23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਬਰਸੁ ਮੇਘ ਜੀ ਤਿਲੁ ਬਿਲਮੁ ਨ ਲਾਉ ..... ਨਾਲ ਸਾਵਣ ਕੀਰਤਨ ਲੜੀ ਦੀ ਸਮਾਪਤੀ

ਇੰਦੌਰ, 23 ਅਗਸਤ (ਰਤਨਜੀਤ ਸਿੰਘ ਸ਼ੈਰੀ)-ਇੰਦੌਰ ਦੇ ਵੱਖ-ਵੱਖ 30 ਤੋਂ ਵੱਧ ਗੁਰਦੁਆਰਾ ਸਾਹਿਬਾਨ ਵਿੱਚ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਹੀ ਸਾਵਣ ਕੀਰਤਨ ਲੜੀ ਹੁਣ ਸਮਾਪਤੀ ਵੱਲ ਹੈ। ਇਸੇ ਲੜੀ ਤਹਿਤ ਅੱਜ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ, ਨਿਊ ਰਾਣੀ ਬਾਗ ਵਿਖੇ ਸਾਵਣ ਕੀਰਤਨ ਲੜੀ ਦਾ ਸਮਾਪਤੀ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 24-08-2026
ਇੰਦੌਰ, 23 ਅਗਸਤ (ਰਤਨਜੀਤ ਸਿੰਘ ਸ਼ੈਰੀ)-ਇੰਦੌਰ ਦੇ ਵੱਖ-ਵੱਖ 30 ਤੋਂ ਵੱਧ ਗੁਰਦੁਆਰਾ ਸਾਹਿਬਾਨ ਵਿੱਚ ਪਿਛਲੇ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਹੀ ਸਾਵਣ ਕੀਰਤਨ ਲੜੀ ਹੁਣ ਸਮਾਪਤੀ ਵੱਲ ਹੈ। ਇਸੇ ਲੜੀ ਤਹਿਤ ਅੱਜ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ, ਨਿਊ ਰਾਣੀ ਬਾਗ ਵਿਖੇ ਸਾਵਣ ਕੀਰਤਨ ਲੜੀ ਦਾ ਸਮਾਪਤੀ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸਤਰੀ ਸਤਿਸੰਗ ਜਥੇ ਦੀ ਪ੍ਰਧਾਨ ਬੀਬੀ ਗੁਲਜੀਤ ਕੌਰ ਕੋਮਲ ਨੇ ਦੱਸਿਆ ਕਿ ਅੱਜ ਸ੍ਰੀ ਸਹਿਜ ਪਾਠ ਦੀ ਸਮਾਪਤੀ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਸੰਗਤੀ ਰੂਪ ਵਿੱਚ ਜਾਪ ਕੀਤਾ ਗਿਆ। ਇਸ ਉਪਰੰਤ ਗਿਆਨੀ ਹਰੀ ਸਿੰਘ ਦੇ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ। ਜਥੇ ਵੱਲੋਂ ‘ਸਾਵਣੁ ਆਇਆ ਹੈ ਸਖੀ’, ‘ਬਰਸੈ ਮੇਘੁ ਜੀ ਪਿਰੁ ਬਿਲਮੁ ਨ ਲਾਗੋ’ ਅਤੇ ‘ਝਿਮਿ ਝਿਮਿ ਵਰਸੈ ਅੰਮ੍ਰਿਤਧਾਰਾ’ ਸਮੇਤ ਕਈ ਮਨਮੋਹਕ ਸ਼ਬਦਾਂ ਦਾ ਗਾਇਨ ਕੀਤਾ ਗਿਆ। ਸਮਾਗਮ ਦੌਰਾਨ ਗੁਰੂ ਘਰ ਦੀਆਂ ਵੱਖ-ਵੱਖ ਸੇਵਾਵਾਂ ਵਿੱਚ ਯੋਗਦਾਨ ਪਾਉਣ ਵਾਲੇ ਸੇਵਾਦਾ ਰਾਂ ਨੂੰ ਸਨਮਾਨਿਤ ਕੀਤਾ ਗਿਆ। ਅਰਦਾਸ ਦੌਰਾਨ ਸਮੁੱਚੇ ਵਿਸ਼ਵ ਦੀ ਭਲਾਈ, ਸੁੱਖ-ਸ਼ਾਂਤੀ ਅਤੇ ਭਰਪੂਰ ਮੀਂਹ ਆਵੇ ਲਈ ਅਰਦਾਸ ਕੀਤੀ ਗਈ। ਬੀਬੀ ਗੁਲਜੀਤ ਕੌਰ ਕੋਮਲ ਨੇ ਦੱਸਿਆ ਕਿ ਸਾਵਣ ਕੀਰਤਨ ਲੜੀ ਦੌਰਾਨ ਹਰ ਰੋਜ਼ ਕੀਰਤਨ ਉਪਰੰਤ ਅਟੁੱਟ ਲੰਗਰ ਵਰਤਾਇਆ ਗਿਆ। ਸਮਾਗਮ ਦਾ ਮੰਚ ਸੰਚਾਲਨ ਦਲਜੀਤ ਕੌਰ ਸੂਦਨ ਨੇ ਕੀਤਾ ।ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਕਮਲਜੀਤ ਸਿੰਘ ਲੱਕੀ ਛਾਬੜਾ ਅਤੇ ਸਕੱਤਰ ਜਸਬੀਰ ਅਰੋੜਾ ਨੇ ਸਮਾਗਮ ਵਿੱਚ ਪਹੁੰਚੀ ਸਮੁੱਚੀ ਸਾਧ ਸੰਗਤ ਦਾ ਧੰਨਵਾਦ ਕੀਤਾ।ਇਸ ਮੌਕੇ ਬੀਬੀ ਸੁਰਿੰਦਰ ਕੌਰ ਸੈਣੀ, ਬੀਬੀ ਸਤਪਾਲ ਕੌਰ ਬੇਦ, ਬੀਬੀ ਭੁਪਿੰਦਰ ਕੌਰ ਭਾਟੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਅਤੇ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਉੱਦਯਮ ਪਖਵਾੜਾ ਦੇ ਅਧੀਨ ਸੇਠ ਜੈ ਪ੍ਰਕਾਸ਼ ਪੌਲੀਟੈਕਨਿਕ ਦਾਮਲਾ ਵਿਖੇ ‘ ਯੁਵਾ ਉੱਦਮੀ ਕੀ ਚੌਪਾਲ ’ ਦਾ ਸਿੱਧਾ ਪ੍ਰਸਾਰਣ ਅਗਲੀ ਖ਼ਬਰ ਆਕਾਸ਼ ਐਜੂਕੇਸ਼ਨ ਵਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਮਰੱਥਾ ਨੂੰ ਸਮਝਣ ਅਤੇ ਪ੍ਰਤੀਯੋਗੀ ਸਫਲਤਾ ਲਈ ਏ.ਐਨ.ਟੀ.ਐੱਚ.ਈ. 2...
Ad Position 24