ਸੁਤੰਤਰਤਾ ਦਿਹਾੜੇ ਦੇ ਮੱਦੇਨਜ਼ਰ ਦਿੱਲੀ ਵਿਚ ਸੁਰੱਖਿਆ ਪ੍ਰਬੰਧ ਕੀਤੇ ਹੋਰ ਸਖ਼ਤ
ਨਵੀਂ ਦਿੱਲੀ,2 ਅਗਸਤ (ਜਗਤਾਰ ਸਿੰਘ)- ਸੁਤੰਤਰਤਾ ਦਿਹਾੜਾ 2026 ਦੇ ਮੱਦੇਨਜ਼ਰ, ਦਿੱਲੀ ਪੁਲਿਸ ਨੇ ਰਾਸ਼ਟਰੀ ਰਾਜਧਾਨੀ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਹਨ। ਪੁਲਿਸ ਕਮਿਸ਼ਨਰ ਅਨੁਰਾਗ ਕੁਮਾਰ ਨੇ 2 ਅਗਸਤ ਤੋਂ 16 ਅਗਸਤ, 2026 ਤੱਕ ਦਿੱਲੀ ਸੀਮਾ ਦੇ ਅੰਦਰ ਡਰੋਨ ਸਮੇਤ ਹਰ ਤਰ੍ਹਾਂ ਦੇ ਸਬ ਕੰਵੇਂਸ਼ਨਲ ਏਰੀਅਲ ਪਲੇਟਫ਼ਾਰਮਾਂ ਦੇ ਉਡਾਣ ਸੰਚਾਲਨ ‘ਤੇ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕੀਤਾ ਹੈ।
ਨਵੀਂ ਦਿੱਲੀ,2 ਅਗਸਤ (ਜਗਤਾਰ ਸਿੰਘ)- ਸੁਤੰਤਰਤਾ ਦਿਹਾੜਾ 2026 ਦੇ ਮੱਦੇਨਜ਼ਰ, ਦਿੱਲੀ ਪੁਲਿਸ ਨੇ ਰਾਸ਼ਟਰੀ ਰਾਜਧਾਨੀ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਹਨ। ਪੁਲਿਸ ਕਮਿਸ਼ਨਰ ਅਨੁਰਾਗ ਕੁਮਾਰ ਨੇ 2 ਅਗਸਤ ਤੋਂ 16 ਅਗਸਤ, 2026 ਤੱਕ ਦਿੱਲੀ ਸੀਮਾ ਦੇ ਅੰਦਰ ਡਰੋਨ ਸਮੇਤ ਹਰ ਤਰ੍ਹਾਂ ਦੇ ਸਬ ਕੰਵੇਂਸ਼ਨਲ ਏਰੀਅਲ ਪਲੇਟਫ਼ਾਰਮਾਂ ਦੇ ਉਡਾਣ ਸੰਚਾਲਨ ‘ਤੇ ਪਾਬੰਦੀ ਲਗਾਉਣ ਦਾ ਆਦੇਸ਼ ਜਾਰੀ ਕੀਤਾ ਹੈ। ਇਹ ਆਦੇਸ਼ 15 ਦਿਨਾਂ ਲਈ ਲਾਗੂ ਰਹੇਗਾ।ਖ਼ੁਫ਼ੀਆ ਏਜੰਸੀਆਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ, ਦਿੱਲੀ ਪੁਲਿਸ ਹੈੱਡਕੁਆਰਟਰ ਵੱਲੋਂ ਜਾਰੀ ਕੀਤੇ ਗਏ ਆਦੇਸ਼ ਅਨੁਸਾਰ, ਇਹ ਖ਼ਦਸ਼ਾ ਜਤਾਇਆ ਗਿਆ ਹੈ ਕਿ ਭਾਰਤ ਵਿਰੋਧੀ ਤੱਤ, ਅੱਤਵਾਦੀ, ਜਾਂ ਅਸਮਾਜਿਕ ਲੋਕ ਪੈਰਾਗਲਾਈਡਰ, ਪੈਰਾਮੋਟਰ, ਹੈਂਗ ਗਲਾਈਡਰ, ਯੂਏਵੀ, ਯੂਏਐਸ, ਮਾਈਕ੍ਰੋਲਾਈਟ ਏਅਰਕ੍ਰਾਫਟ, ਰਿਮੋਟਲੀ ਪਾਇਲਟਡ ਏਅਰਕ੍ਰਾਫਟ, ਗਰਮ ਹਵਾ ਦੇ ਗ਼ੁਬਾਰੇ, ਛੋਟੇ-ਇੰਜਣ ਵਾਲੇ ਏਅਰ ਕਰਾਫ਼ਟ, ਕਵਾਡਕਾਪਟਰ (ਡਰੋਨ), ਜਾਂ ਪੈਰਾਜੰਪਿੰਗ ਵਰਗੇ ਹਵਾਈ ਸਾਧਨਾਂ ਦੀ ਵਰਤੋਂ ਕਰਕੇ ਆਮ ਜਨਤਾ, ਵੀਆਈਪੀਜ਼ ਅਤੇ ਮਹੱਤਵਪੂਰਨ ਸੰਸਥਾਨਾਂ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਕਰ ਸਕਦੇ ਹਨ।ਇਸੇ ਖ਼ਦਸ਼ੇ ਦੇ ਮੱਦੇਨਜ਼ਰ ਭਾਰਤੀ ਸਿਵਲ ਸੁਰੱਖਿਆ ਕੋਡ (ਬੀ.ਐਨ.ਐੱਸ.ਐੱਸ), 2023 ਦੀ ਧਾਰਾ 163 ਤਹਿਤ ਇਹ ਪਾਬੰਦੀ ਲਗਾਈ ਗਈ ਹੈ। ਹੁਕਮ ਵਿਚ ਸਪਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਇਸ ਸਮੇਂ ਦੌਰਾਨ ਦਿੱਲੀ ਵਿੱਚ ਇਨ੍ਹਾਂ ਸਾਰੇ ਹਵਾਈ ਪਲੇਟਫ਼ਾਰਮਾਂ ਦਾ ਸੰਚਾਲਨ ਪੂਰੀ ਤਰ੍ਹਾਂ ਬੰਦ ਰਹੇਗਾ। ਦਿੱਲੀ ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਹੁਕਮ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।