18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਹੌਸਲੇ ਦੀ ਮਿਸਾਲ ਬਣੇ ਕ੍ਰਿਸ਼ਨ ਬਹਾਦਰ ਪਾਠਕ, ਮੁੜ ਦੇਸ਼ ਲਈ ਗੋਲ ਪੋਸਟ ਸੰਭਾਲਣ ਨੂੰ ਤਿਆਰ

ਜਲੰਧਰ, 17 ਅਕਤੂਬਰ (ਡਾ. ਜਤਿੰਦਰ ਸਾਬੀ)-ਹੌਸਲਾ, ਸਖ਼ਤ ਮਿਹਨਤ ਅਤੇ ਲਗਾਤਾਰ ਅਭਿਆਸ ਨਾਲ ਵਾਪਸੀ ਦੀ ਮਿਸਾਲ ਪੇਸ਼ ਕਰਦਿਆਂ ਭਾਰਤੀ ਹਾਕੀ ਦੇ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਮੁੜ ਕੌਮੀ ਟੀਮ ਦੀ ਜਰਸੀ ਪਹਿਨਣ ਲਈ ਤਿਆਰ ਹਨ ।

Ad Position 21
No active advertisement
ਅਜੀਤ ਡੈਸਕ 18-10-2026
ਜਲੰਧਰ, 17 ਅਕਤੂਬਰ (ਡਾ. ਜਤਿੰਦਰ ਸਾਬੀ)-ਹੌਸਲਾ, ਸਖ਼ਤ ਮਿਹਨਤ ਅਤੇ ਲਗਾਤਾਰ ਅਭਿਆਸ ਨਾਲ ਵਾਪਸੀ ਦੀ ਮਿਸਾਲ ਪੇਸ਼ ਕਰਦਿਆਂ ਭਾਰਤੀ ਹਾਕੀ ਦੇ ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਮੁੜ ਕੌਮੀ ਟੀਮ ਦੀ ਜਰਸੀ ਪਹਿਨਣ ਲਈ ਤਿਆਰ ਹਨ । ਨੌਂ ਮਹੀਨਿਆਂ ਤੋਂ ਵੱਧ ਸਮੇਂ ਤੱਕ ਕੌਮਾਂਤਰੀ ਮੈਦਾਨ ਤੋਂ ਦੂਰ ਰਹਿਣ ਮਗਰੋਂ 2 9 ਸਾਲਾ ਪਾਠਕ ਨੂੰ ਹੀਰੋ ਪੁਰਸ਼ ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਲਈ ਭਾਰਤੀ ਟੀਮ ’ਚ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਲਈ ਇਹ ਵਾਪਸੀ ਹੋਰ ਵੀ ਖ਼ਾਸ ਹੈ, ਕਿਉਂਕਿ ਇਸ ਵਾਰ ਉਨ੍ਹਾਂ ਨੂੰ ਆਪਣੇ ਸੂਬੇ ਪੰਜਾਬ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲੇਗਾ। 27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੋਹਾਲੀ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਲਈ ਪਾਠਕ ਨੂੰ 18 ਮੈਂਬਰੀ ਭਾਰਤੀ ਟੀਮ ਵਿੱਚ ਮੋਹਿਤ ਐੱਚ.ਐੱਸ. ਦੀ ਥਾਂ ਸ਼ਾਮਿਲ ਕੀਤਾ ਗਿਆ ਹੈ। ਜਲੰਧਰ ਦੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਖੇਡਣਾ ਉਨ੍ਹਾਂ ਲਈ ਭਾਵਨਾਤਮਕ ਪਲ ਹੋਵੇਗਾ, ਕਿਉਂਕਿ ਇਸੇ ਮੈਦਾਨ ਵਿੱਚ ਸਥਿਤ ਸੁਰਜੀਤ ਹਾਕੀ ਅਕੈਡਮੀ ਵਿੱਚ ਉਨ੍ਹਾਂ ਨੇ ਸੱਤ ਸਾਲ ਤੱਕ ਹਾਕੀ ਦੀਆਂ ਬਾਰੀਕੀਆਂ ਸਿੱਖੀਆਂ ਸਨ। ਪਾਠਕ ਨੇ ਦੱਸਿਆ ਕਿ ਸੁਰਜੀਤ ਹਾਕੀ ਅਕੈਡਮੀ ਨਾਲ ਜੁੜੇ ਖਿਡਾਰੀਆਂ ਲਈ ਉਸੇ ਮੈਦਾਨ ਵਿੱਚ ਖੇਡਣਾ ਬੇਹੱਦ ਖ਼ਾਸ ਹੋਵੇਗਾ, ਜਿੱਥੇ ਉਨ੍ਹਾਂ ਨੇ ਆਪਣੇ ਖੇਡ ਜੀਵਨ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਇਹ ਮੌਕਾ ਦੇਣ ਲਈ ਪੰਜਾਬ ਸਰਕਾਰ ਅਤੇ ਹਾਕੀ ਇੰਡੀਆ ਦਾ ਧੰਨਵਾਦ ਵੀ ਕੀਤਾ। ਕ੍ਰਿਸ਼ਨ ਬਹਾਦਰ ਪਾਠਕ ਹੁਣ ਤੱਕ ਭਾਰਤ ਵੱਲੋਂ 156 ਕੌਮਾਂਤਰੀ ਮੈਚ ਖੇਡ ਚੁੱਕੇ ਹਨ। ਉਹ ਪੈਰਿਸ ਓਲੰਪਿਕ-2024 ਤੋਂ ਬਾਅਦ ਸੰਨਿਆਸ ਲੈਣ ਵਾਲੇ ਮਹਾਨ ਗੋਲਕੀਪਰ ਪੀ.ਆਰ. ਸ੍ਰੀਜੇਸ਼ ਦੇ ਸਹਿਯੋਗੀ ਗੋਲਕੀਪਰ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦਾ ਪੂਰਾ ਧਿਆਨ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਵਿੱਚ ਮਿਲੇ ਮੌਕੇ ਦਾ ਪੂਰਾ ਲਾਹਾ ਲੈਣ ’ਤੇ ਹੈ।ਜ਼ਿਕਰਯੋਗ ਹੈ ਕਿ ਏਸ਼ਿਆਈ ਖੇਡਾਂ ਦੌਰਾਨ ਭਾਰਤੀ ਟੀਮ ਦੀਆਂ ਪ੍ਰਾਪਤੀਆਂ ਦੇ ਸਮੇਂ ਪਾਠਕ ਬੈਂਗਲੁਰੂ ਵਿੱਚ ਆਪਣੀ ਵਾਪਸੀ ਲਈ ਤਿਆਰੀ ਕਰ ਰਹੇ ਸਨ। ਭਾਰਤੀ ਟੀਮ ਇਸ ਟੂਰਨਾਮੈਂਟ ’ਚ ਆਪਣੀ ਮੁਹਿੰਮ ਦੀ ਸ਼ੁਰੂਆਤ 27 ਅਕਤੂਬਰ ਨੂੰ ਜਲੰਧਰ ਵਿੱਚ ਬੰਗਲਾਦੇਸ਼ ਵਿਰੁੱਧ ਕਰੇਗੀ। ਇਸ ਤੋਂ ਬਾਅਦ 29 ਅਕਤੂਬਰ ਨੂੰ ਚੀਨ, 30 ਅਕਤੂਬਰ ਨੂੰ ਜਾਪਾਨ, 1 ਨਵੰਬਰ ਨੂੰ ਮਲੇਸ਼ੀਆ ਅਤੇ 2 ਨਵੰਬਰ ਨੂੰ ਦੱਖਣੀ ਕੋਰੀਆ ਨਾਲ ਮੁਕਾਬਲਾ ਹੋਵੇਗਾ। ਲੀਗ ਪੜਾਅ ਦੇ ਸਾਰੇ ਮੈਚ ਜਲੰਧਰ ਵਿੱਚ ਹੋਣਗੇ, ਜਦਕਿ 4 ਅਤੇ 5 ਨਵੰਬਰ ਨੂੰ ਸੈਮੀਫਾਈਨਲ ਅਤੇ ਤਗ਼ਮਾ ਮੁਕਾਬਲੇ ਮੋਹਾਲੀ ਵਿੱਚ ਕਰਵਾਏ ਜਾਣਗੇ।ਭਾਰਤ ਇਸ ਟੂਰਨਾਮੈਂਟ ਦਾ ਪੰਜ ਵਾਰ ਦਾ ਚੈਂਪੀਅਨ ਹੈ ਅਤੇ ਇਸ ਵਾਰ ਵੀ ਖ਼ਿਤਾਬ ਜਿੱਤਣ ਲਈ ਮੈਦਾਨ ਵਿੱਚ ਉਤਰੇਗਾ।
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਵਰਜੀਤ ਵਾਲੀਆ ਨੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਵਿਆਪਕ ਜਾਗਰੂਕਤਾ ਫੈਲਾਉਣ ’ਤੇ ਦਿੱਤਾ ਜ਼ੋਰ ਅਗਲੀ ਖ਼ਬਰ 24 ਨੂੰ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਵਿੱਦਿਅਕ ਅਦਾਰਿਆਂ ’ਚ ਅੱਧੇ ਦਿਨ ਦੀ ਛੁੱਟੀ
Ad Position 24