06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸ਼ਹੀਦ ਊਧਮ ਸਿੰਘ ਕਾਲਜ ਬਰੋਟਾ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਸੰਬੰਧੀ ਕੀਤਾ ਜਾਗਰੂਕ

ਰਤੀਆ, 6 ਅਗਸਤ (ਬੇਅੰਤ ਕੌਰ ਮੰਡੇਰ)- ਸ਼ਹੀਦ ਊਧਮ ਸਿੰਘ ਕਾਲਜ ਆਫ਼ ਨਰਸਿੰਗ ਬਰੋਟਾ ਵਿਖੇ ਵਿਸ਼ਵ ਛਾਤੀ ਦਾ ਦੁੱਧ ਚੁੰਘਾਉਣਾ ਹਫ਼ਤਾ ਮਨਾਇਆ ਗਿਆ। ਪ੍ਰੋਗਰਾਮ ਦਾ ਉਦੇਸ਼ ਮਾਵਾਂ ਅਤੇ ਬੱਚਿਆਂ ਦੀ ਸਿਹਤ ਲਈ ਦੁੱਧ ਚੁੰਘਾਉਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।

Ad Position 21
No active advertisement
ਅਜੀਤ ਡੈਸਕ 07-08-2026
ਰਤੀਆ, 6 ਅਗਸਤ (ਬੇਅੰਤ ਕੌਰ ਮੰਡੇਰ)- ਸ਼ਹੀਦ ਊਧਮ ਸਿੰਘ ਕਾਲਜ ਆਫ਼ ਨਰਸਿੰਗ ਬਰੋਟਾ ਵਿਖੇ ਵਿਸ਼ਵ ਛਾਤੀ ਦਾ ਦੁੱਧ ਚੁੰਘਾਉਣਾ ਹਫ਼ਤਾ ਮਨਾਇਆ ਗਿਆ। ਪ੍ਰੋਗਰਾਮ ਦਾ ਉਦੇਸ਼ ਮਾਵਾਂ ਅਤੇ ਬੱਚਿਆਂ ਦੀ ਸਿਹਤ ਲਈ ਦੁੱਧ ਚੁੰਘਾਉਣ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਡਾਇਰੈਕਟਰ ਡਾ. ਗੁਰਮੀਤ ਕੌਰ ਨੱਡਾ ਅਤੇ ਪ੍ਰਿੰਸੀਪਲ ਸ਼ਸ਼ੀਕਲਾਵਤੀ ਅਰੁਣਾਚਲਮ ਨੇ ਦੱਸਿਆ ਕਿ ਵੱਖ-ਵੱਖ ਕਲਾਸਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਦੁੱਧ ਚੁੰਘਾਉਣ ਦੀ ਮਹੱਤਤਾ ਬਾਰੇ ਚਾਰਟ ਤੇ ਪੋਸਟਰ ਪੇਸ਼ ਕੀਤੇ। ਵਿਦਿਆਰਥੀਆਂ ਨੇ ਜਨਮ ਤੋਂ ਬਾਅਦ ਪਹਿਲੇ 6 ਮਹੀਨਿਆਂ ਲਈ ਛਾਤੀ ਦਾ ਦੁੱਧ ਚੁੰਘਾਉਣ ਦੇ ਲਾਭਾਂ, ਤਕਨੀਕਾਂ, ਮਾਵਾਂ ਦੇ ਪੋਸ਼ਣ ਅਤੇ ਬੱਚੇ ਦੇ ਸਹੀ ਵਿਕਾਸ ’ਚ ਦੁੱਧ ਦੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕੀਤੀ। ਡਾਇਰੈਕਟਰ ਨੇ ਵਿਦਿਆਰਥੀਆਂ ਦੀ ਯਤਨਾਂ ਲਈ ਪ੍ਰਸ਼ੰਸਾ ਕੀਤੀ ਅਤੇ ਭਵਿੱਖ ’ਚ ਵੀ ਸਿਹਤ ਜਾਗਰੂਕਤਾ ਪ੍ਰੋਗਰਾਮਾਂ ’ਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਇਸ ਉਪਰੰਤ ਸਿਹਤਮੰਦ ਸਮਾਜ ਦੇ ਨਿਰਮਾਣ ਲਈ ਛਾਤੀ ਦਾ ਦੁੱਧ ਚੁੰਘਾਉਣ ਦੀ ਮਹੱਤਤਾ ਬਾਰੇ ਪ੍ਰਚਾਰ ਕਰਨ ਦਾ ਪ੍ਰਣ ਲਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਪਿੰਡ ਰੁਘੂਆਣਾ ਵਿੱਚ ਵਾਹਨ ਵਲੋਂ ਛੱਡੇ ਗਏ ਪਸ਼ੂਆਂ ਦਾ ਪਿੰਡ ਵਾਸੀਆਂ ਵਲੋਂ ਵਿਰੋਧ ਦੋ ਵੱਛੇ ਮਰੇ ਮਿਲੇ, ਪੁਲਿਸ ਕਰ ਰਹੀ ਹ... ਅਗਲੀ ਖ਼ਬਰ ਸਫ਼ਾਈ ਕਰਮਚਾਰੀ 3 ਦਿਨਾਂ ਦੀ ਹੜਤਾਲ ’ਤੇ, ਸ਼ਹਿਰ ਭਰ ’ਚ ਸਫ਼ਾਈ ਠੱਪ, ਦਫ਼ਤਰੀ ਕੰਮ ਵੀ ਬੰਦ
Ad Position 24
No active advertisement