ਬਾਬਾ ਲੱਖਾ ਸਿੰਘ ਦੀ ਦਸ ਦਿਨੀਂ ਗੁਰਮਤਿ ਪ੍ਰਚਾਰ ਫੇਰੀ
ਇੰਦੌਰ : 25 ਅਗਸਤ (ਰਤਨਜੀਤ ਸਿੰਘ ਸ਼ੈਰੀ)-ਅਸੀਂ ਸੇਵਾ ਦੇ ਨਾਲ ਨਾਲ ਸਿਮਰਨ ਵੀ ਕਰਦੇ ਜਾਈਏ ਤਾਂ ਲਾਹਾ ਦੁਗੁਣਾ ਮਿਲਦਾ ਹੈ । ਬੱਚਿਆਂ ਨੂੰ ਸ਼ੁਰੂ ਤੋਂ ਹੀ ਗੁਰਮਤਿ ਵਾਲੇ ਪਾਸੇ ਲਾਓ ,ਇਹ ਸਾਡੀ ਕੌਮ ਦੀ ਪਨੀਰੀ ਹੈ ,ਇਹ ਹੀ ਕੌਮ ਦੇ ਵਾਰਸ ਹਨ ।
ਇੰਦੌਰ : 25 ਅਗਸਤ (ਰਤਨਜੀਤ ਸਿੰਘ ਸ਼ੈਰੀ)-ਅਸੀਂ ਸੇਵਾ ਦੇ ਨਾਲ ਨਾਲ ਸਿਮਰਨ ਵੀ ਕਰਦੇ ਜਾਈਏ ਤਾਂ ਲਾਹਾ ਦੁਗੁਣਾ ਮਿਲਦਾ ਹੈ । ਬੱਚਿਆਂ ਨੂੰ ਸ਼ੁਰੂ ਤੋਂ ਹੀ ਗੁਰਮਤਿ ਵਾਲੇ ਪਾਸੇ ਲਾਓ ,ਇਹ ਸਾਡੀ ਕੌਮ ਦੀ ਪਨੀਰੀ ਹੈ ,ਇਹ ਹੀ ਕੌਮ ਦੇ ਵਾਰਸ ਹਨ । ਇਹ ਵਿਚਾਰ ਗੁਰਦੁਵਾਰਾ ਦਾਤਾ ਬੰਦੀਛੋੜ ਕਿਲਾ ਗਵਾਲੀਅਰ ਦੇ ਮੁੱਖ ਪ੍ਰਬੰਧਕ ਬਾਬਾ ਲੱਖਾ ਸਿੰਘ ਦੇ ਸਨ ਜਿਨ੍ਹਾਂ ਨੇ ਆਪਣੀ ਪ੍ਰਚਾਰ ਫੇਰੀ ਦੌਰਾਨ ਇੰਦੌਰ ਵਿੱਚ ਸੰਗਤਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਏ । ਬਾਬਾ ਲੱਖਾ ਸਿੰਘ ਜੀ ਨੇ ਕਿਲਾ ਗਵਾਲੀਅਰ ਦੇ ਪ੍ਰਬੰਧ ਹੇਠਾਂ ਚੱਲ ਰਹੇ ਵਿਭਿੰਨ ਵਿਦਿਅਕ ਅਦਾਰਿਆਂ ਦੀ ਪ੍ਰਾਪਤੀ ਬਾਰੇ ਦੱਸਿਆ । ਉਨ੍ਹਾਂ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਵਲੋਂ ਚਲਾਏ ਜਾ ਰਹੇ ਖਡੂਰ ਸਾਹਿਬ ਵਿਖੇ ‘ਨਿਸ਼ਾਨ ਏ ਸਿੱਖੀ ‘ ਬਾਰੇ ਵੀ ਦੱਸਿਆ । ਇੰਦੌਰ ’ਚ ਬਾਬਾ ਲੱਖਾ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਦੇਵਾਸ ਨਾਕਾ,ਵਿਸ਼ਨੁਪੁਰੀ,ਪਿੱਪਲੀਆ ਰਾਓ ਤੇ ਨਿਊ ਰਾਣੀ ਬਾਗ ਦੀਆਂ ਸੰਗਤਾਂ ਨਾਲ ਬਚਨ ਬਿਲਾਸ ਸਾਂਝੇ ਕੀਤੇ । ਲੇਖਕ ਜਸਮੀਤ ਸਿੰਘ ਭਾਟੀਆ ਨੇ ਬਾਬਾ ਜੀ ਨੂੰ ਆਪਣੀ ਪੁਸਤਕ “ਅਕਾਲ ਮਾਰਗ” ਵੀ ਭੇਟ ਕੀਤੀ ।