ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੇ ਆਪਣਾ 5ਵਾਂ ਸਥਾਪਨਾ ਦਿਵਸ ਮਨਾਇਆ
ਵੱਖ-ਵੱਖ ਸ਼ਖ਼ਸੀਅਤਾਂ ਨੇ ਭਰੀ ਹਾਜ਼ਰੀ
ਨਵੀਂ ਦਿੱਲੀ, 25 ਅਗਸਤ (ਜਗਤਾਰ ਸਿੰਘ)-ਦਿੱਲੀ ਦੀ ਧਾਰਮਿਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੇ ਤਾਲਕਟੋਰਾ ਸਟੇਡੀਅਮ ਵਿਖੇ ਆਪਣਾ 5ਵਾਂ ਸਥਾਪਨਾ ਦਿਵਸ ਮਨਾਇਆ । ਇਸ ਸਮਾਗਮ ਵਿਚ ਦਿੱਲੀ ਸਟੇਟ ਦੀ ਪੂਰੀ ਟੀਮ ਅਤੇ ਸੰਗਤਾਂ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ, ਹਰਿਆਣਾ ਕਮੇਟੀ ਤੋਂ ਗਿਆਨੀ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਜਸਬੀਰ ਸਿੰਘ ਰੋਡੇ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ।
ਨਵੀਂ ਦਿੱਲੀ, 25 ਅਗਸਤ (ਜਗਤਾਰ ਸਿੰਘ)-ਦਿੱਲੀ ਦੀ ਧਾਰਮਿਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਟੇਟ ਨੇ ਤਾਲਕਟੋਰਾ ਸਟੇਡੀਅਮ ਵਿਖੇ ਆਪਣਾ 5ਵਾਂ ਸਥਾਪਨਾ ਦਿਵਸ ਮਨਾਇਆ । ਇਸ ਸਮਾਗਮ ਵਿਚ ਦਿੱਲੀ ਸਟੇਟ ਦੀ ਪੂਰੀ ਟੀਮ ਅਤੇ ਸੰਗਤਾਂ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ, ਹਰਿਆਣਾ ਕਮੇਟੀ ਤੋਂ ਗਿਆਨੀ ਬਲਜੀਤ ਸਿੰਘ ਦਾਦੂਵਾਲ ਅਤੇ ਭਾਈ ਜਸਬੀਰ ਸਿੰਘ ਰੋਡੇ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ,ਉਨ੍ਹਾਂ ਕਾਰਨਾਂ ਨੂੰ ਗਿਣਾਇਆ,ਜਿਸ ਦੇ ਕਾਰਨ 5 ਸਾਲ ਪਹਿਲਾਂ ਇਸ ਨਵੀਂ ਜਥੇਬੰਦੀ ਦੀ ਸਥਾਪਨਾ ਕਰਨੀ ਪਈ। ਉਨ੍ਹਾਂ ਕਿਹਾ ਕਿ ਸਾਡਾ ਇਹ ਪਾਰਟੀ ਸਥਾਪਿਤ ਕਰਨ ਦਾ ਮਕਸਦ ਇਹ ਸੀ ਕਿ ਜਦੋਂ 1920 ’ਚ ਸਾਡੇ ਵੱਡੇ ਵਡੇਰਿਆਂ ਨੇ ਸਾਡੀ ਇਹ ਪਾਰਟੀ ਕੁਰਬਾਨੀਆਂ ਦੇ ਕੇ ਜਿਸ ਮਕਸਦ ਵਾਸਤੇ ਬਣਾਈ, ਉਸ ਟੀਚੇ ’ਤੇ ਅਸੀਂ ਪਹਿਰਾ ਦੇ ਸਕੀਏ। ਉਨ੍ਹਾਂ ਕਿਹਾ ਕਿ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਵਾਰਿਸ ਅਸੀਂ ਹਾਂ ।ਉਨ੍ਹਾਂ ਇਸ ਸਮਾਗਮ ਨੂੰ ਹੁੰਗਾਰਾ ਦੇਣ ਲਈ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਪਾਰਟੀ ਦੀ ਸਥਾਪਨਾ ਵੇਲੇ ਜੋ ਵਾਅਦੇ ਕੀਤੇ ਸਨ ਤੇ ਜੋ ਮਤੇ ਪਾਸ ਕੀਤੇ ਸਨ, ਅਸੀਂ ਉਨ੍ਹਾਂ ’ਤੇ ਇੰਨ-ਬਿੰਨ ਪੂਰਾ ਪਹਿਰਾ ਦਿੰਦਿਆਂ ਖਰੇ ਉੱਤਰੇ ਹਾਂ ਅਤੇ ਸੰਗਤ ਦੇ ਸਹਿਯੋਗ ਨਾਲ ਇਹ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਰਹੇ ਹਾਂ। ਕਾਲਕਾ ਤੇ ਕਾਹਲੋਂ ਨੇ ਇਸ ਦੌਰਾਨ ਆਪਣੇ ਦਿੱਲੀ ਕਮੇਟੀ ਕਾਰਜਕਾਲ ਦੀਆਂ ਪ੍ਰਾਪਤੀਆਂ ਵਿਸਥਾਰ ਨਾਲ ਗਿਣਾਈਆਂ। ਇਸ ਸੰਬੰਧੀ ਉਨ੍ਹਾਂ, ਸ਼੍ਰੋਮਣੀ ਕੀਰਤਨੀ ਐਵਾਰਡ, ਮੁਫ਼ਤ ਡਾਇਲੈਸਿਸ ਕੇਂਦਰ, ਬਾਲਾ ਪ੍ਰੀਤਮ ਦਵਾਖ਼ਾਨਾ,ਪੰਜਾਬੀ ਭਾਸ਼ਾ ਤੇ ਪ੍ਰਚਾਰ ਪ੍ਰਸਾਰ,ਗੁਰਮਤਿ ਕੈਂਪ ਸਮੇਤ ਕਈ ਸੇਵਾਵਾਂ ਦਾ ਜ਼ਿਕਰ ਕੀਤਾ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਪਾਰਟੀ ਦੇ ਦਿੱਲੀ ਸਟੇਟ ਪ੍ਰਧਾਨ ਐੱਮ ਪੀ ਐੱਸ ਚੱਢਾ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਕੇ.ਪੀ., ਸ਼ਮਸ਼ੇਰ ਸਿੰਘ ਸੰਧੂ , ਰਵਿੰਦਰ ਸਿੰਘ ਖੁਰਾਨਾ, ਧਰਮ ਪ੍ਰਚਾਰ ਵਿੰਗ ਮੁਖੀ ਜਸਪ੍ਰੀਤ ਸਿੰਘ ਕਰਮਸਰ ਸਮੇਤ ਕਮੇਟੀ ਦੇ ਅਹੁਦੇਦਾਰ ਤੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਨੇ ਵੀ ਹਾਜ਼ਰੀ ਭਰੀ।