02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਪੰਜਾਬ ਪ੍ਰੈੱਸ ਕਲੱਬ ਵਲੋਂ ਰਾਹਗੀਰਾਂ ਲਈ ਲਗਾਇਆ ਨਵਾਂ ਵਾਟਰ ਕੂਲਰ ਸਾਰੇ ਮੈਂਬਰ ਕਲੱਬ ਤੇ ਸਮਾਜ ਦੀ ਬਿਹਤਰੀ ਲਈ ਯਤਨਸ਼ੀਲ ਹੋਣ-ਸੈਣੀ

Ad Position 21
No active advertisement
ਅਜੀਤ ਡੈਸਕ 20-07-2026
ਜਲੰਧਰ, 19 ਜੁਲਾਈ (ਜਸਪਾਲ ਸਿੰਘ)-ਪੰਜਾਬ ਪ੍ਰੈੱਸ ਕਲੱਬ ਵੱਲੋਂ ਸਖਤ ਗਰਮੀ ਦੇ ਮੱਦੇਨਜ਼ਰ ਰਾਹਗੀਰਾਂ ਖਾਸ ਕਰਕੇ ਵਿਦਿਆਰਥਣਾਂ ਲਈ ਠੰਢੇ ਪਾਣੀ ਦੀ ਸਹੂਲਤ ਲਈ ਲਗਾਏ ਗਏ ਵਾਟਰ ਕੂਲਰ ਦੀ ਸਮਰੱਥਾ ਤਿੰਨ ਗੁਣਾ ਵਧਾਉਦਿਆਂ ਆਰ. ਓ. ਸਮੇਤ ਅੱਜ ਨਵਾਂ ਵਾਟਰ ਕੂਲਰ ਤੇਰਾ ਆਸਰਾ ਟਰੱਸਟ ਦੇ ਸੰਸਥਾਪਕ ਬਾਬਾ ਪੁਪਿੰਦਰ ਸਿੰਘ ਇੰਗਲੈਂਡ ਵਾਸੀਆਂ ਦੀ ਆਰਥਿਕ ਸਹਾਇਤਾ ਅਤੇ ਪ੍ਰੈੱਸ ਕਲੱਬ ਦੇ ਮੈਂਬਰ ਦਵਿੰਦਰ ਸਿੰਘ (ਜ਼ੀਰੋ ਲਾਈਨ ਚੈੱਨਲ) ਦੇ ਸੁਹਿਰਦ ਯਤਨਾਂ ਨਾਲ ਸਥਾਪਿਤ ਕੀਤਾ ਗਿਆ ਹੈ । ਇਸ ਨਵੇਂ ਵਾਟਰ ਕੂਲਰ ਦਾ ਉਦਘਾਟਨ ਵਿਦਿਆਰਥਣ ਸੁਖਜੀਤ ਕੌਰ ਵਲੋਂ ਕੀਤਾ ਗਿਆ । ਕਲੱਬ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਨੇ ਕਿਹਾ ਕਿ ਕਲੱਬ ਦੇ ਮੈਂਬਰ ਦਵਿੰਦਰ ਸਿੰਘ ਸਮੂਹ ਮੈਂਬਰਾਂ ਲਈ ਪ੍ਰੇਰਨਾਸ੍ਰੋਤ ਹਨ, ਜਿਨ੍ਹਾਂ ਨੇ ਕਲੱਬ ਅਤੇ ਆਮ ਲੋਕਾਂ ਦੀ ਸਹੂਲਤ ਲਈ ਇਹ ਪਹਿਲਕਦਮੀ ਕੀਤੀ ਹੈ । ਕਲੱਬ ਦੇ ਸਾਰੇ ਮੈਂਬਰਾਂ ਨੂੰ ਅਜਿਹੇ ਕਾਰਜਾਂ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਬਾਬਾ ਪੁਪਿੰਦਰ ਸਿੰਘ ਤੇ ਦਵਿੰਦਰ ਸਿੰਘ ਦਾ ਇਸ ਸ਼ਲਾਘਾਯੋਗ ਉਪਰਾਲੇ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਦਵਿੰਦਰ ਨੇ ਕਿਹਾ ਕਿ ਪੰਜਾਬ ਕਲੱਬ ਸਭ ਨੂੰ ਸਤਿਕਾਰ ਅਤੇ ਮੰਚ ਪ੍ਰਦਾਨ ਕਰਦਾ ਹੈ, ਇਸ ਦੀ ਬਿਹਤਰੀ ਲਈ ਸਾਰਿਆਂ ਨੂੰ ਉਦਮ ਕਰਨਾ ਚਾਹੀਦਾ ਹੈ। ਇਸ ਵਾਟਰ ਕੂਲਰ ਦਾ ਵਧੇਰੇ ਲਾਭ ਨਹਿਰੂ ਗਾਰਡਨ ਸਕੂਲ ਦੀਆਂ ਬੱਚੀਆਂ ਪ੍ਰਾਪਤ ਕਰਦੀਆਂ ਹਨ, ਇਸ ਲਈ ਉਦਘਾਟਨ ਕਰਨ ਵਾਲੀ ਵਿਦਿਆਰਥਣ ਸੁਖਜੀਤ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਸ ਨੂੰ ਪ੍ਰੈੱਸ ਕਲੱਬ ਆਉਣ ਅਤੇ ਉਦਘਾਟਨ ਕਰਨ ਦਾ ਅਵਸਰ ਮਿਲਣ ‘ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਸ ਮੌਕੇ ਗਵਰਨਿੰਗ ਕੌਂਸਲ ਦੇ ਮੈਂਬਰ ਸ਼ਿਵ ਸ਼ਰਮਾ, ਤੇਜਿੰਦਰ ਕੌਰ ਥਿੰਦ, ਰਾਜੇਸ਼ ਯੋਗੀ, ਸੁਕਰਾਂਤ ਸਫਰੀ, ਜਤਿੰਦਰਪਾਲ ਸਿੰਘ, ਤੇਜਿੰਦਰ ਸਿੰਘ ਰਾਜਨ, ਰਮੇਸ਼ ਗਾਬਾ ਤੇ ਮਦਨ ਭਾਰਦਵਾਜ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਸੜ ਵਲੋਂ ਨਾਬਾਲਗ ਲੜਕੀ ਦੀ ਹੱਤਿਆ ਦੇ ਵਿਰੋਧ ਵਿਚ ਜੰਡਿਆਲਾ ਮੰਜਕੀ ਵਿਚ ਵਿਸ਼ਾਲ ਧਰਨਾ ਤੇ ਕੱਢਿਆ ਮੋਮਬੱਤੀ ਮਾਰਚ ਅਗਲੀ ਖ਼ਬਰ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ‘ਚਰਨ ਪਾਵਨ ਦਿਵਸ’ ਸੰਬੰਧੀ ਧਾਰਮਿਕ ਸਮਾਗਮਾਂ ਦੀ ਹੋਈ ਸ਼ੁਰੂਆਤ 23 ਤੋਂ 26 ਜੁਲਾਈ ਤੱ...
Ad Position 24
No active advertisement