01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪੁਲਿਸ ਨੇ ਨਕਲੀ ਰਜਿਸਟ੍ਰੇਸ਼ਨ ਨੰਬਰ ਵਾਲੀ ਗੱਡੀ ਫੜੀ

ਨਵੀਂ ਦਿੱਲੀ, 1 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪੂਰਬੀ ਜ਼ਿਲ੍ਹੇ ਦੀ ਏ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਨਵੀਂ ਦਿੱਲੀ, 1 ਸਤੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਪੂਰਬੀ ਜ਼ਿਲ੍ਹੇ ਦੀ ਏ.ਏ.ਟੀ.ਐਸ. ਦੀ ਟੀਮ ਨੇ ਇਕ ਸਰਗਰਮ ਚੋਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਕੋਲੋਂ ਚੋਰੀ ਕੀਤੀ ਗਈ ਇਕ ਮਰੂਤੀ ਕਾਰ, ਨਕਲੀ ਨੰਬਰ ਪਲੇਟਾਂ ਤੇ ਇਕ ਮਾਸਟਰ ਚਾਬੀ ਬਰਾਮਦ ਕੀਤੀ ਹੈ। ਇਸ ਚੋਰ ਦਾ ਨਾਂਅ ਅਭਿਨਾਸ਼ ਚੌਧਰੀ (24) ਨਿਵਾਸੀ ਮੰਡਾਵਲੀ, ਦਿੱਲੀ ਹੈ। ਪੁਲਿਸ ਗੱਡੀਆਂ ਦੀ ਚੋਰੀ ਦੇ ਮਾਮਲੇ ਪ੍ਰਤੀ ਲਗਾਤਾਰ ਸੀ.ਸੀ.ਟੀ.ਵੀ. ਕੈਮਰਿਆਂ ’ਤੇ ਨਜ਼ਰ ਰੱਖ ਰਹੀ ਸੀ ਅਤੇ ਨਾਲ ਹੀ ਖੁਫੀਆ ਜਾਣਕਾਰੀ ਵੀ ਲੈ ਰਹੀ ਸੀ। ਪੁਲਿਸ ਨੇ ਗਸ਼ਤ ਦੌਰਾਨ ਇਕ ਸ਼ੱਕੀ ਗੱਡੀ ਨੂੰ ਰੋਕਿਆ ਅਤੇ ਉਸ ਤੋਂ ਪੁੱਛ-ਪੜਤਾਲ ਕਰਨ ’ਤੇ ਪਤਾ ਲੱਗਾ ਕਿ ਉਹ ਗੱਡੀ ਚੋਰੀ ਦੀ ਹੈ। ਪੁਲਿਸ ਨੇ ਜਦੋਂ ਗੱਡੀ ਦੀ ਜਾਂਚ ਕੀਤੀ ਤਾਂ ਇਸ ’ਤੇ ਨਕਲੀ ਰਜਿਸਟ੍ਰੇਸ਼ਨ ਨੰਬਰ ਲੱਗਾ ਹੋਇਆ ਸੀ। ਪੁਲਿਸ ਨੇ ਗੱਡੀ ਨੂੰ ਜ਼ਬਤ ਕਰ ਲਿਆ। ਪੁਲਿਸ ਨੇ ਜਦੋਂ ਚੋਰ ਅਭਿਨਾਸ਼ ਚੌਧਰੀ ਤੋਂ ਪੁੱਛ-ਪੜਤਾਲ ਕੀਤੀ ਤਾਂ ਉਸ ਨੇ ਸਾਰੀ ਗੱਲ ਕਬੂਲ ਲਈ। ਪੁਲਿਸ ਇਹ ਵੀ ਪਤਾ ਕਰ ਰਹੀ ਹੈ ਕਿ ਕਿਸ ਗੱਡੀ ਦਾ ਨੰਬਰ ਵਰਤਿਆ ਜਾ ਰਿਹਾ ਸੀ ਅਤੇ ਬਰਾਮਦ ਕੀਤੀ ਗਈ ਗੱਡੀ ਕਿਥੋਂ ਚੋਰੀ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਬੰਦੀ ਸਿੰਘਾ ਦੀ ਰਿਹਾਈ ਬਾਰੇ ਦਿੱਲੀ ਕਮੇਟੀ ਪ੍ਰਬੰਧਕਾਂ ਦੀ ਬਿਲਕੁਲ ਵੀ ਦਿਲਚਸਪੀ ਨਹੀਂ- ਸਰਨਾ ਕਿਹਾ , ਜਿਨ੍ਹਾਂ ਨੇ ਰਿ... ਅਗਲੀ ਖ਼ਬਰ ਐਨ . ਡੀ . ਐਮ . ਸੀ . ਲੋਕਲ ਬੱਸ ਅੱਡਿਆਂ ਦੀ ਧੁਆਈ ਕਰ ਕੇ ਕਰ ਰਹੀ ਸਫ਼ਾਈ
Ad Position 24