ਪੁਲਿਸ ਵਲੋਂ ਫੜੇ ਗਏ ਝਪਟਮਾਰ ’ਤੇ ਚੋਰੀ ਕੀਤੇ ਮੋਬਾਈਲ ਤੇ ਨਾਲ ਹੀ ਦੋ ਗੱਡੀਆਂ।
2 ਝਪਟਮਾਰ ਗ੍ਰਿਫ਼ਤਾਰ
ਨਵੀਂ ਦਿੱਲੀ, 11 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਥਾਣਾ ਰਾਜਿੰਦਰ ਨਗਰ ਦਿੱਲੀ ਦੀ ਪੁਲਿਸ ਨੇ ਦੋ ਝਪਟਮਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਚਾਰ ਝਪਟੇ ਹੋਏ ਮੋਬਾਈਲ ਅਤੇ ਇਸ ਮਾਮਲੇ ਵਿਚ ਵਰਤੀਆਂ ਗਈਆਂ ਦੋ ਗੱਡੀਆਂ ਬਰਾਮਦ ਕੀਤੀਆਂ ਹਨ।
ਨਵੀਂ ਦਿੱਲੀ, 11 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਥਾਣਾ ਰਾਜਿੰਦਰ ਨਗਰ ਦਿੱਲੀ ਦੀ ਪੁਲਿਸ ਨੇ ਦੋ ਝਪਟਮਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਕੋਲੋਂ ਚਾਰ ਝਪਟੇ ਹੋਏ ਮੋਬਾਈਲ ਅਤੇ ਇਸ ਮਾਮਲੇ ਵਿਚ ਵਰਤੀਆਂ ਗਈਆਂ ਦੋ ਗੱਡੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਝਪਟਮਾਰਾਂ ਦੇ ਨਾਂਅ ਪ੍ਰਥਮ ਕੁਮਾਰ ਗੋਹਰ (23) ਪਹਾੜਗੰਜ ਨਵੀਂ ਦਿੱਲੀ ਅਤੇ ਸੂਰਜ ਉਰਫ਼ ਰਾਹੁਲ (18) ਪਹਾੜਗੰਜ ਨਵੀਂ ਦਿੱਲੀ ਹਨ। ਇਸ ਮਾਮਲੇ ਪ੍ਰਤੀ ਪੁਲਿਸ ਕੋਲ ਸ਼ਿਕਾਇਤਾਂ ਆਈਆਂ ਸਨ। ਪੁਲਿਸ ਨੇ ਸੀ.ਸੀ.ਟੀ.ਵੀ. ਦਾ ਵਿਸ਼ਲੇਸ਼ਣ ਕਰਨ ਦੇ ਨਾਲ ਸੰਭਾਵਿਤ ਰੂਟਾਂ ਦੀ ਮੈਪਿੰਗ ਕੀਤੀ ਅਤੇ ਨਾਲ ਹੀ ਖੁਫੀਆ ਜਾਣਕਾਰੀ ਵੀ ਲਈ ਅਤੇ ਇਸ ਆਧਾਰ ’ਤੇ ਪੁਲਿਸ ਝਪਟਮਾਰਾਂ ਤੱਕ ਪੁੱਜੀ। ਪੁਲਿਸ ਨੇ ਜਦੋਂ ਇਨ੍ਹਾਂ ਤੋਂ ਪੁੱੱਛ ਪੜਤਾਲ ਕੀਤੀ ਤਾਂ ਇਨ੍ਹਾਂ ਨੇ ਆਪਣੀ ਸ਼ਮੂਲੀਅਤ ਦਾ ਖੁਲਾਸਾ ਕਰ ਦਿੱਤਾ। ਇਨ੍ਹਾਂ ਝਪਟੇ ਹੋਏ ਮੋਬਾਈਲਾਂ ਦੀਆਂ ਰਿਪੋਰਟਾਂ ਵੱਖ-ਵੱਖ ਥਾਣਿਆਂ ਵਿਚ ਦਰਜ ਸਨ। ਪੁਲਿਸ ਇਨ੍ਹਾਂ ਤੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ।