26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

9 ਟਰੇਨਰਾਂ ਨੂੰ ਗਰੀਨ ਬੈਲਟ ਤੇ ਇਕ ਟਰੇਨਰ ਨੂੰ ਬਰਾਊਨ ਬੈਲਟ ਮਿਲੀ

ਨਵੀਂ ਦਿੱਲੀ, 25 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੀ ਸਪੈਸ਼ਲ ਪੁਲਿਸ ਯੂਨਿਟ ਫਾਰ ਵੂਮੈਨ ਐਂਡ ਚਿਲਡਰਨ (ਐਸ.

Ad Position 21
No active advertisement
ਅਜੀਤ ਡੈਸਕ 26-08-2026
ਨਵੀਂ ਦਿੱਲੀ, 25 ਅਗਸਤ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਪੁਲਿਸ ਦੀ ਸਪੈਸ਼ਲ ਪੁਲਿਸ ਯੂਨਿਟ ਫਾਰ ਵੂਮੈਨ ਐਂਡ ਚਿਲਡਰਨ (ਐਸ.ਪੀ.ਯੂ.ਡਬਲਿਊ.ਏ.ਸੀ.) ਦੀ ਸੈਲਫ ਡਿਫੈਂਸ ਟੀਮ ਨੇ ਦਿੱਲੀ ਜੁਡੋ ਕੌਂਸਲ ਦੇ ਸਹਿਯੋਗ ਨਾਲ ਸੈਲਫ ਟਰੇਨਰਾਂ ਲਈ ਬੈਲਟ ਅਪਗ੍ਰੇਡੇਸ਼ਨ ਟੈਸਟ ਕਰਵਾਇਆ। 10 ਸੈਲਫ ਡਿਫੈਂਸ ਪੁਲਿਸ ਕਰਮਚਾਰੀਆਂ ਨੇ ਇਸ ਟੈਸਟ ਵਿਚ ਭਾਗ ਲਿਆ। ਜਿਸ ਦਾ ਮੁਲਾਂਕਣ ਦਿੱਲੀ ਜੁਡੋ ਕੌਂਸਲ ਦੇ ਅਧਿਕਾਰਤ ਪ੍ਰੀਖਿਅਕਾਂ ਦੁਆਰਾ ਜੁਡੋ ਦੇ ਨਿਰਧਾਰਤ ਮਾਪਢੰਡਾਂ ਅਤੇ ਨਿਯਮਾਂ ਅਨੁਸਾਰ ਕੀਤਾ। ਟੈਸਟ ਵਿਚ ਪਾਸ ਹੋਣ ਵਾਲੇ 9 ਟਰੇਨਰਾਂ ਨੂੰ ਗਰੀਨ ਬੈਲਟ ਪ੍ਰਦਾਨ ਕੀਤੇ ਗਏ ਜਦਕਿ ਇਕ ਟਰੇਨਰ ਨੂੰ ਬਰਾਊਨ ਬੈਲਟ ਪ੍ਰਦਾਨ ਕੀਤਾ ਗਿਆ। ਦੇਵਤੋਸ਼ ਕੁਮਾਰ, ਸੁਰਿੰਦਰ ਸਿੰਘ (ਆਈ.ਪੀ.ਐਸ.) ਵਧੀਕ ਕਮਿਸ਼ਨਰ ਆਫ਼ ਪੁਲਿਸ ਨੇ ਗਰੀਨ ਬੈਲਟ ਅਤੇ ਬਰਾਊਨ ਬੈਲਟ ਪ੍ਰਦਾਨ ਕੀਤੇ। ਵਰਨਣਯੋਗ ਹੈ ਕਿ ਇਹ ਪਹਿਲ ਸਵੈ-ਰੱਖਿਆ ਵਿੰਗ ਦੇ ਆਪਣੇ ਟਰੇਨਰਾਂ ਦੀ ਸਮਰੱਥਾ ਨਿਰਮਾਣ, ਹੁਨਰ ਵਧਾਉਣ ਅਤੇ ਪੇਸ਼ੇਵਰ ਅਪਗ੍ਰੇਡੇਸ਼ਨ ਵੱਲ ਨਿਰੰਤਰ ਯਤਨਾਂ ਦਾ ਹਿੱਸਾ ਹੈ
Ad Position 22
No active advertisement
ਪਿਛਲੀ ਖ਼ਬਰ ਭਾਰਤੀ ਯੁਵਾ ਕਾਂਗਰਸ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਕੀਤੀ ਮੰਗ ਪੁਲਿਸ ਨੇ ਬੈਰੀਕੇਡ ਲਗਾ ਕੇ ਡੀ.ਡੀ.ਯੂ.... ਅਗਲੀ ਖ਼ਬਰ ਸਰਕਾਰੀ ਸਕੂਲਾਂ ਦੇ ਪੰਜਾਬੀ ਲੈਕਚਰਾਰਾਂ ਦਾ ਪੰਜ ਰੋਜ਼ਾ ਟਰੇਨਿੰਗ ਪ੍ਰੋਗਰਾਮ
Ad Position 24