21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਹੁਸ਼ਿਆਰੀ ਲਾਲ ਸ਼ਰਮਾ ਦੀ ਪੰਜਵੀਂ ਬਰਸੀ ’ਤੇ ਰਾਜਸੀ ਨੇਤਾਵਾਂ ਵਲੋਂ ਸ਼ਰਧਾਂਜਲੀਆਂ ਭੇਟ

ਸਿਰਸਾ, 20 ਅਗਸਤ (ਭੁਪਿੰਦਰ ਪੰਨੀਵਾਲੀਆ)- ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪੰਡਿਤ ਹੁਸ਼ਿਆਰੀ ਲਾਲ ਸ਼ਰਮਾ ਦੀ ਪੰਜਵੀਂ ਬਰਸੀ ਮੌਕੇ ਸਿਆਸੀ ਨੇਤਾਵਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਦੌਰਾਨ ਖੂਨਦਾਨ ਕੈਂਪ ਲਗਾਇਆ ਗਿਆ ਜਿਥੇ ਸੈਂਕੜੇ ਨੌਜਵਾਨਾਂ ਨੇ ਖੂਨਦਾਨ ਕੀਤਾ।

Ad Position 21
No active advertisement
ਸ਼ਰਧਾਂਜਲੀ ਸਭਾ ’ਚ ਮੌਜੂਦ ਲੋਕ ਅਤੇ ਖੂਨਦਾਨ ਕਰਦੇ ਨੌਜਵਾਨ। ਤਸਵੀਰਾਂ : ਪੰਨੀਵਾਲੀਆ 21-08-2026
ਸਿਰਸਾ, 20 ਅਗਸਤ (ਭੁਪਿੰਦਰ ਪੰਨੀਵਾਲੀਆ)- ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪੰਡਿਤ ਹੁਸ਼ਿਆਰੀ ਲਾਲ ਸ਼ਰਮਾ ਦੀ ਪੰਜਵੀਂ ਬਰਸੀ ਮੌਕੇ ਸਿਆਸੀ ਨੇਤਾਵਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਦੌਰਾਨ ਖੂਨਦਾਨ ਕੈਂਪ ਲਗਾਇਆ ਗਿਆ ਜਿਥੇ ਸੈਂਕੜੇ ਨੌਜਵਾਨਾਂ ਨੇ ਖੂਨਦਾਨ ਕੀਤਾ। ਸਰਧਾਂਜਲੀ ਸਮਾਗਮ ’ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸੀਨੀਅਰ ਆਗੂ ਮੌਜੂਦ ਰਹੇ। ਇਸ ਬੋਲਦਿਆਂ ਬੁਲਾਰਿਆਂ ਨੇ ਹੁਸ਼ਿਆਰੀ ਲਾਲ ਸ਼ਰਮਾ ਦੀ ਸਾਦਗੀ, ਕਾਰਜ ਨੈਤਿਕਤਾ, ਸੁਭਾਅ ਅਤੇ ਕਦਰਾਂ-ਕੀਮਤਾਂ ਦੀ ਪ੍ਰਸ਼ੰਸਾ ਕੀਤੀ। ਸੂਬਾ ਕਾਂਗਰਸ ਪ੍ਰਧਾਨ ਰਾਓ ਨਰਿੰਦਰ ਸਿੰਘ ਨੇ ਕਿਹਾ ਕਿ ਪੰਡਿਤ ਹੁਸ਼ਿਆਰੀ ਲਾਲ ਸ਼ਰਮਾ ਸਿਰਸਾ ਦੀ ਰਾਜਨੀਤੀ ਵਿੱਚ ਇੱਕ ਸ਼ਕਤੀਸ਼ਾਲੀ ਸ਼ਖਸੀਅਤ ਸਨ। ਕਾਂਗਰਸ ਪਾਰਟੀ ਵਿੱਚ ਆਪਣੀ ਸਾਰੀ ਜ਼ਿੰਦਗੀ ਦੌਰਾਨ ਉਨ੍ਹਾਂ ਨੇ ਆਮ ਆਦਮੀ ਦੀ ਆਵਾਜ਼ ਨੂੰ ਬੁਲੰਦ ਕੀਤਾ। ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਨੇ ਕਿਹਾ ਕਿ ਅੱਜ ਰਾਜਨੀਤੀ ਵਿੱਚ ਸਿਧਾਂਤਾਂ ਨੂੰ ਤੋੜਿਆ ਜਾ ਰਿਹਾ ਹੈ ਪਰ ਹੁਸ਼ਿਆਰੀ ਲਾਲ ਸ਼ਰਮਾ ਨੇ ਰਾਜਨੀਤੀ ਵਿੱਚ ਸਿਧਾਂਤਾਂ ਦੀ ਪਾਲਣਾ ਕੀਤੀ ਅਤੇ ਕਦੇ ਵੀ ਅਨੁਸ਼ਾਸਨ ਦੀ ਲਛਮਣ ਰੇਖਾ ਨੂੰ ਪਾਰ ਨਹੀਂ ਕੀਤਾ। ਓਡੀਸ਼ਾ ਦੇ ਸਾਬਕਾ ਰਾਜਪਾਲ ਪ੍ਰੋਫੈਸਰ ਗਣੇਸ਼ ਲਾਲ ਨੇ ਕਿਹਾ ਕਿ ਰਾਜਨੀਤੀ ਨੂੰ ਅਕਸਰ ਸੱਤਾ ਅਤੇ ਚੋਣਾਂ ਨਾਲ ਜੋੜਿਆ ਜਾਂਦਾ ਹੈ, ਪਰ ਕੁਝ ਜਨਤਕ ਨੇਤਾ ਅਜਿਹੇ ਹਨ ਜੋ ਰਾਜਨੀਤੀ ਨੂੰ ਸਿਰਫ ਸਮਾਜ ਸੇਵਾ ਦਾ ਸਾਧਨ ਮੰਨਦੇ ਹਨ। ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਨੇ ਕਿਹਾ ਕਿ ਹੁਸ਼ਿਆਰੀ ਲਾਲ ਸ਼ਰਮਾ ਨੇ ਆਪਣੀ ਸਾਰੀ ਜ਼ਿੰਦਗੀ ਜਨਤਕ ਸੇਵਾ ਨੂੰ ਤਰਜੀਹ ਦਿੱਤੀ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਸਨ। ਇਸ ਮੌਕੇ ਸਾਬਕਾ ਐਮਪੀ ਚਰਨਜੀਤ ਸਿੰਘ ਰੋੜੀ, ਸਾਬਕਾ ਐਮ.ਪੀ ਸੁਸ਼ੀਲ ਇੰਦੌਰਾ, ਸਾਬਕਾ ਐਮ.ਪੀ. ਕੁਲਦੀਪ ਸ਼ਰਮਾ, ਭਾਜਪਾ ਆਗੂ ਗੋਵਿੰਦ ਕਾਂਡਾ, ਪ੍ਰਹਿਲਾਦ ਸਿੰਘ ਗਿਲਾਖੇੜਾ ਸਾਬਕਾ ਵਿਧਾਇਕ, ਸ: ਨਿਸ਼ਾਨ ਸਿੰਘ, ਨਗਰ ਪਾਲਿਕਾ ਦੇ ਚੇਅਰਮੈਨ ਸ਼ਾਂਤੀ ਸਵਰੂਪ, ਆਪ ਆਗੂ ਕੁਲਦੀਪ ਸਿੰਘ ਗੁਦਰਾਣਾ ਸਮੇਤ ਵੱਖ-ਵੱਖ ਪਾਰਟੀਆਂ ਦੇ ਪ੍ਰਤੀਨਿਧੀ ਤੇ ਵੱਡੀ ਗਿਣਤੀ ’ਚ ਲੋਕ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅੰਗਹੀਣਤਾ ਸਰਟੀਫਿਕੇਟ ਲਈ ਵਿਸ਼ੇਸ਼ ਡਾਕਟਰੀ ਜਾਂਚ ਕੈਂਪ ਅੱਜ ਤੇ ਭਲਕੇ ਅਗਲੀ ਖ਼ਬਰ ਨਗਰ ਪ੍ਰੀਸ਼ਦ ਦੀ ਪਹਿਲਕਦਮੀ: ਹੜਤਾਲ ਦਰਮਿਆਨ ਜੇਸੀਬੀ ਨਾਲ ਘੱਟ ਥਾਂ ’ਚ ਸਮੇਟੇ ਕੂੜੇ ਦੇ ਢੇਰ
Ad Position 24