01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਲੌਂਗ ਜੰਪ ’ ਚ ਨਵਦੀਪ , ਕੈਰਮ ' ਚ ਸ਼ਾਨੂ ਨੇ ਮਾਰੀ ਬਾਜ਼ੀ

ਡੱਬਵਾਲੀ, 1 ਸਤੰਬਰ (ਇਕਬਾਲ ਸਿੰਘ ਸ਼ਾਂਤ)- ਐੱਮ. ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਡੱਬਵਾਲੀ, 1 ਸਤੰਬਰ (ਇਕਬਾਲ ਸਿੰਘ ਸ਼ਾਂਤ)- ਐੱਮ.ਪੀ. ਮਹਿਲਾ ਕਾਲਜ ਵਿਖੇ ਕੌਮੀ ਖੇਡ ਦਿਵਸ ਦੇ ਮੌਕੇ ਕਰਵਾਏ ਮੁਕਾਬਲਿਆਂ ਵਿੱਚ ਵਿਦਿਆਰਥਣਾਂ ਨੇ ਖੂਬ ਜੌਹਰ ਵਿਖਾਏ। ਲੌਂਗ ਜੰਪ ਵਿੱਚ ਬੀਕਾਮ ਫਾਈਨਲ ਦੀ ਨਵਦੀਪ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਕੈਰਮ ਬੋਰਡ ਮੁਕਾਬਲੇ ਵਿੱਚ ਬੀਏ ਫਾਈਨਲ ਦੀ ਸ਼ਾਨੂ ਜੇਤੂ ਰਹੀ। 29 ਤੋਂ 31 ਅਗਸਤ ਤੱਕ ਕਰਵਾਏ ਤਿੰਨ ਰੋਜ਼ਾ ਖੇਡ ਸਮਾਗਮ ਦੌਰਾਨ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਲੌਂਗ ਜੰਪ ਵਿੱਚ 24 ਵਿਦਿਆਰਥਣਾਂ ਨੇ ਹਿੱਸਾ ਲਿਆ। ਬੀਕਾਮ ਫਾਈਨਲ ਦੀ ਪੂਨਮ ਦੂਜੇ ਅਤੇ ਬੀਏ ਪਹਿਲੇ ਸਾਲ ਦੀ ਜਸਨਦੀਪ ਤੀਜੇ ਸਥਾਨ 'ਤੇ ਰਹੀ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਗਿਰਧਾਰੀ ਲਾਲ ਗਰਗ ਦੀ ਅਗਵਾਈ ਹੇਠ ਕਰਵਾਏ ਕੈਰਮ ਬੋਰਡ ਮੁਕਾਬਲੇ ਵਿੱਚ 20 ਵਿਦਿਆਰਥੀਆਂ ਨੇ ਹਿੱਸਾ ਲਿਆ। ਬੀਏ ਫਾਈਨਲ ਦੀ ਮੁਸਕਾਨ ਨੇ ਦੂਜਾ ਅਤੇ ਬੀਏ ਦੂਜੇ ਸਾਲ ਦੀ ਪਰਮਿੰਦਰ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਨੂੰ ਸ਼ਰਧਾਂਜਲੀ ਦੇ ਕੇ ਕੀਤੀ ਗਈ। ਪ੍ਰਿੰਸੀਪਲ ਡਾ. ਵਨੀਤਾ ਗੁਪਤਾ ਨੇ ਵਿਦਿਆਰਥੀਆਂ ਨੂੰ ਖੇਡ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ, ਜਦਕਿ ਉਪ-ਪ੍ਰਿੰਸੀਪਲ ਅੰਜੂ ਬਾਲਾ ਨੇ ਵਿਦਿਆਰਥਣਾਂ ਦਾ ਹੌਸਲਾ ਵਧਾਇਆ।
Ad Position 22
No active advertisement
ਪਿਛਲੀ ਖ਼ਬਰ ਖੂਨਦਾਨ ਕੈਂਪ ਵਿੱਚ 150 ਲੋਕਾਂ ਵੱਲੋਂ ਕੀਤਾ ਖੂਨਦਾਨ ਅਗਲੀ ਖ਼ਬਰ ਧੰਜਲ ਪਰਿਵਾਰ ਵੱਲੋਂ ਕਰਾਇਆ ਗਿਆ ‘ਸ਼ੁਕਰਾਨਾ ਸਮਾਗਮ’
Ad Position 24