07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਨਗਰ ਪਾਲਿਕਾ ਕਰਮਚਾਰੀਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ

ਸਿਰਸਾ , 7 ਅਗਸਤ ( ਭੁਪਿੰਦਰ ਪੰਨੀਵਾਲੀਆ )- ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਨਗਰ ਪਾਲਿਕਾ ਕਰਮਚਾਰੀਆਂ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ । ਮਿਊਂਸੀਪਲ ਕਰਮਚਾਰੀ ਯੂਨੀਅਨ ਦੇ ਬੈਨਰ ਹੇਠ ਕੀਤੀ ਜਾ ਰਹੀ ਹੜਤਾਲ ਦੀ ਪ੍ਰਧਾਨਗੀ ਅੱਜ ਫਾਇਰ ਬਿ੍ਰਗੇਡ ਵਿਭਾਗ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਖਿਚੜ ਨੇ ਕੀਤੀ ।

Ad Position 21
No active advertisement
ਹੜਤਾਲ ’ਤੇ ਬੈਠੇ ਸਫਾਈ ਤੇ ਫਾਇਰ ਬਿ੍ਰਗੇਡ ਦੇ ਮੁਲਾਜ਼ਮ। ਤਸਵੀਰ : ਪੰਨੀਵਾਲੀਆ 08-08-2026
ਸਿਰਸਾ , 7 ਅਗਸਤ ( ਭੁਪਿੰਦਰ ਪੰਨੀਵਾਲੀਆ )- ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਨਗਰ ਪਾਲਿਕਾ ਕਰਮਚਾਰੀਆਂ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ । ਮਿਊਂਸੀਪਲ ਕਰਮਚਾਰੀ ਯੂਨੀਅਨ ਦੇ ਬੈਨਰ ਹੇਠ ਕੀਤੀ ਜਾ ਰਹੀ ਹੜਤਾਲ ਦੀ ਪ੍ਰਧਾਨਗੀ ਅੱਜ ਫਾਇਰ ਬਿ੍ਰਗੇਡ ਵਿਭਾਗ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਖਿਚੜ ਨੇ ਕੀਤੀ । ਉਨ੍ਹਾਂ ਕਿਹਾ ਕਿ ਸਰਕਾਰ ਨਗਰ ਪਾਲਿਕ ਕਰਮਚਾਰੀਆਂ ਦੀਆਂ ਮੰਗਾਂ ਨੂੰ ਲਗਾਤਾਰ ਅਣਗੌਲਿਆਂ ਕਰ ਰਹੀ ਹੈ । ਉਨ੍ਹਾਂ ਨੇ ਦੱਸਿਆ ਕਿ 1 ਮਈ ਤੋਂ 14 ਮਈ ਤੱਕ ਚੱਲੀ ਹਾਲੀਆ ਹੜਤਾਲ ਦੌਰਾਨ ਸਰਕਾਰ ਅਤੇ ਯੂਨੀਅਨ ਵਿਚਾਲੇ 21- ਨੁਕਾਤੀ ਮੰਗਾਂ ਚੋਂ 17 ’ ਤੇ ਸਹਿਮਤ ਬਣੀ ਸੀ ਜਿਸ ਵਿੱਚ 30 ਜੂਨ , 2026 ਤੱਕ ਅਸਥਾਈ ਕਰਮਚਾਰੀਆਂ ਨੂੰ ਨਿਯਮਤ ਕਰਨਾ ਅਤੇ ਠੇਕਾ ਪ੍ਰਣਾਲੀ ਨੂੰ ਖਤਮ ਕਰਨਾ ਸ਼ਾਮਲ ਸੀ । ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਮਾਂ ਸੀਮਾ ਤੋਂ ਬਾਅਦ ਵੀ ਸਰਕਾਰ ਨੇ ਕਿਸੇ ਵੀ ਮੰਗ ਨੂੰ ਪੂਰਾ ਕਰਨ ਵਾਲਾ ਪੱਤਰ ਜਾਰੀ ਨਹੀਂ ਕੀਤਾ ਹੈ ਜਿਸ ਕਾਰਨ ਮਿਊਂਸੀਪਲ ਕਰਮਚਾਰੀਆਂ ’ ਚ ਭਾਰੀ ਰੋਹ ਪੈਦਾ ਹੋ ਗਿਆ ਹੈ । ਇਸ ਮੌਕੇ ਰਾਮਨਿਵਾਸ , ਸੁਖਦੇਵ ਸਿੰਘ , ਰੋਹਤਾਸ ਮਹਿਰੀਆ , ਪ੍ਰਵੀਨ ਗੋਸਵਾਮੀ , ਰਾਜੇਂਦਰ ਬਿਸ਼ਨੋਈ , ਸਤਬੀਰ ਸਮੇਤ ਕਈ ਕਰਮਚਾਰੀ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਮਾਰਕੀਟ ਕਮੇਟੀ ਚੀਕਾ ਨੂੰ ਤੁਰੰਤ ਵਾਧੂ ਅਨਾਜ ਮੰਡੀ, ਚੀਕਾ ਤੋਂ ਕਣਕ ਦੇ ਥੈਲਿਆਂ ਦਾ ਸਟਾਕ ਸਾਫ਼ ਕਰਨਾ ਚਾਹੀਦਾ ਹੈ-ਰਾਜਕੁ... ਅਗਲੀ ਖ਼ਬਰ 10 ਕਰੋੜ ਨਸ਼ਾ ਮੁਕਤੀ ਪ੍ਰਣ ਮੁਹਿੰਮ ਤਹਿਤ ਰਿਗਵੇਦਾ ਇੰਟਰਨੈਸ਼ਨਲ ਸਕੂਲ ਟੋਹਾਣਾ ’ ਚ ਕਰਵਾਇਆ ਪ੍ਰਣ ਸਮਾਗਮ
Ad Position 24