23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਕ੍ਰਾਈਮ ਬ੍ਰਾਂਚ-1 ਟੀਮ ਵਲੋਂ ਮੋਟਰਸਾਈਕਲ ਚੋਰ ਗ੍ਰਿਫ਼ਤਾਰ

ਯਮੁਨਾਨਗਰ, 23 ਸਤੰਬਰ (ਗੁਰਦਿਆਲ ਸਿੰਘ ਨਿਮਰ)- ਕ੍ਰਾਈਮ ਬ੍ਰਾਂਚ-1 ਟੀਮ ਨੇ ਇਕ ਮੋਟਰਸਾਈਕਲ ਚੋਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਕ੍ਰਾਈਮ ਬ੍ਰਾਂਚ-1 ਦੇ ਇੰਚਾਰਜ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਚੋਰੀ ਹੋਈ ਮੋਟਰਸਾਈਕਲ ਵੇਚਣ ਲਈ ਉੱਤਰ ਪ੍ਰਦੇਸ਼ ਜਾ ਰਿਹਾ ਹੈ, ਜੋ ਕਿ ਇੰਡਸਟਰੀਅਲ ਏਰੀਆ ਪੇਪਰ ਮਿੱਲ ਗੇਟ ਦੇ ਨੇੜੇ ਲੰਘ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 24-09-2026
ਯਮੁਨਾਨਗਰ, 23 ਸਤੰਬਰ (ਗੁਰਦਿਆਲ ਸਿੰਘ ਨਿਮਰ)- ਕ੍ਰਾਈਮ ਬ੍ਰਾਂਚ-1 ਟੀਮ ਨੇ ਇਕ ਮੋਟਰਸਾਈਕਲ ਚੋਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਕ੍ਰਾਈਮ ਬ੍ਰਾਂਚ-1 ਦੇ ਇੰਚਾਰਜ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਚੋਰੀ ਹੋਈ ਮੋਟਰਸਾਈਕਲ ਵੇਚਣ ਲਈ ਉੱਤਰ ਪ੍ਰਦੇਸ਼ ਜਾ ਰਿਹਾ ਹੈ, ਜੋ ਕਿ ਇੰਡਸਟਰੀਅਲ ਏਰੀਆ ਪੇਪਰ ਮਿੱਲ ਗੇਟ ਦੇ ਨੇੜੇ ਲੰਘ ਰਿਹਾ ਹੈ। ਇਸ ਸੂਚਨਾ ਦੇ ਆਧਾਰ ‘ਤੇ ਹੈੱਡ ਕਾਂਸਟੇਬਲ ਪ੍ਰਵੀਨ ਤੇ ਸੁਸ਼ੀਲ ਕੁਲਦੀਪ ਦੀ ਇਕ ਟੀਮ ਬਣਾਈ ਗਈ ਸੀ। ਨਾਕਾਬੰਦੀ ਦੌਰਾਨ ਟੀਮ ਨੇ ਨੌਜਵਾਨ ਨੂੰ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ। ਜਾਂਚ ਕਰਨ ‘ਤੇ ਮੋਟਰਸਾਈਕਲ ਚੋਰੀ ਦੀ ਪਾਈ ਗਈ। ਪੁੱਛਗਿੱਛ ਦੌਰਾਨ ਮੁਲਜ਼ਮ ਦੀ ਪਛਾਣ ਹਰਪ੍ਰੀਤ ਉਰਫ਼ ਹਨੀ ਵਜੋਂ ਹੋਈ ਜੋ ਕਿ ਆਜ਼ਾਦ ਨਗਰ ਦਾ ਰਹਿਣ ਵਾਲਾ ਹੈ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਇੰਚਾਰਜ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ 14 ਫਰਵਰੀ ਨੂੰ ਰਾਏਪੁਰ ਕਾਲੋਨੀ ਦੇ ਰਹਿਣ ਵਾਲੇ ਜਗਨਨਾਥ ਯਾਦਵ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਰਾਏਪੁਰ ਰੋਡ ‘ਤੇ ਇਕ ਫੈਕਟਰੀ ਗਿਆ ਸੀ ਤੇ ਜਦੋਂ ਉਹ ਫੈਕਟਰੀ ਤੋਂ ਬਾਹਰ ਆਇਆ ਤਾਂ ਉਥੋਂ ਉਸ ਦੀ ਸਾਈਕਲ ਚੋਰੀ ਹੋ ਗਈ। ਇਹ ਮਾਮਲਾ ਯਮੁਨਾਨਗਰ ਦੇ ਸਦਰ ਪੁਲਿਸ ਸਟੇਸ਼ਨ ਵਿਚ ਦਰਜ ਹੈ। ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰ ਲਿਆ ਹੈ। ਮੁਲਜ਼ਮ ਵਿਰੁੱਧ ਪਹਿਲਾਂ ਹੀ ਦੋ ਮਾਮਲੇ ਦਰਜ ਹਨ ਜੋ ਅਦਾਲਤ ਵਿਚ ਵਿਚਾਰ ਅਧੀਨ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ 8 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ ਸਮੇਤ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਘਰਾਂ ’ਚ ਰਹਿਣ ਵਾਲੇ ਕਿਰਾਏਦਾਰਾਂ ਤੇ ਦੁਕਾਨਾਂ ’ਚ ਕੰਮ ਕਰਨ ਵਾਲੇ ਸਹਾਇਕਾਂ ਦੀ ਤਸਦੀਕ ਕਰਨ ’ਚ ਲਾਪਰਵਾਹੀ ਨਾ ਵਰਤੋ: ਐਸ...
Ad Position 24