ਸਰਕਾਰੀ ਸਕੂਲਾਂ ਦੇ ਪੰਜਾਬੀ ਲੈਕਚਰਾਰਾਂ ਦਾ ਪੰਜ ਰੋਜ਼ਾ ਟਰੇਨਿੰਗ ਪ੍ਰੋਗਰਾਮ
ਨਵੀਂ ਦਿੱਲੀ, 25 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਸੇਵਾ ਨਿਭਾਅ ਰਹੇ ਪੰਜਾਬੀ ਦੇ ਲੈਕਚਰਾਰਾਂ ਦਾ ਪੰਜ ਰੋਜ਼ਾ ਸਮਰੱਥਾ ਨਿਰਮਾਣ ਟਰੇਨਿੰਗ ਪ੍ਰੋਗਰਾਮ ਐਸ.
ਨਵੀਂ ਦਿੱਲੀ, 25 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਸੇਵਾ ਨਿਭਾਅ ਰਹੇ ਪੰਜਾਬੀ ਦੇ ਲੈਕਚਰਾਰਾਂ ਦਾ ਪੰਜ ਰੋਜ਼ਾ ਸਮਰੱਥਾ ਨਿਰਮਾਣ ਟਰੇਨਿੰਗ ਪ੍ਰੋਗਰਾਮ ਐਸ.ਈ.ਈ.ਆਰ.ਟੀ. ਵਲੋਂ ਕਰਵਾਇਆ ਗਿਆ, ਜਿਸ ਦਾ ਉਦੇਸ਼ ਅਧਿਆਪਕਾਂ ਨੂੰ ਨਵੀਆਂ ਸਿੱਖਿਆ ਨੀਤੀਆਂ, ਆਧੁਨਿਕ ਅਧਿਆਪਨ ਵਿਧੀਆਂ, ਸਮਰੱਥਾ ਆਧਾਰਿਤ ਸਿੱਖਿਆ ਅਤੇ ਮੁਲਾਂਕਣ ਦੀਆਂ ਨਵੀਆਂ ਤਕਨੀਕਾਂ ਨਾਲ ਜੋੜਨਾ ਸੀ। ਟਰੇਨਿੰਗ ਦੌਰਾਨ ਸਿੱਖਿਆ ਨੀਤੀ 2020 ਅਤੇ ਰਾਸ਼ਟਰੀ ਕਰੀਕੁਲਮ ਫਰੇਮਵਰਕ-2023 ਨੂੰ ਆਧਾਰ ਬਣਾਉਂਦਿਆਂ ਪੰਜਾਬੀ ਭਾਸ਼ਾ ਦੀ ਸਿੱਖਿਆ ਨੂੰ ਪ੍ਰਭਾਵਸ਼ਾਲੀ, ਵਿਦਿਆਰਥੀ ਕੇਂਦਰਿਤ ਅਤੇ ਸਮਰੱਥਾ ਆਧਾਰਿਤ ਬਣਾਉਣ ਸੰਬੰਧੀ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜ ਦਿਨਾਂ ਦੌਰਾਨ ਵੱਖ-ਵੱਖ ਵਿਸ਼ਿਆਂ ਦੇ ਮਾਹਰਾਂ ਅਤੇ ਸੀਨੀਅਰ ਪੰਜਾਬੀ ਦੇ ਲੈਕਚਰਾਰਾਂ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ। ਵੱਖ-ਵੱਖ ਸ਼ੈਸਨਾਂ ਵਿਚ ਅਨੁਰਾਗ ਯਾਦਵ, ਡਾ. ਸਤੀਸ਼ ਕੁਮਾਰ, ਤੇਜਿੰਦਰ ਕੌਰ, ਡਾ. ਮਨਜੀਤ ਸਿੰਘ, ਸੁਨੀਲ ਬੇਦੀ, ਬਲਵਿੰਦਰ ਕੌਰ, ਪੂਨਮ ਅਨੰਦ, ਜਸਮੀਤ ਕੌਰ, ਡਾ. ਸਿਮਰਨ ਕੌਰ ਸੇਠੀ, ਡਾ. ਅਪਸਰਾ ਅੰਸਾਰੀ, ਰਮਨ ਅਰੋੜਾ, ਡਾ. ਗਗਨਦੀਪ ਸਿੰਘ ਸੰਧੂ, ਡਾ. ਕਰਨਜੀਤ ਸਿੰਘ ਤੇ ਹੋਰਾਂ ਨੇ ਉਪਰੋਕਤ ਵਿਸ਼ੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਐਸ.ਸੀ.ਈ.ਆਰ.ਟੀ. ਦੇ ਜੁਆਇੰਟ ਡਾਇਰੈਕਟਰ ਡਾ. ਮੁਕੇਸ਼ ਯਾਦਵ ਨੇ ਲੈਕਚਰਾਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਪ੍ਰੋਗਰਾਮ ਦੀ ਇੰਚਾਰਜ ਰਮਨ ਅਰੋੜਾ ਨੇ ਹਰ ਪੱਖ ਤੋਂ ਯੋਗਦਾਨ ਦਿੱਤਾ।