖਾਈ ਦੇ ਰਹੇ ਹਨ। ਸੋਨਮ ਵਾਂਗਚੁੱਕ ਮੰਚ ਤੋਂ ਵਾਰ-ਵਾਰ ਲੋਕਾਂ ਨੂੰ ਇਸ ਪ੍ਰਦਰਸ਼ਨ ਦੀ ਸਪੋਰਟ ਕਰਨ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾਹੈ ਕਿ ਕੁਝ ਲੋਕ ਸੋਸ਼ਲ ਮੀਡੀਆ ’ਤੇ ਗਾਂਧੀ, ਹੀਰੋ ਕਹਿੰਦੇ ਹਨ ਪ੍ਰੰਤੂ ਉਸ ਨੂੰ ਅਜਿਹੀਆਂ ਗੱਲਾਂ ਪ੍ਰੇਸ਼ਾਨ ਕਰ ਰਹੀਆਂ ਹਨ। ਉਹ ਇਹ ਵੀ ਲੋਕਾਂ ਨੂੰ ਕਹਿ ਰਹੇ ਹਨ ਕਿ ਇਹ ਅੰਦੋਲਨ ਕਿਸੇ ਇਕ ਦਾ ਨਹੀਂ ਬਲਕਿ ਸਭ ਦਾ ਹੈ ਅਤੇ ਇਹ ਉਨ੍ਹਾਂ ਵਿਦਿਆਰਥੀਆਂ ਦੇ ਲਈ ਹੈ ਜਿਨ੍ਹਾਂ ਨੇ ਸਿੱਖਿਆ ਦੇ ਕਮਜ਼ੋਰ ਸਿਸਟਮ ਦੇ ਕਾਰਨ ਆਪਣੀ ਜਾਨ ਦੇ ਦਿੱਤੀ ਹੈ। ਸੋਨਮ ਵਾਂਗਚੁੱਕ ਨੇ ਸਾਰੇ ਵਿਦਿਆਰਥੀਆਂ ਸਮਰਥਕਾਂ ਤੇ ਆਮ ਲੋਕਾਂ ਨੂੰ ਖੁੱਲ੍ਹੀ ਅਪੀਲ ਕੀਤੀ ਹੈ ਕਿ ਉਹ 20 ਜੁਲਾਈ ਨੂੰ ਜੰਤਰ ਮੰਤਰ ਤੋਂ ਸੰਸਦ ਦੇ ਵੱਲ ਮਾਰਚ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੋਣ।

Ad Position 22
No active advertisement
ਪਿਛਲੀ ਖ਼ਬਰ ਲੋਕਾਂ ਲਈ ਖ਼ਤਰਾ ਬਣੀਆਂ ਬਿਜਲੀ ਦੀਆਂ ਨੰਗੀਆਂ ਤਾਰਾਂ ਅਗਲੀ ਖ਼ਬਰ ਦਿੱਲੀ ਪੁਲਿਸ ਦਾ ਸੈਲਫ਼ ਡਿਫੈਂਸ ਵਿੰਗ ਸਕੂਲੀ ਬੱਚਿਆਂ ਨੂੰ ਆਤਮ ਸੁਰੱਖਿਆ ਦੀ ਦੇ ਰਿਹਾ ਟ੍ਰੇਨਿੰਗ
Ad Position 24
No active advertisement