ਸੀ . ਟੀ . ਐਮ . ਪੀਯੂਸ਼ ਗੁਪਤਾ ਵਲੋਂ ਈ . ਵੀ . ਐਮ . ਗੋਦਾਮ ਦਾ ਮਹੀਨਾਵਾਰ ਭੌਤਿਕ ਨਿਰੀਖਣ
ਯਮੁਨਾਨਗਰ, 5 ਅਗਸਤ (ਗੁਰਦਿਆਲ ਸਿੰਘ ਨਿਮਰ)-ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਟੀ ਮੈਜਿਸਟ੍ਰੇਟ ਪਿਊਸ਼ ਗੁਪਤਾ ਨੇ ਜ਼ਿਲ੍ਹਾ ਸਕੱਤਰੇਤ ਕੰਪਲੈਕਸ ਵਿਖੇ ਸਥਿਤ ਈ. ਵੀ.
ਯਮੁਨਾਨਗਰ, 5 ਅਗਸਤ (ਗੁਰਦਿਆਲ ਸਿੰਘ ਨਿਮਰ)-ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਟੀ ਮੈਜਿਸਟ੍ਰੇਟ ਪਿਊਸ਼ ਗੁਪਤਾ ਨੇ ਜ਼ਿਲ੍ਹਾ ਸਕੱਤਰੇਤ ਕੰਪਲੈਕਸ ਵਿਖੇ ਸਥਿਤ ਈ. ਵੀ. ਐਮ. ਗੋਦਾਮ ਦਾ ਮਹੀਨਾਵਾਰ ਭੌਤਿਕ ਨਿਰੀਖਣ ਕੀਤਾ। ਇਸ ਨਿਰੀਖਣ ਦੌਰਾਨ ਸਿਟੀ ਮੈਜਿਸਟ੍ਰੇਟ ਨੇ ਯਮੁਨਾਨਗਰ ਦੇ ਚੋਣ ਡਿਪਟੀ ਤਹਿਸੀਲਦਾਰ ਨੂੰ ਹਦਾਇਤ ਕੀਤੀ ਕਿ ਉਹ ਈ. ਵੀ. ਐਮ. ਵੇਅਰ ਹਾਊਸ ਸੰਬੰਧੀ ਭਾਰਤ ਦੇ ਚੋਣ ਕਮਿਸ਼ਨ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ। ਈ. ਵੀ. ਐਮ. ਵੇਅਰ ਹਾਊਸ ਦੇ ਮਾਸਿਕ ਭੌਤਿਕ ਨਿਰੀਖਣ ਦੌਰਾਨ ਡੀ. ਪੀ. ਆਰ. ਓ. ਡਾ. ਮਨੋਜ ਕੁਮਾਰ, ਚੋਣ ਡਿਪਟੀ ਤਹਿਸੀਲਦਾਰ ਪ੍ਰਸ਼ਾਂਤ ਕੁਮਾਰ ਅਤੇ ਚੋਣ ਕਾਨੂੰਨਗੋ ਵਿਸ਼ਾਲ ਹਾਜ਼ਰ ਸਨ।