ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਮਲਸੀਆਂ ਦੇ ਇਕ ਵਿਅਕਤੀ ’ਤੇ ਲੱਗੇ ਆਪਣੀ ਪਤਨੀ ਤੇ ਭਰਜਾਈ ਦੀ ਕੁੱਟਮਾਰ ਕਰਨ ਦੇ ਦੋਸ਼ ਮੈਂ ਪਿਛਲੇ 3-4 ਸਾਲਾਂ ਤੋਂ ਇਸ ਤਸ਼ੱਦਦ ਨੂੰ ਸਹਿਣ ਕਰ ਰਹੀ ਹਾਂ-ਪਤਨੀ ਸ਼ਿਫਾਲੀ ਗੁਪਤਾ

Ad Position 21
No active advertisement
ਅਜੀਤ ਡੈਸਕ 14-07-2026
ਸ਼ਾਹਕੋਟ, 13 ਜੁਲਾਈ (ਦਲਜੀਤ ਸਿੰਘ ਸਚਦੇਵਾ)- ਮਲਸੀਆਂ ਦੇ ਇਕ ਵਿਅਕਤੀ ਵਲੋਂ ਆਪਣੀ ਪਤਨੀ, ਭਰਾ ਤੇ ਭਰਜਾਈ ਨੂੰ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਸ ਵਿਅਕਤੀ ਵਲੋਂ ਆਪਣੀ ਪਤਨੀ ਤੇ ਭਰਜਾਈ ਦੀ ਕੁੱਟਮਾਰ ਵੀ ਕੀਤੀ ਗਈ ਹੈ ਤੇ ਭਰਜਾਈ ਦੇ ਕੱਪੜੇ ਵੀ ਪਾੜੇ ਗਏ ਹਨ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸ਼੍ਰੀਮਤੀ ਸ਼ਿਫਾਲੀ ਗੁਪਤਾ ਵਾਸੀ ਖੁਰਮਪੁਰ ਪੱਤੀ (ਮਲਸੀਆਂ) ਨੇ ਦੱਸਿਆ ਕਿ ਉਸ ਦਾ ਪਤੀ ਰਾਜਨ ਗੁਪਤਾ ਉਸ ਦੀ ਨਾਜਾਇਜ਼ ਤੌਰ ’ਤੇ ਕੁੱਟਮਾਰ ਕਰਦਾ ਹੈ। ਉਹ ਪਿਛਲੇ 3-4 ਸਾਲਾਂ ਤੋਂ ਇਸ ਤਸ਼ੱਦਦ ਨੂੰ ਸਹਿਣ ਕਰ ਰਹੀ ਹੈ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਬਹੁਤ ਪ੍ਰੇਸ਼ਾਨ ਹੈ। ਉਸ ਦੇ ਪਤੀ ਵਲੋਂ ਐੱਸ.ਐੱਸ.ਪੀ (ਦਿਹਾਤੀ) ਜਲੰਧਰ ਨੂੰ ਦਿੱਤੀ ਗਈ ਦਰਖ਼ਾਸਤ ਵਿਚ ਉਸ ਨੂੰ ਬੰਦੀ ਬਣਾਉਣ ਦੇ ਦੋਸ਼ ਲਗਾਏ ਗਏ ਹਨ, ਜੋ ਕਿ ਝੂਠੇ ਤੇ ਬੇਬੁਨਿਆਦ ਹਨ। ਜੇਕਰ ਉਹ ਸੱਚੇ ਹਨ, ਅੱਜ ਐੱਸ.ਐੱਚ.ਓ ਸ਼ਾਹਕੋਟ ਵਲੋਂ ਸੱਦਣ ’ਤੇ ਉਹ ਥਾਣੇ ਕਿਉਂ ਨਹੀਂ ਆਏ? ਮੇਰੇ ਦਿਓਰ ਤੇ ਦਰਾਣੀ ਵਲੋਂ ਮੇਰੀ ਮਦਦ ਕੀਤੀ ਜਾ ਰਹੀ ਹੈ, ਜਿਸ ਕਾਰਨ ਮੇਰੇ ਪਤੀ ਵਲੋਂ ਇਨ੍ਹਾਂ ਖ਼ਿਲਾਫ਼ ਵੀ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਮੈਂ ਆਪਣੇ ਪਰਿਵਾਰ ਦੀ ਬਦਨਾਮੀ ਤੋਂ ਡਰਦੀ ਇਹ ਗੱਲ ਕਿਸੇ ਦੇ ਸਾਹਮਣੇ ਨਹੀਂ ਲਿਆਉਣਾ ਚਾਹੁੰਦੀ ਸੀ, ਪਰ ਜ਼ਿਆਦਾ ਤੰਗ-ਪ੍ਰੇਸ਼ਾਨ ਕਰਨ ਕਰਕੇ ਮੈਨੂੰ ਮੀਡੀਆ ਸਾਹਮਣੇ ਆਉਣਾ ਪਿਆ। ਉਸ ਨਾਲ ਹੋਈ ਕੁੱਟਮਾਰ ਦੀ ਵੀਡੀਓ ਐੱਸ.ਐੱਚ.ਓ ਸ਼ਾਹਕੋਟ ਨੂੰ ਦੇ ਦਿੱਤੀ ਗਈ ਹੈ। ਇਸੇ ਹੀ ਤਰ੍ਹਾਂ ਸ਼ਵੇਤਾ ਗੁਪਤਾ ਨੇ ਦੱਸਿਆ ਉਸ ਦੇ ਜੇਠ ਵਲੋਂ ਮਿਤੀ 29 ਜੂਨ ਨੂੰ ਸੀ.ਸੀ.ਟੀ.ਵੀ ਕੈਮਰਿਆਂ ਦੀ ਨਿਗਰਾਨੀ ਤੋਂ ਦੂਰ ਹੋ ਕੇ ਉਸ ਨਾਲ ਬਦਸਲੂਕੀ ਕੀਤੀ ਗਈ ਤੇ ਉਸ ਦੇ ਕੱਪੜੇ ਪਾੜੇ ਗਏ ਤੇ ਬਾਅਦ ਵਿਚ ਵਿਚ ਉਸ ਦੇ ਪਤੀ ਪ੍ਰਿੰਸ ਗੁਪਤਾ ਨਾਲ ਵੀ ਕੁੱਟਮਾਰ ਕੀਤੀ ਗਈ। ਉਸ ਦੇ ਜੇਠ ਵਲੋਂ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਮਿਤੀ 30 ਜੂਨ ਨੂੰ ਉਸ ਨੇ ਆਪਣੇ ਜੇਠ ਖ਼ਿਲਾਫ਼ ਮਲਸੀਆਂ ਚੌਕੀ ਵਿਚ ਲਿਖਤੀ ਦਰਖ਼ਾਸਤ ਦਿੱਤੀ, ਉਸ ਸਮੇਂ ਚੌਕੀ ’ਚ ਮੌਜੂਦ ਇਕ ਮਹਿਲਾ ਪੁਲਿਸ ਮੁਲਾਜ਼ਮ ਵਲੋਂ ਦਰਖ਼ਾਸਤ ਲਈ ਗਈ ਤੇ ਮੇਲਿਆਂ ਵਿਚ ਡਿਊਟੀਆਂ ਲੱਗੀਆਂ ਹੋਣ ਬਾਰੇ ਕਿਹਾ ਗਿਆ। ਮਲਸੀਆਂ ਚੌਕੀ ਦੀ ਪੁਲਿਸ ਵਲੋਂ ਦਿੱਤੀ ਦਰਖ਼ਾਸਤ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਉਸ ਦੇ ਜੇਠ ਵਲੋਂ ਐੱਸ.ਐੱਸ.ਪੀ ਨੂੰ ਮੇਰੇ, ਮੇਰੇ ਪਤੀ ਤੇ ਪੁੱਤਰ ਖ਼ਿਲਾਫ਼ ਇਕ ਝੂਠੀ ਦਰਖ਼ਾਸਤ ਦਿੱਤੀ ਗਈ। ਦਰਖ਼ਾਸਤ ਦੇ ਆਧਾਰ ’ਤੇ ਅੱਜ ਐੱਸ.ਐੱਚ.ਓ ਸ਼ਾਹਕੋਟ ਵਲੋਂ ਦੋਨਾਂ ਧਿਰਾਂ ਨੂੰ ਸੱਦਿਆ ਗਿਆ, ਪਰ ਮੇਰਾ ਜੇਠ ਜੋ ਕਿ ਸ਼ਿਕਾਇਤ ਕਰਤਾ ਹੈ, ਥਾਣੇ ਨਹੀਂ ਆਇਆ। ਪਿਛਲੇ ਕਈ ਸਾਲਾਂ ਤੋਂ ਮੇਰੇ ਪਰਿਵਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪ੍ਰਿੰਸ ਗੁਪਤਾ ਨੇ ਕਿਹਾ ਕਿ ਜਲੰਧਰ ਦੇ ਕੁਝ ਵਿਅਕਤੀ ਸਾਡੇ ਪਰਿਵਾਰਕ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਸਾਡੇ ਖ਼ਿਲਾਫ਼ ਮੇਰੇ ਭਰਾ ਨੂੰ ਭੜਕਾ ਰਹੇ ਹਨ, ਜਿਸ ਕਾਰਨ ਉਹ ਸਾਡੇ ਨਾਲ ਮਾੜਾ ਸਲੂਕ ਕਰ ਰਿਹਾ ਹੈ। ਉਕਤ ਪੀੜਤ ਪਰਿਵਾਰ ਨੇ ਐੱਸ.ਐੱਸ.ਪੀ (ਦਿਹਾਤੀ) ਜਲੰਧਰ ਕੋਲੋਂ ਮੰਗ ਕੀਤੀ ਕਿ ਸਾਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਮਹਿਲਾ ਮੰਡਲ ਸ਼ਾਹਕੋਟ ਤੇ ਲੋਕ ਭਲਾਈ ਸੁਸਾਇਟੀ ਸ਼ਾਹਕੋਟ ਦੀ ਟੀਮ ਵੀ ਪੀੜਤ ਔਰਤਾਂ ਦੇ ਹੱਕ ਵਿਚ ਸ਼ਾਹਕੋਟ ਥਾਣੇ ਪਹੁੰਚੀ, ਜਿਨ੍ਹਾਂ ਵਲੋਂ ਇਨਸਾਫ਼ ਦੀ ਮੰਗ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਐਸ.ਆਈ.ਆਰ. ਤਹਿਤ ਜਲੰਧਰ ’ਚ ਦੋ ਦਿਨਾਂ ਵਿਸ਼ੇਸ਼ ਕੈਂਪ ਸਫ਼ਲਤਾਪੂਰਵਕ ਸਮਾਪਤ ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਵਿਸ਼ਵ ਆਬਾਦੀ ਦਿਵਸ ਮਨਾਇਆ
Ad Position 24
No active advertisement