ਨਵੀਂ ਦਿੱਲੀ, 12 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਮੌਨਸੂਨ ਦਸਤਕ ਦੇ ਚੁੱਕਿਆ ਹੈ ਅਤੇ ਅਨੇਕਾਂ ਥਾਵਾਂ ’ਤੇ ਪਾਣੀ ਖੜ੍ਹਾ ਹੋ ਗਿਆ ਹੈ, ਜਿਸ ਨਾਲ ਮੱਛਰਾਂ ਵਿਚ ਵਾਧਾ ਹੋ ਰਿਹਾ ਹੈ ਅਤੇ ਨਾਲ ਹੀ ਬਿਮਾਰੀਆਂ ਵੀ ਸੱਦਾ ਦੇ ਰਹੀਆਂ ਹਨ। ਇਨ੍ਹਾਂ ਦਿਨਾਂ ਵਿਚ ਸਭ ਤੋਂ ਵੱਡੀ ਜੋ ਸਮੱਸਿਆ ਆ ਰਹੀ ਹੈ, ਉਹ ਹੈ ਕਿ ਕਈ ਥਾਵਾਂ ’ਤੇ ਬਿਜਲੀ ਦੀਆਂ ਤਾਰਾਂ ਨੰਗੀਆਂ ਹੋਣ ਕਰਕੇ ਹਮੇਸ਼ਾ ਖ਼ਤਰਾ ਬਣਿਆ ਹੋਇਆ। ਖੰਭਿਆਂ ਦੇ ਕੋਲ ਖੜ੍ਹੇ ਹੋਣਾ ਮੌਤ ਨੂੰ ਸੱਦੇ ਦੇਣ ਦੇ ਬਰਾਬਰ ਹੋ ਰਿਹਾ ਹੈ। ਪਿਛਲੇ ਦਿਨਾਂ ਵਿਚ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਦੇ ਕੋਲ ਇਕ ਖੰਭੇ ਵਿਚ ਕਰੰਟ ਆਉਣ ’ਤੇ ਇਕ ਔਰਤ ਦੀ ਮੌਤ ਵੀ ਹੋ ਚੁੱਕੀ ਹੈ। ਉਸ ਔਰਤ ਨੇ ਪਾਣੀ ਖੜ੍ਹਾ ਹੋਣ ਕਰਕੇ ਖੰਭੇ ਦਾ ਸਹਾਰਾ ਲਿਆ ਸੀ। ਲੋਕ ਬਿਜਲੀ ਦੀਆਂ ਤਾਰਾਂ ਦੀ ਅਣਦੇਖੀ ਕਰ ਰਹੇ ਹਨ। ਵਰਨਣਯੋਗ ਹੈ ਕਿ ਬਿਜਲੀ ਦੇ ਖੰਭਿਆਂ ’ਤੇ ਬਿਜਲੀ ਦੀਆਂ ਤਾਰਾਂ ਤੋਂ ਇਲਾਵਾ ਹੋਰ ਤਾਰਾਂ ਵੀ ਲਮਕੀਆਂ ਹੋਈਆਂ ਹਨ। ਇਸ ਕਰਕੇ ਵੀ ਤਾਰਾਂ ਦਾ ਜੰਜਾਲ ਪਿਆ ਹੋਇਆ ਹੈ।
ਲੋਕਾਂ ਲਈ ਖ਼ਤਰਾ ਬਣੀਆਂ ਬਿਜਲੀ ਦੀਆਂ ਨੰਗੀਆਂ ਤਾਰਾਂ
ਅਜੀਤ ਡੈਸਕ
13-07-2026