20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਤੇਰਾਪੰਥ ਯੁਵਕ ਪ੍ਰੀਸ਼ਦ ਤੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਖੂਨਦਾਨ ਕੈਂਪ

ਕਾਲਾਂਵਾਲੀ/ਸਿਰਸਾ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)- ਤੇਰਾਪੰਥ ਯੁਵਕ ਪ੍ਰੀਸ਼ਦ ਅਤੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਤੇਰਾਪੰਥ ਭਵਨ ਕਾਲਾਂਵਾਲੀ ਵਿਖੇ ਇੱਕ ਮੈਗਾ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡੱਬਵਾਲੀ ਭਾਜਪਾ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਨੇ ਕੀਤਾ।

Ad Position 21
No active advertisement
ਅਜੀਤ ਡੈਸਕ 21-09-2026
ਕਾਲਾਂਵਾਲੀ/ਸਿਰਸਾ, 20 ਸਤੰਬਰ (ਭੁਪਿੰਦਰ ਪੰਨੀਵਾਲੀਆ)- ਤੇਰਾਪੰਥ ਯੁਵਕ ਪ੍ਰੀਸ਼ਦ ਅਤੇ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਤੇਰਾਪੰਥ ਭਵਨ ਕਾਲਾਂਵਾਲੀ ਵਿਖੇ ਇੱਕ ਮੈਗਾ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਡੱਬਵਾਲੀ ਭਾਜਪਾ ਜ਼ਿਲ੍ਹਾ ਪ੍ਰਧਾਨ ਰੇਣੂ ਸ਼ਰਮਾ ਨੇ ਕੀਤਾ। ਕੈਂਪ ਵਿੱਚ 41 ਲੋਕਾਂ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ। ਇਸ ਮੌਕੇ ਰੇਣੂ ਸ਼ਰਮਾ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ। ਇਹ ਕਿਸੇ ਲੋੜਵੰਦ ਵਿਅਕਤੀ ਦੀ ਜਾਨ ਬਚਾ ਸਕਦਾ ਹੈ। ਉਨ੍ਹਾਂ ਨੌਜਵਾਨਾਂ ਤੇ ਸਮਾਜ ਦੇ ਹੋਰ ਮੈਂਬਰਾਂ ਨੂੰ ਸਮੇਂ-ਸਮੇਂ ’ਤੇ ਅੱਗੇ ਆ ਕੇ ਖੂਨਦਾਨ ਕਰਨ ਦੀ ਅਪੀਲ ਵੀ ਕੀਤੀ। ਕੈਂਪ ਵਿੱਚ ਗੁਪਤਾ ਬਲੱਡ ਬੈਂਕ ਬਠਿੰਡਾ ਦੀ ਟੀਮ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਖੂਨਦਾਨੀਆਂ ਨੇ ਉਤਸ਼ਾਹ ਨਾਲ ਖੂਨਦਾਨ ਕੀਤਾ ਤੇ ਸਮਾਜ ਸੇਵਾ ਵਿੱਚ ਯੋਗਦਾਨ ਪਾਇਆ। ਪ੍ਰੀਸ਼ਦ ਵੱਲੋਂ ਸਾਰੇ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਸੰਸਥਾਪਕ ਪ੍ਰਧਾਨ ਦਿਨੇਸ਼ ਗਰਗ, ਮਾਰਕੀਟ ਕਮੇਟੀ ਦੇ ਚੇਅਰਮੈਨ ਸਤਪਾਲ ਸ਼ਰਮਾ, ਐਡਵੋਕੇਟ ਦਿਗਵਿਜੇ ਬਾਂਸਲ, ਹੀਰਾ ਸਿੰਘ ਅਰਨੇਜਾ, ਮੋਹਨ ਲਾਲ ਬਾਂਸਲ, ਚਰਨਦਾਸ ਚੰਨੀ, ਤੁਸ਼ਾਰ ਗਰਗ, ਨਰਿੰਦਰ ਗਰਗ, ਵੀਨਾ ਮਹੇਸ਼ਵਰੀ, ਨਗਰ ਕੌਂਸਲਰ ਪੂਰਨ ਨਾਗਰ, ਸ਼ਿਆਮ ਜੁਲਕਾ, ਸੰਨੀ ਕੁਮਾਰ, ਮਹੇਸ਼ ਆਜ਼ਾਦ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਮੁਕਤ ਹਰਿਆਣਾ ਮੁਹਿੰਮ ਤਹਿਤ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਪੁਲਿਸ ਦੀ ਕਾਰਵਾਈ ਬੇਅਸਰ, ਹੰਸ ਮਾਰਕੀਟ ਤੋਂ ਨਾਜਾਇਜ਼ ਕਬਜ਼ੇ ਤਾਂ ਹਟਾਏ ਗਏ ਪਰ ਤੁਰੰਤ ਬਾਅਦ ਹੀ ਜਾਮ ਵਰਗੇ ਹਾਲਾਤ ਮੁੜ ਬਣ...
Ad Position 24