02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਹਰਿਆਣਾ ਦੇ ਮੁੱਖ ਮੰਤਰੀ ਵਲੋਂ ਸਾਹਿਤਕਾਰ ਡਾ. ਨਾਇਬ ਸਿੰਘ ਮੰਡੇਰ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 25-07-2026
ਰਤੀਆ, 24 ਜੁਲਾਈ (ਬੇਅੰਤ ਕੌਰ ਮੰਡੇਰ)- ਹਰਿਆਣਾ ਸਾਹਿਤ ਅਤੇ ਸੰਸਕ੍ਰਿਤੀ ਅਕੈਡਮੀ ਪੰਚਕੂਲਾ ਦੁਆਰਾ ਆਯੋਜਿਤ ਰਾਜ-ਪੱਧਰੀ ਪੁਰਸਕਾਰ ਸਮਾਰੋਹ ਵਿਚ ਲੇਖਕ, ਚਿੰਤਕ ਅਤੇ ਸਾਹਿਤ ਆਲੋਚਕ ਡਾ. ਨਾਇਬ ਸਿੰਘ ਮੰਡੇਰ ਨੂੰ ਪੰਜਾਬੀ ਵਿੱਚ ਵੱਕਾਰੀ ‘ਮਹਾਨਕਵੀ ਭਾਈ ਸੰਤੋਖ ਸਿੰਘ ਪੁਰਸਕਾਰ-2022’ ਨਾਲ ਸਨਮਾਨਿਤ ਕੀਤਾ ਗਿਆ। ਇਹ ਵੱਕਾਰੀ ਸਮਾਰੋਹ ਦਾਦਾ ਲਖਮੀ ਚੰਦ ਸਟੇਟ ਯੂਨੀਵਰਸਿਟੀ ਆਫ਼ ਪਰਫਾਰਮਿੰਗ ਐਂਡ ਵਿਜ਼ੂਅਲ ਆਰਟਸ, ਰੋਹਤਕ ਵਿਖੇ ਹੋਇਆ, ਜਿੱਥੇ ਹਰਿਆਣਾ ਦੇ ਮਾਨਯੋਗ ਮੁੱਖ ਮੰਤਰੀ, ਸ਼੍ਰੀ ਨਾਇਬ ਸਿੰਘ ਸੈਣੀ ਨੇ ਡਾ. ਮੰਡੇਰ ਨੂੰ 2.50 ਲੱਖ ਰੁਪਏ ਦਾ ਨਕਦ ਇਨਾਮ, ਇੱਕ ਸ਼ਾਲ ਅਤੇ ਸਨਮਾਨ ਪੱਤਰ ਭੇਟ ਕੀਤਾ। ਪੁਰਸਕਾਰ ਪ੍ਰਾਪਤ ਕਰਨ ‘ਤੇ, ਡਾ. ਨਾਇਬ ਸਿੰਘ ਮੰਡੇਰ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਸਿਰਫ਼ ਇੱਕ ਨਿੱਜੀ ਪ੍ਰਾਪਤੀ ਨਹੀਂ ਹੈ, ਸਗੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਸਮਰਪਿਤ ਸਾਰੇ ਲੇਖਕਾਂ ਲਈ ਸਤਿਕਾਰ ਦਾ ਪ੍ਰਤੀਕ ਹੈ। ਉਨ੍ਹਾਂ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਪਾਠਕਾਂ, ਪਰਿਵਾਰ, ਸਾਹਿਤਕ ਸਾਥੀਆਂ ਅਤੇ ਸ਼ੁਭਚਿੰਤਕਾਂ ਨੂੰ ਦਿੱਤਾ। ਡਾ. ਮੰਡੇਰ ਨੇ ਹੁਣ ਤੱਕ 15 ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਦੀਆਂ ਪ੍ਰਕਾਸ਼ਿਤ ਰਚਨਾਵਾਂ ਵਿੱਚ ਅੱਠ ਬਾਲ ਸਾਹਿਤ ਦੀਆਂ ਕਿਤਾਬਾਂ, ਦੋ ਕਹਾਣੀ ਸੰਗ੍ਰਹਿ, ਦੋ ਮਿੰਨੀ ਕਹਾਣੀ ਸੰਗ੍ਰਹਿ, ਨਾਟਕ, ਨਾਵਲ ਅਤੇ ਦੋ ਆਲੋਚਨਾਤਮਿਕ ਪੁਸਤਕਾਂ ਸ਼ਾਮਿਲ ਹਨ। ਇਸ ਤੋਂ ਇਲਾਵਾ, ਉਨ੍ਹਾਂ ਦੇ 100 ਤੋਂ ਵੱਧ ਖੋਜ ਪੱਤਰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਸਾਲਿਆਂ/ ਜਰਨਲ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਨੂੰ ਪਹਿਲਾਂ ਦੋ ਕਿਤਾਬਾਂ ਲਈ ਹਰਿਆਣਾ ਰਾਜ ਪੁਰਸਕਾਰ ਅਤੇ 2013 ਲਈ ਵੱਕਾਰੀ ਬਾਬਾ ਸ਼ੇਖ ਫਰੀਦ ਪੁਰਸਕਾਰ ਮਿਲ ਚੁੱਕਾ ਹੈ। ਉਹ ਕੈਨੇਡਾ, ਅਮਰੀਕਾ, ਡੁਬਈ ਆਦਿ ਦੇਸ਼ਾਂ ਵਿੱਚ ਆਯੋਜਿਤ ਕਾਨਫ਼ਰੰਸ ਵਿਚ ਵੀ ਪੰਜਾਬੀ ਭਾਸ਼ਾ ਦੀ ਅਹਿਮੀਅਤ ਤੇ ਖੋਜ ਪੱਤਰ ਪੇਸ਼ ਕੀਤੇ। ਡਾ. ਨਾਇਬ ਸਿੰਘ ਮੰਡੇਰ ਲਈ ਇਸ ਵੱਕਾਰੀ ਸਨਮਾਨ ਨੇ ਖੇਤਰ ਅਤੇ ਸਾਹਿਤਕ ਜਗਤ ਵਿੱਚ ਖ਼ੁਸ਼ੀ ਲਿਆਂਦੀ ਹੈ। ਇਸ ਮੌਕੇ ਮਹਾਂਸ਼ਕਤੀ ਸੰਸਥਾ ਦੇ ਚੇਅਰਮੈਨ ਭਵਾਨੀ ਸਿੰਘ, ਸਮਾਜ ਸੇਵੀ ਤੇਜਿੰਦਰ ਸਿੰਘ ਔਜਲਾ, ਕੈਪਟਨ ਗੁਰਮੁੱਖ ਸਿੰਘ ਭੁੱਲਰ, ਚਿੱਤਰਕਾਰ ਕ੍ਰਿਸ਼ਨ ਸਿੰਘ ਲੋਕ ਚੇਤਨਾ ਮੰਚ ਹਰਿਆਣਾ, ਸਮਾਜ ਸੇਵੀ ਸਤਪਾਲ ਜਿੰਦਲ ਪ੍ਰਧਾਨ ਸਰਵ ਸਮਾਜ ਸਭਾ, ਹੈਪੀ ਸਿੰਘ ਸੇਠੀ, ਸ਼ਰਮਾ ਚੰਦ ਲਾਲੀ, ਸ਼ੇਰ ਸਿੰਘ ਖੋਖਰ, ਸ਼ਿਵ ਸੋਨੀ, ਬੌਬੀ ਗੋਸਵਾਮੀ ਪ੍ਰਧਾਨ ਮੀਡੀਆ ਕਲੱਬ, ਅਬ ਗੜ੍ਹੀਵਾਲ ਪ੍ਰਧਾਨ ਹਿੰਦੀ ਸਾਹਿਤਕਾਰ, ਵਰਿੰਦਰ ਅਜੀਤਵਾਲ, ਪ੍ਰਿੰ. ਬਜਾਜ, ਪ੍ਰੋ: ਅਰਸ਼ਦੀਪ ਸਿੰਘ ਮੰਡੇਰ ਕੈਨੇਡਾ, ਨਰਿੰਦਰ ਗਰੋਵਰ, ਬੁਲਾਰੇ ਚਰਨਜੀਤ ਸਿੰਘ, ਸੋਨੂੰ ਗਰਗ, ਘਨਸ਼ਿਆਮ ਨਾਪਾ, ਬੁਲਾਰੇ ਬਿੱਕਰ ਸਿੰਘ, ਸੁਖਪ੍ਰੀਤ ਸਿੰਘ ਮੰਡੇਰ, ਮਾਤਾ ਬਲਦੇਵ ਕੌਰ ਅਤੇ ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ ਸਹਿਤ ਵੱਖ-ਵੱਖ ਸਮਾਜਿਕ, ਸਾਹਿਤਕ ਅਤੇ ਵਿੱਦਿਅਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਡਾ: ਮੰਡੇਰ ਨੂੰ ਵਧਾਈ ਦਿੱਤੀ ਅਤੇ ਇਸ ਨੂੰ ਰਤੀਆ ਅਤੇ ਹਰਿਆਣਾ ਲਈ ਮਾਣ ਵਾਲੀ ਪ੍ਰਾਪਤੀ ਦੱਸਿਆ।
Ad Position 22
No active advertisement
ਪਿਛਲੀ ਖ਼ਬਰ ਇਨੈਲੋ ਨੇ ਜੰਤਰ-ਮੰਤਰ ’ਤੇ ਲਾਠੀਚਾਰਜ ਵਿਰੁੱਧ ਪ੍ਰਦਰਸ਼ਨ ਕੀਤਾ ਅਗਲੀ ਖ਼ਬਰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੀ ਕਰੇਗੀ ਮੀਰੀ ਪੀਰੀ ਮੈਡੀਕਲ ਸਾਇੰਸ ਐਂਡ ਰਿਸਰਚ ਇੰਸਟੀਚਿਊਟ ਦੀ ਸੇਵਾ ਸੰਭ...
Ad Position 24
No active advertisement