ਧੰਜਲ ਪਰਿਵਾਰ ਵੱਲੋਂ ਕਰਾਇਆ ਗਿਆ ‘ਸ਼ੁਕਰਾਨਾ ਸਮਾਗਮ’
ਨਵੀਂ ਦਿੱਲੀ,1 ਸਤੰਬਰ(ਜਗਤਾਰ ਸਿੰਘ)-ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਆਰ. ਜੈੱਡ (ਵਿਸ਼ਨੂੰ ਗਾਰਡਨ) ਦੇ ਚੇਅਰਮੈਨ ਤੇ ਸਮਾਜ ਸੇਵੀ ਬਚਿੱਤਰ ਸਿੰਘ ਧੰਜਲ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼ੁਕਰਾਨਾ ਸਮਾਗਮ ਕਰਾਇਆ ਗਿਆ।
ਨਵੀਂ ਦਿੱਲੀ,1 ਸਤੰਬਰ(ਜਗਤਾਰ ਸਿੰਘ)-ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਆਰ.ਜੈੱਡ (ਵਿਸ਼ਨੂੰ ਗਾਰਡਨ) ਦੇ ਚੇਅਰਮੈਨ ਤੇ ਸਮਾਜ ਸੇਵੀ ਬਚਿੱਤਰ ਸਿੰਘ ਧੰਜਲ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸ਼ੁਕਰਾਨਾ ਸਮਾਗਮ ਕਰਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਮਨਪ੍ਰੀਤ ਸਿੰਘ ਦੇ ਜਥੇ ਵੱਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ ਗਿਆ। ਸਮਾਗਮ ਦੌਰਾਨ ਬੁਲਾਰਿਆਂ ਵੱਲੋਂ ਬਚਿੱਤਰ ਸਿੰਘ ਧੰਜਲ ਦੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਿੱਖੀ ਪ੍ਰਚਾਰ ਪ੍ਰਸਾਰ,ਲੋੜਵੰਦਾਂ ਦੀ ਮਦਦ ਸਮੇਤ ਹੋਰਨਾ ਖੇਤਰਾਂ ਵਿਚ ਕੀਤੀ ਗਈਆਂ ਸੇਵਾਵਾਂ ਦਾ ਬਾਰੇ ਸੰਗਤਾਂ ਨੂੰ ਜਾਣੂ ਕਰਾਇਆ ਅਤੇ ਦੱਸਿਆ ਕਿ ਜਿੱਥੇ ਵੀ ਲੋੜ ਪੈਂਦੀ ਹੈ ਧੰਜਲ ਪਰਿਵਾਰ ਵੱਲੋਂ ਹਰ ਵਾਰੀ ਵੱਧ ਚੜ ਕੇ ਸੇਵਾਵਾਂ ਨਿਭਾਈਆਂ ਜਾਂਦੀਆਂ ਹਨ।ਉਨ੍ਹਾਂ ਕਿਹਾ ਕਿ ਬਚਿੱਤਰ ਸਿੰਘ ਧੰਜਲ ਵੱਲੋਂ ਸਾਰੇ ਪਰਿਵਾਰ ਨੂੰ ਇੱਕਮੁੱਠ ਕਰਕੇ ਰੱਖਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਉਹ ਪਰਿਵਾਰ ਸਾਂਝ ਨੂੰ ਕਾਇਮ ਰੱਖਣ ਪ੍ਰਤੀ ਬਹੁਤ ਹੀ ਸੰਵੇਦਨਸ਼ੀਲ ਹਨ।ਇਸ ਮੌਕੇ ਸ. ਬਚਿੱਤਰ ਸਿੰਘ ਧੰਜਲ ਤੇ ਉਨ੍ਹਾਂ ਪਰਿਵਾਰ ਵੱਲੋਂ ਇਸ ਸਮਾਗਮ ਵਿਚ ਹਾਜ਼ਰੀ ਭਰਨ ਲਈ ਸਾਰਿਆਂ ਦਾ ਧੰਨਵਾਦ ਕੀਤਾ ਗਿਆ।