02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਬੱਸ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ, 12 ਸਾਲਾ ਬੱਚੀ ਦੀ ਮੌਤ

Ad Position 21
No active advertisement
ਅਜੀਤ ਡੈਸਕ 15-07-2026

ਨਵੀਂ ਦਿੱਲੀ, 14 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਆਦਰਸ਼ ਨਗਰ ਦੇ ਮਜਲਿਸ ਪਾਰਕ ਮੈਟਰੋ ਸਟੇਸ਼ਨ ਦੇ ਨਜ਼ਦੀਕ ਇਕ ਸਕੂਲ ਬੱਸ ਦੀ ਟੱਕਰ ਈ-ਰਿਕਸ਼ਾ ਨਾਲ ਹੋ ਗਈ। ਈ-ਰਿਕਸ਼ਾ ਵਿਚ ਸਕੂਲ ਦੇ ਬੱਚੇ ਬੈਠੇ ਹੋਏ ਸਨ। ਇਸ ਹਾਦਸੇ ਵਿਚ ਈ-ਰਿਕਸ਼ਾ ਵਿਚ ਸਵਾਰ ਇਕ 12 ਸਾਲ ਦੀ ਬੱਚੀ ਸੜਕ ’ਤੇ ਡਿੱਗ ਗਈ ਅਤੇ ਬੱਸ ਦੀ ਲਪੇਟ ਵਿਚ ਆਉਣ ਕਾਰਨ ਉਸ ਦੀ ਮੌਤ ਹੋ ਗਈ। ਇਸ ਹਾਦਸੇ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਵਲੋਂ ਕੀਤੀ ਸ਼ੁਰੂਆਤੀ ਜਾਂਚ ਵਿਚ ਪਤਾ ਲੱਗਾ ਹੈ ਕਿ ਬੱਸ ਡਰਾਈਵਰ ਦਾ ਨਾਂਅ ਕਮਲ ਸਿੰਘ (55) ਹੈ ਅਤੇ ਈ-ਰਿਕਸ਼ਾ ਵਾਲੇ ਦਾ ਨਾਂਅ ਅਜੈ ਪ੍ਰਸਾਦ (45) ਹੈ। ਮਰਨ ਵਾਲੀ ਬੱਚੀ ਪ੍ਰਆਂਸ਼ੀ (12) ਦਿੱਲੀ ਦੇ ਮੁਕੰਦਪੁਰ ਸਥਿਤ ਰਾਮਾ ਗਾਰਡਨ ਵਿਖੇ ਆਪਣੇ ਮਾਪਿਆਂ ਨਾਲ ਰਹਿੰਦੀ ਹੈ। ਘਟਨਾ ਵਾਲੀ ਥਾਂ ’ਤੇ ਅਪਰਾਧ ਸ਼ਾਖਾ ਅਤੇ ਐਫ਼. ਐਸ. ਐਲ. ਦੀ ਟੀਮ ਨੇ ਦੌਰਾ ਕੀਤਾ ਹੈ। ਮਿ੍ਤਕ ਬੱਚੀ ਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਹੈ। ਪੁਲਿਸ ਨੇ ਦੋਵੇਂ ਗੱਡੀਆਂ ਨੂੰ ਜ਼ਬਤ ਕਰ ਲਿਆ ਹੈ। ਪੁਲਿਸ ਨੇ ਬੱਸ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਹੈ ਅਤੇ ਆਦਰਸ਼ ਨਗਰ ਪੁਲਿਸ ਸਟੇਸ਼ਨ ਵਿਚ ਕਾਨੂੰਨ ਦੀ ਉਚਿਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਜਨ-ਸੁਣਵਾਈ ਸਮੇਂ ਨਾਗਰਿਕਾਂ ਦੀਆਂ ਸ਼ਿਕਾਇਤਾਂ ਸੁਣੀਆਂ, ਗੁਆਚੇ ਮੋਬਾਈਲ ਮਾਲਕਾਂ ਨੂੰ ਕੀਤੇ ਵਾਪਸ ਅਗਲੀ ਖ਼ਬਰ ਅੱਖਾਂ ਵਿਚ ਮਿਰਚਾਂ ਪਾ ਕੇ ਕੀਤੀ ਲੁੱਟਮਾਰ
Ad Position 24
No active advertisement