03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਐੱਲ.ਏ.ਡੀ.ਸੀ. ਨੀਤੀ ਖਿਲਾਫ਼ ਵਕੀਲਾਂ ਦੀ ਹੜਤਾਲ ਜਾਰੀ

Ad Position 21
No active advertisement
ਅਜੀਤ ਡੈਸਕ 25-07-2026
ਡੱਬਵਾਲੀ, 24 ਜੁਲਾਈ (ਇਕਬਾਲ ਸਿੰਘ ਸ਼ਾਂਤ)-ਲੀਗਲ ਏਡ ਡਿਫੈਂਸ ਕੌਂਸਲ (ਐੱਲ.ਏ.ਡੀ.ਸੀ.) ਨੀਤੀ ਦੇ ਖ਼ਿਲਾਫ਼ ਬਾਰ ਐਸੋਸੀਏਸ਼ਨ, ਡੱਬਵਾਲੀ ਵੱਲੋਂ ਅੱਜ ਵੀ ਅਦਾਲਤੀ ਕੰਮਕਾਜ ਦਾ ਪੂਰਨ ਬਾਈਕਾਟ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਦੀਆਂ ਬਾਰ ਐਸੋਸੀਏਸ਼ਨਾਂ ਦੀ ਸਾਂਝੀ ਐਕਸ਼ਨ ਕਮੇਟੀ (ਜੇ.ਏ.ਸੀ.) ਦੇ ਸੱਦੇ ’ਤੇ ਵਕੀਲਾਂ ਨੇ ਨਾਅਰੇਬਾਜ਼ੀ ਕਰਦਿਆਂ ਨੀਤੀ ਨੂੰ ਵਾਪਸ ਲੈਣ ਦੀ ਮੰਗ ਕੀਤੀ। ਹੜਤਾਲ ਕਾਰਨ ਵੱਡੀ ਗਿਣਤੀ ਅਦਾਲਤੀ ਮਾਮਲਿਆਂ ਵਿੱਚ ਸਿਰਫ਼ ਰਸਮੀ ਕਾਰਵਾਈ ਤੋਂ ਬਾਅਦ ਅਗਲੀਆਂ ਤਾਰੀਖਾਂ ਦੇ ਦਿੱਤੀਆਂ ਗਈਆਂ। ਡੱਬਵਾਲੀ ਵਿਖੇ ਕਚਿਹਰੀ ਕੰਪਲੈਕਸ ਅਤੇ ਮਿੰਨੀ ਸਕੱਤਰੇਤ ਵਿੱਚ ਕੁੱਲ ਸੱਤ ਅਦਾਲਤਾਂ ਹਨ, ਜਿਨ੍ਹਾਂ ਵਿੱਚ ਕਚਿਹਰੀ ਦੀਆਂ ਚਾਰ ਅਦਾਲਤਾਂ, ਹਫ਼ਤੇ ਵਿੱਚ ਦੋ ਦਿਨ (ਸੋਮਵਾਰ ਅਤੇ ਵੀਰਵਾਰ) ਲੱਗਣ ਵਾਲੀ ਫ਼ੈਮਿਲੀ ਕੋਰਟ, ਐੱਸ.ਡੀ.ਐੱਮ. ਕੋਰਟ ਅਤੇ ਤਹਿਸੀਲ ਕੋਰਟ ਸ਼ਾਮਲ ਹਨ। ਅੱਜ ਇਨ੍ਹਾਂ ਅਦਾਲਤਾਂ ਵਿੱਚ ਕਰੀਬ 180 ਦੀਵਾਨੀ ਅਤੇ ਫ਼ੌਜਦਾਰੀ ਮਾਮਲੇ ਸੁਣਵਾਈ ਲਈ ਸੂਚੀਬੱਧ ਸਨ, ਪਰ ਹੜਤਾਲ ਦੇ ਚਲਦਿਆਂ ਸਾਰੇ ਮਾਮਲਿਆਂ ਵਿੱਚ ਅਗਲੀਆਂ ਤਾਰੀਖਾਂ ਦੇ ਦਿੱਤੀਆਂ ਗਈਆਂ। ਬਾਰ ਐਸੋਸੀਏਸ਼ਨ ਡੱਬਵਾਲੀ ਦੇ ਪ੍ਰਧਾਨ ਸੁਖਪਾਲ ਸਿੰਘ ਸੀਡਾ (ਮਸੀਤਾਂ), ਵਕੀਲ ਵੀ.ਐੱਮ. ਜੋਸ਼ੀ ਅਤੇ ਪਵਨ ਕੁਮਾਰ ਸ਼ਰਮਾ ਨੇ ਕਿਹਾ ਕਿ ਸਰਕਾਰ ਦੀ ਐੱਲ.ਏ.ਡੀ.ਸੀ. ਨੀਤੀ ਕਾਰਨ ਵਕੀਲਾਂ ਅਤੇ ਮੁਕੱਦਮੇਬਾਜ਼ਾਂ ਸਾਹਮਣੇ ਗੰਭੀਰ ਮੁਸ਼ਕਲਾਂ ਖੜ੍ਹੀਆਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਨੀਤੀ ਤਹਿਤ ਸਰਕਾਰ ਇੱਕ ਪਾਸੇ ਮੁਕੱਦਮਾ ਚਲਾਉਣ ਲਈ ਵਕੀਲ ਮੁਹੱਈਆ ਕਰਵਾਉਂਦੀ ਹੈ ਅਤੇ ਦੂਜੇ ਪਾਸੇ ਬਚਾਅ ਪੱਖ ਲਈ ਵੀ ਖ਼ੁਦ ਵਕੀਲ ਨਿਯੁਕਤ ਕਰ ਰਹੀ ਹੈ, ਜਿਸ ਨਾਲ ਗੰਭੀਰ ਅਤੇ ਆਦਤਨ ਅਪਰਾਧੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਮਿਲਣ ਕਾਰਨ ਉਨ੍ਹਾਂ ਦੇ ਹੌਸਲੇ ਵਧ ਰਹੇ ਹਨ। ਇਸ ਨਾਲ ਨਿੱਜੀ ਵਕੀਲਾਂ ਦਾ ਕਿੱਤਾ ਅਤੇ ਨਿਆਂ ਪ੍ਰਣਾਲੀ ਦੋਵੇਂ ਪ੍ਰਭਾਵਿਤ ਹੋ ਰਹੇ ਹਨ। ਵਕੀਲਾਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਇਸ ਨੀਤੀ ਦਾ ਸਥਾਈ ਹੱਲ ਨਹੀਂ ਨਿਕਲਦਾ, ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਜੰਤਰ-ਮੰਤਰ ਵਿਖੇ ਵਿਦਿਆਰਥੀਆਂ ’ਤੇ ਕੀਤੇ ਗਏ ਲਾਠੀਚਾਰਜ ਦੇ ਵਿਰੋਧ ’ਚ ਇਨੈੈਲੋ ਨੇ ਮਿੰਨੀ ਸਕੱਤਰੇਤ ਦੇ ਬਾਹਰ ਕੀਤਾ ਪ੍ਰਦ... ਅਗਲੀ ਖ਼ਬਰ ਇਲਾਕੇ ’ਚ ਹੋਈ ਪਹਿਲੀ ਭਰਵੀਂ ਬਾਰਿਸ਼ ਨਾਲ ਕਿਸਾਨਾਂ ਦੇ ਚਿਹਰੇ ਖਿੜੇ
Ad Position 24
No active advertisement