ਐਨ . ਡੀ . ਐਮ . ਸੀ . ਲੋਕਲ ਬੱਸ ਅੱਡਿਆਂ ਦੀ ਧੁਆਈ ਕਰ ਕੇ ਕਰ ਰਹੀ ਸਫ਼ਾਈ
ਨਵੀਂ ਦਿੱਲੀ, 1 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਐਨ.
ਨਵੀਂ ਦਿੱਲੀ, 1 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਐਨ. ਡੀ. ਐਮ. ਸੀ. ਆਪਣੇ ਅਧੀਨ ਇਲਾਕੇ ਵਿਚ ਸਾਫ਼-ਸਫ਼ਾਈ ਰੱਖਣ ਲਈ ਪੂਰੀ ਤਰ੍ਹਾਂ ਨਾਲ ਸੁਚੇਤ ਹੈ। ਇਸ ਦੇ ਨਾਲ ਹੀ ਇਲਾਕੇ ਵਿਚ ਹੋਰਨਾਂ ਵਿਚ ਮੋਹਰੀ ਹੈ। ਡੇਂਗੂ, ਮਲੇਰੀਆ, ਸਵਾਇਨ ਫਲੂ ਵਾਇਰਸ ਪ੍ਰਤੀ ਵੀ ਐਨ. ਡੀ. ਐਮ. ਸੀ. ਨੇ ਅਗਾਊਂ ਹੀ ਪ੍ਰਬੰਧ ਕੀਤੇ ਹਨ। ਐਨ. ਡੀ. ਐਮ. ਸੀ. ਦੇ ਇਲਾਕੇ ਵਿਚ ਬਣੇ ਲੋਕਲ ਬੱਸ ਅੱਡਿਆਂ ਦੀ ਵਿਸ਼ੇਸ਼ ਤੌਰ ’ਤੇ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਪਾਣੀ ਦੇ ਟੈਂਡਰਾਂ ਰਾਹੀਂ ਕਰਮਚਾਰੀ ਬੈਠਣ ਵਾਲੇ ਬੈਂਚਾਂ ਅਤੇ ਆਸ-ਪਾਸ ਦੇ ਥਾਂ ਦੀ ਧੁਲਾਈ ਕਰ ਰਹੇ ਹਨ। ਇਸ ਤੋਂ ਪਹਿਲਾਂ ਕਦੇ ਲੋਕਲ ਬੱਸ ਸਟੈਂਡਾਂ ਦੀ ਇਸ ਤਰ੍ਹਾਂ ਸਫ਼ਾਈ ਘੱਟ ਹੀ ਹੋਈ ਹੈ। ਸੜਕਾਂ ’ਤੇ ਦਰੱਖਤਾਂ ਦੇ ਸੁੱਕੇ ਪੱਤਿਆਂ, ਟਾਹਣੀਆਂ ਨੂੰ ਵੀ ਐਨ. ਡੀ. ਐਮ. ਸੀ. ਦੇ ਕਰਮਚਾਰੀ ਇਕੱਠੇ ਕਰ ਕੇ ਟਰੱਕ ਵਿਚ ਪਾ ਕੇ ਲਿਜਾ ਰਹੇ ਹਨ। ਤਸਵੀਰ- 01 ਡੀ. ਐਲ. ਆਈ.-ਅਜੀਤ=01= ਲੋਕਲ ਬੱਸ ਸਟੈਂਡ ਦੀ ਸਫ਼ਾਈ ਕਰਦਾ ਹੋਇਆ ਕਰਮਚਾਰੀ।