11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ’ਚ ਬਣਾਇਆ ਜਾਏਗਾ 300 ਸੀਟਾਂ ਵਾਲਾ ਆਡੀਟੋਰੀਅਮ

ਨਵੀਂ ਦਿੱਲੀ,11 ਅਗਸਤ (ਜਗਤਾਰ ਸਿੰਘ)- ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਵਿਖੇ 300 ਸੀਟਾਂ ਵਾਲਾ ਮਾਡਰਨ ਤੇ ਉੱਤਮ ਤਕਨੀਕ ਨਾਲ ਲੈਸ ਆਡੀਟੋਰੀਅਮ ਬਣਾਇਆ ਜਾਵੇਗਾ। ਇਸ ਬਾਬਤ ਫ਼ੈਸਲਾ ਸਕੂਲ ਮੈਨੇਜਮੈਂਟ ਕਮੇਟੀ (ਐੱਸ.

Ad Position 21
No active advertisement
ਅਜੀਤ ਡੈਸਕ 12-08-2026
ਨਵੀਂ ਦਿੱਲੀ,11 ਅਗਸਤ (ਜਗਤਾਰ ਸਿੰਘ)- ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਵਿਖੇ 300 ਸੀਟਾਂ ਵਾਲਾ ਮਾਡਰਨ ਤੇ ਉੱਤਮ ਤਕਨੀਕ ਨਾਲ ਲੈਸ ਆਡੀਟੋਰੀਅਮ ਬਣਾਇਆ ਜਾਵੇਗਾ। ਇਸ ਬਾਬਤ ਫ਼ੈਸਲਾ ਸਕੂਲ ਮੈਨੇਜਮੈਂਟ ਕਮੇਟੀ (ਐੱਸ.ਐੱਮ.ਸੀ.) ਦੀ ਸਕੂਲ ਦੇ ਕਾਨਫ਼ਰੰਸ ਹਾਲ ਵਿਖੇ ਹੋਈ ਇੱਕ ਮੀਟਿੰਗ ‘ਚ ਲਿਆ ਗਿਆ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰਾਜੌਰੀ ਗਾਰਡਨ ਦੇ ਪ੍ਰਧਾਨ ਹਰਮਨਜੀਤ ਸਿੰਘ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਮੌਜੂਦ ਐੱਸ.ਐੱਮ.ਸੀ. ਮੈਂਬਰਾਂ ਨੇ ਸਕੂਲ ‘ਚ ਚੱਲ ਰਹੇ ਸਿੱਖਿਆ ਸੁਧਾਰਾਂ ਉੱਤੇ ਸੰਤੋਸ਼ ਜਤਾਇਆ। ਜਨਰਲ ਸਕੱਤਰ ਮਨਜੀਤ ਸਿੰਘ ਖੰਨਾ ਨੇ ਭਵਿੱਖ ਦੇ ਕਾਰਜਾਂ ਲਈ ਯੋਗ ਸੁਝਾਅ ਦਿੰਦੇ ਹੋਏ ਆਡੀਟੋਰੀਅਮ ਲਈ ਲੋੜੀਂਦੇ ਮਾਇਕ ਸਾਧਨਾਂ ਦਾ ਇੰਤਜ਼ਾਮ ਸਕੂਲ ਦੀ ਪੇਰੇਂਟਸ ਬਾਡੀ ਵੱਲੋਂ ਕਰਨ ਦਾ ਭਰੋਸਾ ਦਿੱਤਾ । ਸਕੂਲ ਦੇ ਚੇਅਰਮੈਨ ਰਾਜਾ ਬਲਦੀਪ ਸਿੰਘ ਨੇ ਸਕੂਲ ‘ਚ ਢਾਂਚਾਗਤ ਵਿਕਾਸ ਅਤੇ ਸਿੱਖਿਅਕ ਸੁਧਾਰਾਂ ਕਰਕੇ ਸਕੂਲ ‘ਚ ਵੱਧ ਰਹੇ ਦਾਖ਼ਲਿਆਂ ਦੀ ਜਾਣਕਾਰੀ ਦਿੱਤੀ। ਸਕੂਲ ਦੇ ਮੈਨੇਜਰ ਜਗਜੀਤ ਸਿੰਘ ਨੇ ਤਕਨੀਕੀ ਤੌਰ ‘ਤੇ ਸਕੂਲ ਨੂੰ ਹਾਈਟੇਕ ਕਰਨ ਦੀ ਦਿਸ਼ਾ ‘ਚ ਚੁੱਕੇ ਗਏ ਕਦਮਾਂ ਦੀ ਗੱਲ ਕੀਤੀ। ਜਗਜੀਤ ਸਿੰਘ ਨੇ ਸਕੂਲ ਦੀ ਖੇਡ ਅਕਾਦਮੀ ਵਜੋਂ ਫੁੱਟਬਾਲ, ਕ੍ਰਿਕੇਟ, ਪਿਕੱਲ ਬਾਲ ਅਤੇ ਜਿਮਨਾਸਟਿਕ ਖੇਡਾਂ ਲਈ ਤਿਆਰ ਕੀਤੇ ਗਏ ਆਧੁਨਿਕ ਢਾਂਚੇ ਦਾ ਲਾਹਾ ਨੌਜਵਾਨ ਖਿਡਾਰੀਆਂ ਨੂੰ ਮਿਲਣ ਦਾ ਦਾਅਵਾ ਕੀਤਾ। ਜਗਜੀਤ ਸਿੰਘ ਨੇ ਵਿਰਸੇ ਦੀ ਸਾਂਭ, ਵਿਦਿਆਰਥੀਆਂ ਦੇ ਮਨੁੱਖੀ ਵਿਕਾਸ ਅਤੇ ਸਮਾਜ ਦੀ ਸਾਂਸਕ੍ਰਿਤਿਕ ਪੂੰਜੀ ਨੂੰ ਆਪਣਾ ਹੁਨਰ ਵਿਖਾਉਣ ਵਾਸਤੇ ਆਡੀਟੋਰੀਅਮ ਦੀ ਲੋੜ ਨੂੰ ਜ਼ਰੂਰੀ ਦੱਸਿਆ। ਆਖ਼ਰ ‘ਚ ਤਮਾਮ ਰਸਮੀ ਨੁਕਤਿਆਂ ਤੋਂ ਬਾਅਦ ਸਮੂਹ ਐੱਸ.ਐੱਮ.ਸੀ. ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਹਰਮਨਜੀਤ ਸਿੰਘ ਨੇ 10 ਮਹੀਨਿਆਂ ਦੇ ਅੰਦਰ ਆਧੁਨਿਕ ਆਡੀਟੋਰੀਅਮ ਦਾ ਕੰਮ ਸਿਰੇ ਚੜ੍ਹਾਉਣ ਦਾ ਅਹਿਦ ਲਿਆ। ਇਸ ਮੌਕੇ ਐੱਸ.ਐੱਮ.ਸੀ. ਮੈਂਬਰ ਡਾਕਟਰ ਪਰਮਿੰਦਰ ਪਾਲ ਸਿੰਘ, ਕੁਲਦੀਪ ਸਿੰਘ, ਅਜੀਤ ਸਿੰਘ ਮੋਂਗਾ ਸਣੇ ਟੀਚਰ ਪ੍ਰਤੀਨਿਧੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਚੋਰੀ ਹੋਇਆ 39 ਕਿੱਲੋ ਤਾਂਬਾ ਕੀਤਾ ਬਰਾਮਦ ਅਗਲੀ ਖ਼ਬਰ ਦੰਗਾ ਪੀੜਤ ਕਮੇਟੀ ਨੇ ਪੀ.ਐਮ. ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਹੋਰਨਾਂ ਨੂੰ ਲਿਖੀ ਚਿੱਠੀ ਦਿੱਲੀ ਵਿਚ 1984 ਸਿੱਖ ਕ...
Ad Position 24