ਨਵੀਂ ਦਿੱਲੀ, 12 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਵਿਚ ਲੋਕ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਅਣਦੇਖੀ ਕਰ ਰਹੇ ਹਨ, ਜਿਸ ਕਰਕੇ ਸੜਕਾਂ ’ਤੇ ਦੁਰਘਟਨਾਵਾਂ ਹੁੰਦੀਆਂ ਹਨ। ਦਿੱਲੀ ਦੀ ਟ੍ਰੈਫਿਕ ਪੁਲਿਸ ਅਨੇਕਾਂ ਵਾਰ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਅਪੀਲਾਂ ਕਰ ਚੁੱਕੀ ਹੈ ਪ੍ਰੰਤੂ ਇਸ ਦਾ ਲੋਕਾਂ ’ਤੇ ਘੱਟ ਹੀ ਅਸਰ ਹੋ ਰਿਹਾ ਹੈ। ਟ੍ਰੈਫਿਕ ਪੁਲਿਸ ਇਸ ਮਾਮਲੇ ਪ੍ਰਤੀ ਲੱਖਾਂ ਲੋਕਾਂ ਦੇ ਚਾਲਾਨ ਵੀ ਕਰ ਚੁੱਕੀ ਹੈ ਅਤੇ ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਵਾਲਿਆਂ ’ਤੇ 2100 ਤੋਂ ਜ਼ਿਆਦਾ ਕੇਸ ਦਰਜ ਕਰ ਚੁੱਕੀ ਹੈ। ਦਿੱਲੀ ਟਰੈਫਿਕ ਪੁਲਿਸ ਦਾ ਕਹਿਣਾ ਹੈ ਕਿ ਚਾਲਾਨਾਂ ਦੀ ਗਿਣਤੀ ਪਿਛਲੇ ਸਾਲ ਤੋਂ ਇਸ ਸਾਲ ਵੱਧ ਹੈ। ਟਰੈਫਿਕ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੈਫਿਕ ਜਾਮ ਘੱਟ ਕਰਨ ਦੇ ਲਈ ਉੱਤਰੀ ਦਿੱਲੀ ਦੇ 6 ਅਤੇ ਪੂਰਵੀ ਦਿੱਲੀ ਦੇ ਦੋ ਮਾਰਗਾਂ ਸਮੇਤ ਕੁੱਲ 8 ਮਾਰਗਾਂ ਨੂੰ ਸਿਗਨਲ ਮੁਕਤ ਬਣਾਇਆ ਗਿਆ ਹੈ ਅਤੇ ਕੁੱਝ ਟਰੈਫਿਕ ਸਿਗਨਲ ਹਟਾਏ ਵੀ ਗਏ ਹਨ। ਇਸ ਦੇ ਨਾਲ ਹੀ ਡੀਵਾਈਡਰ ਕੱਟ ਬੰਦ ਕੀਤੇ ਗਏ ਹਨ। ਟਰੈਫਿਕ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ 11 ਹਜ਼ਾਰ ਤੋਂ ਜ਼ਿਆਦਾ ਡੀ.ਟੀ.ਸੀ. ਦੇ ਡਰਾਈਵਰਾਂ ਨੂੰ ਵੀ ਟ੍ਰੇਨਿੰਗ ਦਿੱਤੀ ਗਈ ਹੈ।
ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਖ਼ਿਲਾਫ਼ ਟ੍ਰੈਫਿਕ ਪੁਲਿਸ ਕਰ ਰਹੀ ਹੈ ਕਾਰਵਾਈ
ਅਜੀਤ ਡੈਸਕ
13-07-2026