ਅੰਗਹੀਣਤਾ ਸਰਟੀਫਿਕੇਟ ਲਈ ਵਿਸ਼ੇਸ਼ ਡਾਕਟਰੀ ਜਾਂਚ ਕੈਂਪ ਅੱਜ ਤੇ ਭਲਕੇ
ਟੋਹਾਣਾ, 20 ਅਗਸਤ (ਮਨਜੀਤ ਸਿੰਘ)- ਅੰਗਹੀਣ ਵਿਅਕਤੀਆਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਦਿਵਾਉਣ ਲਈ ਅੰਗਹੀਣਤਾ ਸਰਟੀਫਿਕੇਟ ਬਣਾਉਣ ਸਬੰਧੀ ਵਿਸ਼ੇਸ਼ ਡਾਕਟਰੀ ਜਾਂਚ ਕੈਂਪ 21 ਤੇ 22 ਅਗਸਤ ਨੂੰ ਸਵੇਰੇ 10 ਵਜੇ ਉਪ-ਜ਼ਿਲ੍ਹਾ ਨਾਗਰਿਕ ਹਸਪਤਾਲ, ਟੋਹਾਣਾ ਵਿਖੇ ਲਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਉਹ ਅੰਗਹੀਣ ਵਿਅਕਤੀ ਆਪਣਾ ਅੰਗਹੀਣਤਾ ਸਰਟੀਫਿਕੇਟ ਅਤੇ ਯੂ.
ਟੋਹਾਣਾ, 20 ਅਗਸਤ (ਮਨਜੀਤ ਸਿੰਘ)- ਅੰਗਹੀਣ ਵਿਅਕਤੀਆਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਦਿਵਾਉਣ ਲਈ ਅੰਗਹੀਣਤਾ ਸਰਟੀਫਿਕੇਟ ਬਣਾਉਣ ਸਬੰਧੀ ਵਿਸ਼ੇਸ਼ ਡਾਕਟਰੀ ਜਾਂਚ ਕੈਂਪ 21 ਤੇ 22 ਅਗਸਤ ਨੂੰ ਸਵੇਰੇ 10 ਵਜੇ ਉਪ-ਜ਼ਿਲ੍ਹਾ ਨਾਗਰਿਕ ਹਸਪਤਾਲ, ਟੋਹਾਣਾ ਵਿਖੇ ਲਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਉਹ ਅੰਗਹੀਣ ਵਿਅਕਤੀ ਆਪਣਾ ਅੰਗਹੀਣਤਾ ਸਰਟੀਫਿਕੇਟ ਅਤੇ ਯੂ.ਡੀ.ਆਈ.ਡੀ. ਕਾਰਡ ਬਣਵਾ ਸਕਣਗੇ, ਜਿਨ੍ਹਾਂ ਨੇ ਹਾਲੇ ਤੱਕ ਆਪਣਾ ਸਰਟੀਫਿਕੇਟ ਨਹੀਂ ਬਣਵਾਇਆ। ਕੈਂਪ ਵਿੱਚ ਆਉਣ ਵਾਲੇ ਵਿਅਕਤੀਆਂ ਨੂੰ ਸੀ.ਐੱਸ.ਸੀ. ਕੇਂਦਰ ਤੋਂ ਭਰੀ ਹੋਈ ਅੰਗਹੀਣਤਾ ਸਰਟੀਫਿਕੇਟ ਦੀ ਅਰਜ਼ੀ, ਆਧਾਰ ਕਾਰਡ ਦੀ ਕਾਪੀ ਅਤੇ ਦੋ ਫੋਟੋਆਂ ਨਾਲ ਲਿਆਉਣੀਆਂ ਹੋਣਗੀਆਂ। ਅੰਗਹੀਣਤਾ ਸਰਟੀਫਿਕੇਟ ਅੰਗਹੀਣ ਪੈਨਸ਼ਨ ਤੋਂ ਇਲਾਵਾ ਹਰਿਆਣਾ ਰੋਡਵੇਜ਼ ਦੀ ਬੱਸ ਯਾਤਰਾ ਅਤੇ ਭਾਰਤੀ ਰੇਲ ਗੱਡੀ ਵਿੱਚ ਯਾਤਰਾ ਸਬੰਧੀ ਮਿਲਣ ਵਾਲੀਆਂ ਸਹੂਲਤਾਂ ਲਈ ਵੀ ਜ਼ਰੂਰੀ ਹੈ। ਟੋਹਾਣਾ ਇਲਾਕੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਅਜਿਹਾ ਅੰਗਹੀਣ ਵਿਅਕਤੀ ਹੈ, ਜਿਸ ਦਾ ਹਾਲੇ ਤੱਕ ਆਨਲਾਈਨ ਅੰਗਹੀਣਤਾ ਸਰਟੀਫਿਕੇਟ ਨਹੀਂ ਬਣਿਆ, ਤਾਂ ਉਸ ਨੂੰ ਇਸ ਵਿਸ਼ੇਸ਼ ਕੈਂਪ ਬਾਰੇ ਜਾਣਕਾਰੀ ਦੇ ਕੇ 21 ਜਾਂ 22 ਅਗਸਤ ਨੂੰ ਉਪ-ਜ਼ਿਲ੍ਹਾ ਨਾਗਰਿਕ ਹਸਪਤਾਲ ਪਹੁੰਚਣ ਲਈ ਪ੍ਰੇਰਿਤ ਕੀਤਾ ਜਾਵੇ।