ਗੁਰਾਇਆ, 13 ਜੁਲਾਈ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਪੱਦੀ ਜਗੀਰ ਵਿਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਪਿੰਡ ਦੇ ਸਰਪੰਚ ਅਤੇ ਹੋਰਨਾਂ ਨੇ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਹਲਕਾ ਇੰਚਾਰਜ ਫਿਲੌਰ ਮੈਡਮ ਹਰਜੋਤ ਕੌਰ ਲੋਹਟੀਆ ਨੇ ਨਵੇਂ ਸ਼ਾਮਲ ਹੋਏ ਸਰਪੰਚ, ਪੰਚਾਇਤ ਮੈਂਬਰਾਂ ਅਤੇ ਸਾਥੀਆਂ ਦਾ ਪਾਰਟੀ ਵਿਚ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੀ ਭਲਾਈ ਲਈ ਇਤਿਹਾਸਕ ਫ਼ੈਸਲੇ ਲਏ ਜਾ ਰਹੇ ਹਨ, ਜਿਸ ਕਾਰਨ ਲੋਕਾਂ ਦਾ ਵਿਸ਼ਵਾਸ ਦਿਨੋਂ-ਦਿਨ ਆਮ ਆਦਮੀ ਪਾਰਟੀ ਪ੍ਰਤੀ ਮਜ਼ਬੂਤ ਹੋ ਰਿਹਾ ਹੈ। ਇਸ ਮੌਕੇ ਹਾਜ਼ਰ ਆਗੂਆਂ ਨੇ ਕਿਹਾ ਕਿ ਹਲਕਾ ਫਿਲੌਰ ਵਿਚ ਆਮ ਆਦਮੀ ਪਾਰਟੀ ਦਾ ਕਾਫ਼ਲਾ ਲਗਾਤਾਰ ਵਧ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਵੱਡੀ ਗਿਣਤੀ ਵਿਚ ਲੋਕ ਪਾਰਟੀ ਨਾਲ ਜੁੜਣਗੇ। ਇਸ ਮੌਕੇ ਬਲਜੀਤ ਕੌਰ ਸਰਪੰਚ ਪਿੰਡ ਪੱਦੀ ਜਗੀਰ, ਡਾਕਟਰ ਜੀਤਾ ਸਾਬਕਾ ਪੰਚ,ਪੰਚ ਗੁਰਦੀਪ,ਪੰਚ ਬਲਵੀਰ ਕੌਰ, ਲਖਵਿੰਦਰ ਪੰਚ, ਜਸਵਿੰਦਰਪਾਲ ਪੰਚ, ਜਗਦੀਸ਼ ਰਾਮ ਬਾਬਾ ਜੀ , ਪ੍ਰੇਮ ਨਾਥ ਰਾਣਾ, ਅਸ਼ੋਕ ਕੁਮਾਰ, ਕੁਲਵਿੰਦਰ ਸਿੰਘ ਡੱਬ, ਤੀਰਥ ਸਿੰਘ ਸੰਘਾ, ਅਮਰਜੀਤ ਸਿੰਘ ਹੇਅਰ , ਚੇਅਰਮੈਨ ਮਾਰਕੀਟ ਕਮੇਟੀ ਫਿਲੌਰ ਰੋਸ਼ਨ ਲਾਲ ਰੋਸ਼ੀ, ਤਰਲੋਕ ਸਿੰਘ ਵਿਰਕ, ਬਲਾਕ ਪ੍ਰਧਾਨ ਹਰਦੀਪ ਸਿੰਘ ਸਰਪੰਚ ਗੋਹਾਵਰ, ਕੁਲਵੀਰ ਸਿੰਘ, ਇਕਬਾਲ ਸਿੰਘ ਸਾਬਕਾ ਸਰਪੰਚ, ਹਰਮੇਸ਼ ਲਾਲ ਚੌਹਾਨ ਨਗਰ ਕੌਂਸਲ ਪ੍ਰਧਾਨ ਗੁਰਾਇਆ, ਸੁਦੇਸ਼ ਕੁਮਾਰ ਬਿੱਲਾਂ ਸੀਨੀਅਰ ਵਾਈਸ ਪ੍ਰਧਾਨ ਗੁਰਾਇਆ,ਪਲਵਿੰਦਰ ਸਿੰਘ ਨੌਰਾ ਚੇਅਰਮੈਨ ਟਰੇਡ ਕਮਿਸ਼ਨ, ਰਾਜਵੀਰ ਸੋਢੀ, ਸੁਖਦੀਪ ਸਿੰਘ ਅੱਪਰਾ, ਸਰਪੰਚ ਬਲਕਾਰ ਸਿੰਘ, ਸਰਪੰਚ ਲਾਡੀ ਬਸਰਾ ਪਿੰਡ ਵਿਰਕ,ਗੌਰਵ ਬਾਵਾ ਮੀਡੀਆ ਵਾਇਸ ਕੋਆਰਡੀਨੇਟਰ ਹਲਕਾ ਫਿਲੌਰ,ਬਲਾਕ ਪ੍ਰਧਾਨ ਹਰਦੀਪ ਸਿੰਘ, ਬਲਾਕ ਪ੍ਰਧਾਨ ਲੇਖਰਾਜ ਅਨੀਹਰ, ਬਲਾਕ ਪ੍ਰਧਾਨ ਜਗਦੇਵ ਸਿੰਘ, ਬਲਾਕ ਪ੍ਰਧਾਨ ਬਲਵੀਰ ਛੋਕਰ, ਬਲਾਕ ਪ੍ਰਧਾਨ ਪੰਡਿਤ ਰਮੇਸ਼ਵਰ, ਬਲਾਕ ਪ੍ਰਧਾਨ ਜਗਤ ਰਾਮ ਭੱਟੀ,ਸਰਪੰਚ ਹਰਕਮਲ ਸਿੰਘ ਬੇਗਮਪੁਰ ਤੇ ਹੋਰ ਵੱਡੀ ਗਿਣਤੀ ਪਾਰਟੀ ਵਰਕਰ ਹਾਜ਼ਰ ਸਨ।