02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਅੱਖਾਂ ਵਿਚ ਮਿਰਚਾਂ ਪਾ ਕੇ ਕੀਤੀ ਲੁੱਟਮਾਰ

Ad Position 21
No active advertisement
ਅਜੀਤ ਡੈਸਕ 15-07-2026

ਨਵੀਂ ਦਿੱਲੀ, 14 ਜੁਲਾਈ (ਡਾ. ਬਲਵਿੰਦਰ ਸਿੰਘ ਸੋਢੀ)-ਪੂਰਬੀ ਜ਼ਿਲ੍ਹੇ ਦੇ ਥਾਣੇ ਪਾਂਡਵ ਨਗਰ ਦੀ ਪੁਲਿਸ ਨੇ ਦੋ ਲੁਟੇਰਿਆਂ ਨੂੰ ਫੜਿਆ ਹੈ, ਜਿਨ੍ਹਾਂ ਦੇ ਕੋਲੋਂ 1100 ਯੂਰੋ ਅਤੇ ਲੁੱਟਮਾਰ ਦੇ ਵਿਚ ਵਰਤੀ ਗਈ ਕਾਰ ਬਰਾਮਦ ਕੀਤੀ ਹੈ। ਇਨ੍ਹਾਂ ਦੋਵੇਂ ਲੁਟੇਰਿਆਂ ਦੇ ਨਾਂਅ ਕਾਰਤਿਕ ਉਰਫ ਬਿੱਟੂ (20) ਨਿਵਾਸੀ ਮੁਲਤਾਨ ਨਗਰ ਬਾਗ਼ਪਤ ਰੋਡ ਮੇਰਠ ਅਤੇ ਕੰਵਲਜੀਤ ਸਿੰਘ ਉਰਫ ਗੋਲਡੀ (23) ਨਿਵਾਸੀ ਮੁਲਤਾਨ ਨਗਰ ਬਾਗ ਰੋਡ ਮੇਰਠ ਹਨ। ਇਨ੍ਹਾਂ ਦੋਵੇਂ ਲੁਟੇਰਿਆਂ ਨੇ ਇਕ ਕੰਪਨੀ ਨੂੰ ਪੈਸੇ ਦੇ ਲੈਣ-ਦੇਣ ਬਾਰੇ ਮਧੂ ਵਿਹਾਰ ਆਉਣ ਲਈ ਫੋਨ ’ਤੇ ਕਿਹਾ। ਜਦੋਂ ਕੰਪਨੀ ਦਾ ਕਰਮਚਾਰੀ ਪੈਸੇ ਦੇਣ ਲਈ ਦੱਸੀ ਥਾਂ ’ਤੇ ਪੁੱਜਾ ਤਾਂ ਉਹ ਉਸ ਨੂੰ ਕਾਰ ’ਚ ਬਿਠਾ ਕੇ ਕਿਸੇ ਥਾਂ ’ਤੇ ਲੈ ਕੇ ਜਾਣ ਲੱਗੇ ਪ੍ਰੰਤੂ ਰਸਤੇ ਵਿਚ ਇਨ੍ਹਾਂ ਲੁਟੇਰਿਆਂ ਨੇ ਕੰਪਨੀ ਦੇ ਕਰਮਚਾਰੀ ਦੀਆਂ ਅੱਖਾਂ ਵਿਚ ਮਿਰਚ ਦਾ ਪਾਊਡਰ (ਸਪਰੇਅ) ਛਿੜਕ ਦਿੱਤਾ ਅਤੇ ਪੈਸਿਆਂ ਵਾਲਾ ਬੈਗ ਲੈ ਕੇ ਫਰਾਰ ਹੋ ਗਏ। ਕੰਪਨੀ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਤਾਂ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਦੇ ਵਿਚ ਟੀਮ ਬਣਾ ਕੇ ਤਕਨੀਕੀ ਵਿਸ਼ਲੇਸ਼ਣ, ਸਿਮ, ਕਾਰਡ, ਲੋਕਾਂ ਤੋਂ ਪੁੱਛ-ਪੜਤਾਲ ਕੀਤੀ। ਪੁਲਿਸ ਨੂੰ ਅਖੀਰ ਮੁਲਤਾਨ ਨਗਰ ਮੇਰਠ (ਉੱਤਰ ਪ੍ਰਦੇਸ਼) ਵਿਚ ਕੁਝ ਸੁਰਾਗ ਮਿਲੇ, ਜਿਸ ਦੀ ਪੁਲਿਸ ਨੇ ਤਸਦੀਕ ਕਰਨ ਤੋਂ ਬਾਅਦ ਪੁਲਿਸ ਨੇ ਕਾਰਤਿਕ ਅਤੇ ਕੰਵਲਜੀਤ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਇਨ੍ਹਾਂ ਲੁਟੇਰਿਆਂ ਨੇ ਪਹਿਲਾਂ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਬਾਅਦ ਵਿਚ ਉਨ੍ਹਾਂ ਨੇ ਸਭ ਕੁਝ ਕਬੂਲ ਕਰ ਲਿਆ। ਦੋਵੇਂ ਲੁਟੇਰੇ ਪੁਲਿਸ ਦੀ ਰਿਮਾਂਡ ’ਤੇ ਹਨ।

Ad Position 22
No active advertisement
ਪਿਛਲੀ ਖ਼ਬਰ ਬੱਸ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ, 12 ਸਾਲਾ ਬੱਚੀ ਦੀ ਮੌਤ ਅਗਲੀ ਖ਼ਬਰ ਟੋਹਾਣਾ ਦੇ ਸ਼ਹੀਦ ਚੌਕ (ਕੈਂਚੀ ਚੌਕ) ’ਚ ਸੀਵਰੇਜ ਦੇ ਗੰਦੇ ਪਾਣੀ ਦਾ ਕਹਿਰ, ਸੜਕ ਬਣੀ ਛੱਪੜ
Ad Position 24
No active advertisement