ਦਿੱਲੀ ਐਨ.ਐਚ.ਐਮ. ਐਕਸ਼ਨ ਕਮੇਟੀ ਤੇ ਹੋਰ ਐਸੋਸੀਏਸ਼ਨਾਂ ਕਰਨਗੀਆਂ 24 ਅਗਸਤ ਤੋਂ ਹੜਤਾਲ
ਨਵੀਂ ਦਿੱਲੀ, 4 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਐਨ.
ਨਵੀਂ ਦਿੱਲੀ, 4 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਐਨ.ਐਚ.ਐਮ. ਐਕਸ਼ਨ ਕਮੇਟੀ ਨੇ 24 ਅਗਸਤ, 2026 ਨੂੰ ਅਨਿਸ਼ਚਿਤ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਵਿਚ ਆਰ.ਐਨ.ਟੀ.ਸੀ.ਪੀ., ਆਰ.ਸੀ.ਐਚ., ਆਈ.ਡੀ.ਐਸ.ਪੀ., ਐਨ.ਐਲ.ਈ.ਪੀ., ਐਨ.ਪੀ.ਸੀ.ਬੀ. ਆਦਿ ਐਸੋਸੀਏਸ਼ਨਾਂ ਵੀ ਸ਼ਾਮਿਲ ਹੋਣਗੀਆਂ। ਇਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਉਪਰੋਕਤ ਕਰਮਚਾਰੀ ਕਾਲੀ ਪੱਟੀ ਬੰਨ੍ਹ ਕੇ ਆਪਣਾ ਵਿਰੋਧ ਦਰਜ ਕਰਵਾਉਣਗੇ। ਇਨ੍ਹਾਂ ਦੀ ਮੰਗ ਹੈ ਕਿ ਸੱਤਵੇਂ ਤਨਖਾਹ ਕਮਿਸ਼ਨ ਦੀ ਫਾਈਲ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਨਾ ਕਰਨ ਅਤੇ ਡੀ.ਐਸ.ਐਚ.ਐਮ. ਸਟਾਫ ਦੀ ਉੱਚਤਮ ਸੀਮਾ ਦੀ ਸੀਲਿੰਗ ਅਪਡੇਟ ਨਾ ਕਰਨ ਅਤੇ ਹੋਰ ਮੁੱਦਿਆਂ ਨੂੰ ਹੱਲ ਨਾ ਕਰਨ ’ਤੇ ਉਹ ਇਹ ਅੰਦੋਲਨ ਕਰ ਰਹੇ ਹਨ। ਇਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਡਿਊਟੀ ਕਰਦੇ ਅਨੇਕਾਂ ਸਾਲ ਹੋ ਗਏ ਹਨ ਪ੍ਰੰਤੂ ਪੱਕਾ ਨਹੀਂ ਕੀਤਾ ਗਿਆ, ਵਧਦੀ ਮਹਿੰਗਾਈ ਕਾਰਨ ਉਨ੍ਹਾਂ ਦਾ ਗੁਜ਼ਾਰਾ ਹੋਣਾ ਮੁਸ਼ਕਿਲ ਹੈ, ਇਸ ਕਰਕੇ ਸੱਤਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕੀਤਾ ਜਾਵੇ। ਪੱਕੇ ਕਰਮਚਾਰੀਆਂ ਦੇ ਬਰਾਬਰ ਤਨਖਾਹ ਦਿੱਤੀ ਜਾਵੇ। ਇਨ੍ਹਾਂ ਸਾਰੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਕਿੰਨੀ ਵਾਰ ਆਪਣੀ ਆਵਾਜ਼ ਉਠਾ ਚੁੱਕੇ ਹਨ ਪ੍ਰੰਤੂ ਕੋਈ ਸੁਣਵਾਈ ਨਹੀਂ ਹੋ ਰਹੀ।