ਕੇਜਰੀਵਾਲ ਵੱਲੋਂ ਪੰਜਾਬ ਦੇ ਵਕੀਲਾਂ ਨਾਲ ਕੀਤੇ ਵਾਅਦੇ ਚੁਣਾਂਵੀ ਜੁਮਲੇ ਸਾਬਤ ਹੋਏ - ਐਡਵੋਕੇਟ ਬੈਨੀਪਾਲ
ਨਵੀਂ ਦਿੱਲੀ,1ਸਤੰਬਰ(ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਬੁਲਾਰੇ ਐਡਵੋਕੇਟ ਨਗਿੰਦਰ ਬੈਨੀਪਾਲ ਵੱਲੋਂ ਪੰਜਾਬ ਦੇ ਵਕੀਲਾਂ ਨਾਲ ਸਬੰਧਿਤ ਮਾਮਲੇ ’ਚ ‘ਆਪ’ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾਂ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੇ ਖ਼ੁਦ ਪੰਜਾਬ ਦੇ ਵਕੀਲ ਭਾਈਚਾਰੇ ਨਾਲ ਕਈ ਅਹਿਮ ਵਾਅਦੇ ਕੀਤੇ ਸਨ, ਪਰ ਇਹ ਸਾਰੇ ਵਾਅਦੇ ਸਿਰਫ਼ ਚੁਣਾਂਵੀ ਜੁਮਲੇ ਜਾਂ ਸਿਆਸੀ ਬਿਆਨ ਸਾਬਤ ਹੋਏ ਹਨ।
ਨਵੀਂ ਦਿੱਲੀ,1ਸਤੰਬਰ(ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਬੁਲਾਰੇ ਐਡਵੋਕੇਟ ਨਗਿੰਦਰ ਬੈਨੀਪਾਲ ਵੱਲੋਂ ਪੰਜਾਬ ਦੇ ਵਕੀਲਾਂ ਨਾਲ ਸਬੰਧਿਤ ਮਾਮਲੇ ’ਚ ‘ਆਪ’ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨਾਂ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਨੇ ਖ਼ੁਦ ਪੰਜਾਬ ਦੇ ਵਕੀਲ ਭਾਈਚਾਰੇ ਨਾਲ ਕਈ ਅਹਿਮ ਵਾਅਦੇ ਕੀਤੇ ਸਨ, ਪਰ ਇਹ ਸਾਰੇ ਵਾਅਦੇ ਸਿਰਫ਼ ਚੁਣਾਂਵੀ ਜੁਮਲੇ ਜਾਂ ਸਿਆਸੀ ਬਿਆਨ ਸਾਬਤ ਹੋਏ ਹਨ। ਐਡਵੋਕੇਟ ਬੈਨੀਪਾਲ ਨੇ ਕਿਹਾ ਕਿ ਕੇਜਰੀਵਾਲ ਨੂੰ ਸਿਆਸਤ ‘ਚ ਸਿਆਸੀ ਸੰਕਟਾਂ ਤੋਂ ਉਭਾਰਨ ਵਿਚ ਵਕੀਲਾਂ ਦੀ ਵੱਡੀ ਭੂਮਿਕਾ ਰਹੀ ਹੈਂ।ਪਰ ਉਹ, ਪੰਜਾਬ ਦੇ ਵਕੀਲਾਂ ਨਾਲ ਕੀਤੇ ਵਾਅਦਿਆਂ ’ਤੇ ਖਰੇ ਨਹੀਂ ਉਤਰੇ। ਉਨ੍ਹਾਂ ਕਿਹਾ ਕਿ ਉਸ ਸਮੇਂ ਕੇਜਰੀਵਾਲ ਨੇ ਵਕੀਲਾਂ ਲਈ ਚੈਂਬਰਾਂ ਦਾ ਨਿਰਮਾਣ, ਵਕੀਲਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਮੈਡੀਕਲ ਅਤੇ ਲਾਈਫ਼ ਇੰਸ਼ੋਰੈਂਸ, ਨੌਜਵਾਨ ਵਕੀਲਾਂ ਲਈ ਸਹਾਇਤਾ ਅਤੇ ਹਾਈਕੋਰਟ ਦੇ ਵਿਸ਼ੇਸ਼ ਨਿਆਇਕ ਬੈਂਚਾਂ ਦੀ ਸਥਾਪਨਾ ਕਰਨ ਵਰਗੇ ਵਾਅਦੇ ਕੀਤੇ ਗਏ ਸਨ,ਪਰ ਇਹ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਜੇਕਰ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਸੱਤਾ ਮਿਲਣ ਤੋਂ ਬਾਅਦ ਭੁਲਾ ਦਿੱਤੇ ਜਾਣ, ਤਾਂ ਲੋਕਾਂ ਦਾ ਵਿਸ਼ਵਾਸ ਕਮਜ਼ੋਰ ਹੁੰਦਾ ਹੈ ਅਤੇ ਰਾਜਨੀਤੀ ਦੀ ਭਰੋਸੇਯੋਗਤਾ ‘ਤੇ ਸਵਾਲ ਖੜ੍ਹੇ ਹੁੰਦੇ ਹਨ। ਤਸਵੀਰ 1 ਅਜੀਤ ਡੀ.ਐੱਲ.ਆਈ. 01