ਟੋਹਾਣਾ, 2 ਅਗਸਤ (ਮਨਜੀਤ ਸਿੰਘ)- ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ (ਰਜਿ.) ਵੱਲੋਂ ਲਗਾਏ ਗਏ 16ਵੇਂ ਵਿਸ਼ਾਲ ਖੂਨਦਾਨ ਕੈਂਪ ਵਿੱਚ ਸੇਵਾ, ਸਮਰਪਣ ਅਤੇ ਮਨੁੱਖਤਾ ਦੀ ਵਿਲੱਖਣ ਮਿਸਾਲ ਦੇਖਣ ਨੂੰ ਮਿਲੀ। ਟੋਹਾਣਾ ਖੇਤਰ ਵਿੱਚ ਟਰੱਸਟ ਨੇ ਆਪਣੇ ਹੀ 432 ਯੂਨਿਟ ਖੂਨ ਇਕੱਠਾ ਕਰਨ ਦੇ ਪਿਛਲੇ ਰਿਕਾਰਡ ਨੂੰ ਪਿੱਛੇ ਛੱਡਦਿਆਂ ਇਸ ਵਾਰ ਵੱਖ-ਵੱਖ ਬਲੱਡ ਬੈਂਕਾਂ ਦੀਆਂ ਟੀਮਾਂ ਦੇ ਸਹਿਯੋਗ ਨਾਲ 475 ਯੂਨਿਟ ਖੂਨ ਇਕੱਠਾ ਕਰਕੇ ਟੋਹਾਣਾ ਵਿੱਚ ਨਵਾਂ ਕੀਰਤੀਮਾਨ ਸਥਾਪਤ ਕਰਦਿਆਂ ਸ਼ਹੀਦ ਸਰਦਾਰ ਊਧਮ ਸਿੰਘ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਕੈਂਪ ਦੀ ਪ੍ਰਧਾਨਗੀ ਸਾਈ ਬੱਚਿਆਂ ਦੇ ਹਸਪਤਾਲ ਟੋਹਾਣਾ ਦੇ ਡਾ. ਅਮਿਤ ਗਰਗ ਨੇ ਕੀਤੀ। ਇਹ ਕੈਂਪ ਟਰੱਸਟ ਦੇ ਪ੍ਰਦੇਸ਼ ਪ੍ਰਧਾਨ ਡਾ. ਅਜਾਇਬ ਸਿੰਘ ਫਤਹਿਪੁਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਪ੍ਰਧਾਨ ਡਾ. ਜਗਮੋਹਣ ਅਰੋੜਾ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ। ਵਿਸ਼ੇਸ਼ ਮਹਿਮਾਨਾਂ ਵਜੋਂ ਐੱਸ.ਐੱਮ.ਓ. ਟੋਹਾਣਾ ਡਾ. ਕੁਣਾਲ ਵਰਮਾ, ਉੱਘੇ ਚਿਕਿਤਸਕ ਡਾ. ਸ਼ਿਵ ਸਚਦੇਵਾ, ਡੀਐੱਸਪੀ ਟੋਹਾਣਾ ਜੈ ਭਗਵਾਨ, ਡਾ. ਦੀਪਾਂਸ਼ ਭਾਟੀਆ ਅਤੇ ਸਰਜਨ ਡਾ. ਮਿਅੰਕ ਸਿੰਘ ਨੇ ਸ਼ਿਰਕਤ ਕਰਕੇ ਖੂਨਦਾਨੀਆਂ ਦਾ ਹੌਸਲਾ ਵਧਾਇਆ। ਮਹਿਮਾਨਾਂ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡੀ ਮਨੁੱਖੀ ਸੇਵਾ ਹੈ ਅਤੇ ਹਰ ਤੰਦਰੁਸਤ ਵਿਅਕਤੀ ਨੂੰ ਨਿਯਮਿਤ ਤੌਰ ‘ਤੇ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਟਰੱਸਟ ਵੱਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕਰਦਿਆਂ 475 ਯੂਨਿਟ ਖੂਨ ਇਕੱਠਾ ਕਰਕੇ ਨਵਾਂ ਕੀਰਤੀਮਾਨ ਸਥਾਪਤ ਕਰਨ ‘ਤੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ। ਇਸ ਮੌਕੇ ਜਨਰਲ ਸਰਜਨ ਡਾ. ਰਾਹੁਲ ਕੁਮਾਰ, ਡਾ. ਮਨੀਸ਼ ਬਾਂਸਲ, ਡਾ. ਪਾਰੁਲ ਗੋਇਲ (ਪਾਰੁਲ ਹਸਪਤਾਲ ਟੋਹਾਣਾ) ਤੋਂ ਇਲਾਵਾ ਸੈਂਕੜੈ ਡਾਕਟਰਾਂ ਨੇ ਪਹੂੰਚ ਕੇ ਖੂਨਦਾਨ ਕੀਤਾ। ਟਰੱਸਟ ਦੇ ਅਹੁਦੇਦਾਰਾਂ ਨੇ ਕਿਹਾ ਕਿ ਇਹ ਸਫ਼ਲਤਾ ਖੂਨਦਾਨੀਆਂ, ਸਮਾਜ ਸੇਵੀਆਂ, ਡਾਕਟਰਾਂ, ਵਲੰਟੀਅਰਾਂ ਅਤੇ ਟਰੱਸਟ ਦੇ ਸਮੂਹ ਅਹੁਦੇਦਾਰਾਂ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਸਮੂਹ ਖੂਨਦਾਨੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੂਨਦਾਨ ਸਭ ਤੋਂ ਵੱਡਾ ਦਾਨ ਹੈ ਅਤੇ ਇੱਕ ਯੂਨਿਟ ਖੂਨ ਕਿਸੇ ਲੋੜਵੰਦ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਿਯਮਿਤ ਤੌਰ ‘ਤੇ ਖੂਨਦਾਨ ਕਰਨ ਅਤੇ ਸ਼ਹੀਦਾਂ ਦੀ ਯਾਦ ਨੂੰ ਸਮਾਜ ਸੇਵਾ ਨਾਲ ਜੋੜਨ ਦਾ ਸੱਦਾ ਦਿੱਤਾ। 475 ਯੂਨਿਟ ਖੂਨ ਇਕੱਠਾ ਕਰਕੇ ਟਰੱਸਟ ਨੇ ਨਾ ਸਿਰਫ਼ ਆਪਣਾ ਹੀ ਪੁਰਾਣਾ ਰਿਕਾਰਡ ਤੋੜਿਆ, ਸਗੋਂ ਇਹ ਵੀ ਸਾਬਤ ਕਰ ਦਿੱਤਾ ਕਿ ਮਨੁੱਖਤਾ ਦੀ ਸੇਵਾ ਅਤੇ ਲੋਕ ਭਲਾਈ ਪ੍ਰਤੀ ਸਮਰਪਣ ਨਾਲ ਹਰ ਸਾਲ ਨਵੇਂ ਕੀਰਤੀਮਾਨ ਸਥਾਪਤ ਕੀਤੇ ਜਾ ਸਕਦੇ ਹਨ। ਇਹ ਕੈਂਪ ਟੋਹਾਣਾ ਖੇਤਰ ਦੇ ਸਭ ਤੋਂ ਸਫ਼ਲ ਖੂਨਦਾਨ ਕੈਂਪਾਂ ਵਿੱਚ ਸ਼ੁਮਾਰ ਹੋ ਗਿਆ। ਇਸ ਸਫ਼ਲ ਕੈਂਪ ਨੂੰ ਨੇਪਰੇ ਚਾੜ੍ਹਨ ਵਿੱਚ ਟਰੱਸਟ ਦੇ ਸਰਪ੍ਰਸਤ ਦਿਲਬਾਗ ਸਿੰਘ ਦੀਵਾਨਾ,ਪ੍ਰਦੇਸ਼ ਪ੍ਰਧਾਨ ਡਾ. ਅਜਾਇਬ ਸਿੰਘ ਫਤੇਹਪੁਰੀ, ਉਪ ਪ੍ਰਦੇਸ਼ ਪ੍ਰਧਾਨ ਡਾ. ਬਲਵਾਨ ਸੈਣੀ, ਪ੍ਰਦੇਸ਼ ਮੁੱਖ ਸਲਾਹਕਾਰ ਅਤੇ ਜ਼ਿਲ੍ਹਾ ਫਤਿਹਾਬਾਦ ਪ੍ਰਧਾਨ ਡਾ. ਜਗਮੋਹਣ ਅਰੋੜਾ, ਪ੍ਰਦੇਸ਼ ਸਕੱਤਰ ਡਾ. ਗੁਰਦੀਪ ਸਿੰਘ ਢਿੱਲੋਂ ਰੱਤਾਥੇਹ, ਪ੍ਰਦੇਸ਼ ਪ੍ਰੈੱਸ ਬੁਲਾਰੇ ਡਾ. ਰਘੁਬੀਰ ਜਾਂਗੜਾ ਅਤੇ ਡਾ. ਮਨਜੀਤ ਸਿੰਘ (ਟੋਹਾਣਾ), ਜ਼ਿਲ੍ਹਾ ਪ੍ਰਧਾਨ ਡਾ. ਜਗਮੋਹਨ ਅਰੋੜਾ, ਜ਼ਿਲ੍ਹਾ ਉਪ ਪ੍ਰਧਾਨ ਡਾ. ਮਹਾਂਵੀਰ ਧਾਰਸੂਲ, ਜ਼ਿਲ੍ਹਾ ਕਾਰਜਕਾਰਨੀ ਮੈਂਬਰ ਸੰਦੀਪ ਖਾਨ, ਟੋਹਾਣਾ ਬਲਾਕ ਪ੍ਰਧਾਨ ਡਾ. ਗੁਰਦੀਪ ਸਿੰਘ ਢਿੱਲੋਂ, ਜਾਖਲ ਬਲਾਕ ਪ੍ਰਧਾਨ ਡਾ. ਵਿਨੋਦ ਕੁਮਾਰ ਮਯੋਂਦ, ਰਤੀਆ ਬਲਾਕ ਪ੍ਰਧਾਨ ਡਾ. ਭਾਰਤ ਸਿੰਘ ਮੰਘੇੜਾ, ਭੂਨਾ ਬਲਾਕ ਪ੍ਰਧਾਨ ਰਾਮ ਸਿੰਘ ਬੁਵਾਨ, ਉਕਲਾਣਾ ਬਲਾਕ ਪ੍ਰਧਾਨ ਜੋਰਾ ਸਿੰਘ ਸਮੈਣ, ਬਲਾਕ ਸਕੱਤਰ ਰਮਨਦੀਪ ਸਿੰਘ ਢੇਰ, ਬਲਾਕ ਕਾਰਜਕਾਰਨੀ ਮੈਂਬਰ ਅਮਰੀਕ ਸਿੰਘ ਠਰਵੀ, ਸੁਖਵਿੰਦਰ ਤਲਵਾੜੀ, ਸੁਰਿੰਦਰ ਅਕਾਂਵਾਲੀ, ਰਘੁਬੀਰ ਸਿੰਘ ਧਾਰਸੂਲ, ਜਗਸੀਰ ਅਮਾਣੀ, ਜਗਤ ਰਾਮ ਨੜੈਲ, ਸੰਜੀਵ ਭਾਟੀਆ, ਰਾਜਪਾਲ ਰਾਜੂ ਬਲਿਆਲਾ, ਜੋਗਿੰਦਰ ਸਿੰਘ ਧਾਰਸੂਲ, ਸੁਰਜੀਤ ਫਤੇਹਪੁਰੀ, ਬਲਵਾਨ ਠਰਵੀ, ਪ੍ਰਵੀਣ ਗਰੋਹਾ ਮੂਸਾਖੇੜਾ, ਸੁਨੀਤ ਸ਼ਕਰਪੁਰਾ ਅਤੇ ਧਨਜੀਤ ਸ਼ਰਮਾ ਅਮਾਣੀ ਸਮੇਤ ਟਰੱਸਟ ਦੇ ਅਨੇਕਾਂ ਅਹੁਦੇਦਾਰ, ਮੈਂਬਰ ਹਾਜ਼ਰ ਸਨ। ਟਰੱਸਟ ਦੇ ਅਹੁਦੇਦਾਰਾਂ ਨੇ ਇਸ ਇਤਿਹਾਸਕ ਸਫ਼ਲਤਾ ਲਈ ਸਮੂਹ ਖੂਨਦਾਨੀਆਂ, ਡਾਕਟਰਾਂ, ਬਲੱਡ ਬੈਂਕਾਂ ਦੀਆਂ ਟੀਮਾਂ, ਸਮਾਜ ਸੇਵੀਆਂ, ਪ੍ਰਸ਼ਾਸਨ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਇਸੇ ਜਜ਼ਬੇ ਨਾਲ ਲੋਕ ਭਲਾਈ ਦੇ ਕਾਰਜ ਜਾਰੀ ਰੱਖਣ ਦਾ ਸੰਕਲਪ ਦੁਹਰਾਇਆ।
ਸਰਦਾਰ ਊਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ 16 ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ (ਰਜਿ.) ਨੇ 475 ਯੂਨਿਟ ਖੂਨ ਇਕੱਠਾ ਕੇ ਸ਼ਰਧਾਂਜਲੀ ਕੀਤੀ ਭੇਟ
ਟੋਹਾਣਾ, 2 ਅਗਸਤ (ਮਨਜੀਤ ਸਿੰਘ)- ਸ਼ਹੀਦ-ਏ-ਆਜ਼ਮ ਸਰਦਾਰ ਊਧਮ ਸਿੰਘ ਦੇ ਸ਼ਹਾਦਤ ਦਿਵਸ ਨੂੰ ਸਮਰਪਿਤ ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ (ਰਜਿ.) ਵੱਲੋਂ ਲਗਾਏ ਗਏ 16ਵੇਂ ਵਿਸ਼ਾਲ ਖੂਨਦਾਨ ਕੈਂਪ ਵਿੱਚ ਸੇਵਾ, ਸਮਰਪਣ ਅਤੇ ਮਨੁੱਖਤਾ ਦੀ ਵਿਲੱਖਣ ਮਿਸਾਲ ਦੇਖਣ ਨੂੰ ਮਿਲੀ।
ਏ.ਸੀ.ਪੀ. ਆਤਿਸ਼ ਭਾਟੀਆ ਅਤੇ ਥਾਣਾ ਮੁਖੀ ਯਾਦਵਿੰਦਰ ਸਿੰਘ ਰਾਣਾ ਜਾਣਕਾਰੀ ਦਿੰਦੇ ਹੋਏ। ਤਸਵੀਰ : ਮੁਨੀਸ਼
03-08-2026